ਇਸ ਪਿੰਡਾਂ ਦੇ ਲੋਕ ਦਰਿਆ ਪਾਰ ਕਰਨ ਲਈ ਲੈ ਰਹੇ ਹਨ ਹੱਥ ਚਲਿਤ ਬੇੜੀ ਦਾ ਸਹਾਰਾ

Friday, Jul 19, 2019 - 04:38 PM (IST)

ਇਸ ਪਿੰਡਾਂ ਦੇ ਲੋਕ ਦਰਿਆ ਪਾਰ ਕਰਨ ਲਈ ਲੈ ਰਹੇ ਹਨ ਹੱਥ ਚਲਿਤ ਬੇੜੀ ਦਾ ਸਹਾਰਾ

ਚਮਕੌਰ ਸਾਹਿਬ (ਪਵਨ ਕੌਸ਼ਲ) - ਦੇਸ਼ ਨੂੰ ਆਜ਼ਾਦ ਹੋਏ 70 ਵਰ੍ਹਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਅਸੀਂ ਡਿਜੀਟਲ ਇੰਡੀਆ ਅੰਤਰਿਕਸ਼ 'ਚ ਮੱਲਾਂ ਮਾਰਨ, ਵਧੀਆ ਜਨ ਸੁਵਿਧਾਵਾਂ ਤੇ ਰਾਈਟ ਟੂ ਐਜੂਕੇਸ਼ਨ ਆਦਿ ਦੀਆਂ ਗੱਲਾਂ ਕਰਦੇ ਹਾਂ ਪਰ ਦੇਸ਼ ਦੇ ਰਾਜਾਂ ਦੀਆਂ ਅਤਿ ਆਧੁਨਿਕ ਤੇ ਵਿਕਸਤ ਸਮਝੀਆਂ ਜਾਂਦੀਆਂ ਰਾਜਧਾਨੀਆਂ 'ਚੋਂ ਚੰਡੀਗੜ੍ਹ ਦੇ ਨੇੜਲੇ ਜ਼ਿਲਾ ਰੂਪਨਗਰ 'ਚ ਅੱਜ ਵੀ ਕਈ ਪਿੰਡ ਅਜਿਹੇ ਹਨ, ਜੋ ਆਜ਼ਾਦੀ ਦੇ ਸਮੇਂ ਸਨ। ਦੱਸ ਦੇਈਏ ਕਿ ਰੂਪਨਗਰ ਦੇ ਹਲਕਾ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਖੜਕੇਵਾਲ ਅਤੇ ਭੇੜੀਆਂ ਅਜਿਹੇ ਪਿੰਡ ਹਨ, ਜਿੱਥੇ ਅੱਜ ਵੀ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਇਨ੍ਹਾਂ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਅੱਜ ਵੀ ਦਰਿਆ ਪਾਰ ਕਰਨ ਲਈ ਹੱਥ ਚਲਿਤ ਬੇੜੀ ਦਾ ਸਹਾਰਾ ਲੈਣਾ ਪੈ ਰਿਹਾ ਹੈ । 

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਸਤਲੁਜ ਦਰਿਆ ਪਾਰਲੇ ਇਨ੍ਹਾਂ ਪਿੰਡਾਂ ਦੇ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਕਰਨ ਲਈ ਆਪਣੀ ਜਾਨ ਜੋਖਮ 'ਚ ਪਾ ਕੇ ਦਰਿਆ ਪਾਰ ਕਰਕੇ ਸਕੂਲਾਂ 'ਚ ਪੜ੍ਹਾਈ ਕਰਨ ਜਾ ਰਹੇ ਹਨ। ਇਸ ਮੌਕੇ ਵਿਦਿਆਰਥਣਾਂ ਨੇ ਕਿਹਾ ਕਿ ਪੰਜ ਕਿਲੋਮੀਟਰ ਦਾ ਪੈਂਡਾ ਤੈਅ ਕਰਨ ਲਈ ਉਨ੍ਹਾਂ ਨੂੰ ਆਉਣ ਜਾਣ 'ਚ 4 ਤੋਂ 5 ਘੰਟੇ ਖਰਾਬ ਹੋ ਜਾਂਦੇ ਹਨ । ਦੂਜੇ ਪਾਸੇ ਬਰਸਾਤ ਦੇ ਦਿਨਾਂ 'ਚ ਸਤਲੁਜ ਦਰਿਆ 'ਚ ਜ਼ਿਆਦਾ ਪਾਣੀ ਆ ਜਾਣ ਕਾਰਨ ਕਈ ਵਾਰ ਮਲਾਹ ਬੇੜੀ ਚਲਾਉਣਾ ਬੰਦ ਕਰ ਦਿੰਦੇ ਹਨ । ਇਸ ਸਬੰਧੀ ਇਕ ਰਾਹਗੀਰ ਨੇ ਦੱਸਿਆ ਕਿ ਅਜਿਹੇ 'ਚ ਲੋਕਾਂ ਨੂੰ ਚਮਕੌਰ ਸਾਹਿਬ ਜਾਣ ਲਈ ਦੂਸਰੇ ਰਸਤਿਆਂ ਰਾਹੀਂ 40 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਬਹੁਤ ਸਾਰਾ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ। ਲੋਕਾਂ ਦੇ ਨਾਲ-ਨਾਲ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਵੀ ਬਹੁਤ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।


author

rajwinder kaur

Content Editor

Related News