ਕੇਂਦਰੀ ਜੇਲ ''ਚ ਬੰਦ ਹਵਾਲਾਤੀ ''ਤੇ ਕੀਤਾ 6 ਮੁਲਜ਼ਮਾਂ ਨੇ ਹਮਲਾ

Thursday, May 21, 2020 - 03:32 PM (IST)

ਕੇਂਦਰੀ ਜੇਲ ''ਚ ਬੰਦ ਹਵਾਲਾਤੀ ''ਤੇ ਕੀਤਾ 6 ਮੁਲਜ਼ਮਾਂ ਨੇ ਹਮਲਾ

ਕਪੂਰਥਲਾ (ਭੂਸ਼ਣ)— ਕੇਂਦਰੀ ਜੇਲ 'ਚ ਬੰਦ ਹਵਾਲਾਤੀ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ 6 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਜਲਦੀ ਹੀ ਪੁੱਛਗਿੱਛ ਲਈ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।

ਜਾਣਕਾਰੀ ਅਨੁਸਾਰ ਵਿਜੈ ਕੁਮਾਰ ਪੁੱਤਰ ਦਲਬੀਰ ਸਿੰਘ ਵਾਸੀ ਮੀਆਂ ਨੰਗਲ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਐੱਨ. ਡੀ. ਪੀ. ਐੱਸ. ਮਾਮਲੇ ਨੂੰ ਲੈ ਕੇ ਕੇਂਦਰੀ ਜੇਲ 'ਚ ਬੰਦ ਹੈ। ਬੀਤੇ ਦਿਨ ਆਪਣੀ ਬੈਰਕ ਨੰਬਰ 2/9 'ਚ ਮੌਜੂਦ ਸੀ ਕਿ ਇਸ ਦੌਰਾਨ ਸਰਬਜੀਤ ਸਿੰਘ ਉਰੀ ਬਜੇਗਾ ਪੁੱਤਰ ਸ਼ਿੰਗਾਰਾ ਸਿੰਘ ਵੀ ਫਿਲੌਰ, ਅਮਨਦੀਪ ਸਿੰਘ ਉਰਫ ਰਿੰਕੂ ਪੁੱਤਰ ਰਾਣਾ ਵਾਸੀ ਲਾਗੜੀਆਂ ਥਾਣਾ ਗੋਰਾਇਆ ਜ਼ਿਲਾ ਜਲੰਧਰ, ਮੁਕੇਸ਼ ਕੁਮਾਰ ਪੁੱਤਰ ਬਾਬੂ ਰਾਮ ਵਾਸੀ ਮਾਡਲ ਟਾਊਨ ਜਲੰਧਰ, ਕਮਲਪ੍ਰੀਤ ਸਿੰਘ ਉਰਫ ਕਮਲ ਪੁੱਤਰ ਸਤਨਾਮ ਸਿੰਘ ਵਾਸੀ ਬਰਾਂਤ ਜ਼ਿਲ੍ਹਾ ਹੁਸ਼ਿਆਰਪੁਰ, ਸਾਹਿਬ ਸਿੰਘ ਉਰਫ ਚੰਦਨ ਰਮੇਸ਼ ਸਿੰਘ ਵਾਸੀ ਅਰਬਨ ਅਸਟੇਟ ਲੁਧਿਆਣਾ ਅਤੇ ਕੁਲਦੀਪ ਸਿੰਘ ਉਰਫ ਸਾਬੀ ਪੁੱਤਰ ਸੁਰਜੀਤ ਸਿੰਘ ਵਾਸੀ ਬਾਦਸ਼ਾਹਪੁਰ ਨੇ ਉਸ ਦੇ ਕਮਰੇ 'ਚ ਆ ਕੇ ਕੁੱਟਮਾਰ ਕੀਤੀ ਅਤੇ ਜ਼ਖਮੀ ਕਰ ਦਿੱਤਾ। ਥਾਣਾ ਕੋਤਵਾਲੀ ਦੀ ਪੁਲਸ ਨੇ ਸਭ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

shivani attri

Content Editor

Related News