ਕੇਂਦਰੀ ਜੇਲ ''ਚ ਤਲਾਸ਼ੀ ਦੌਰਾਨ 2 ਮੋਬਾਇਲ, 2 ਬੈਟਰੀਆਂ ਤੇ ਇਕ ਸਿਮ ਕਾਰਡ ਬਰਾਮਦ

01/21/2019 2:54:23 PM

ਕਪੂਰਥਲਾ (ਭੂਸ਼ਣ)— ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਪ੍ਰਸ਼ਾਸਨ ਵੱਲੋਂ ਬੀਤੀ ਰਾਤ ਜੇਲ ਕੰੰਪਲੈਕਸ 'ਚ ਚਲਾਈ ਗਈ ਵਿਸ਼ੇਸ਼ ਚੈਕਿਗ ਮੁਹਿੰਮ ਦੌਰਾਨ 2 ਹਵਾਲਾਤੀਆਂ ਅਤੇ ਇਕ ਕੈਦੀ ਤੋਂ 2 ਮੋਬਾਇਲ ਫੋਨ,  2 ਬੈਟਰੀਆਂ ਅਤੇ ਇਕ ਸਿਮ ਕਾਰਡ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਿੰਨਾਂ ਮੁਲਜ਼ਮਾਂ ਖਿਲਾਫ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ ਰੋਹਿਤ ਚੌਧਰੀ  ਦੇ ਹੁਕਮਾਂ 'ਤੇ ਸੂਬੇ ਭਰ ਦੀ ਜੇਲਾਂ ਨੂੰ ਅਪਰਾਧ ਖਤਮ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਏ. ਆਈ. ਜੀ. ਜੇਲ ਐੱਸ. ਪੀ. ਖੰਨਾ  ਦੀ ਨਿਗਰਾਨੀ 'ਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਚਰਨਜੀਤ ਸਿੰਘ ਨੇ ਚੈਕਿੰਗ ਦੌਰਾਨ ਹਵਾਲਾਤੀ ਪੂਰਨ ਸਿੰਘ ਪੁੱਤਰ ਅਮਨਜੀਤ ਸਿੰਘ ਨਿਵਾਸੀ ਪਿੰਡ ਪਰਜੀਆ ਬਿਹਾਰੀਪੁਰ ਥਾਣਾ ਸਦਰ ਲੁਧਿਆਣਾ ਦੀ ਤਲਾਸ਼ੀ ਦੌਰਾਨ ਇਕ ਮੋਬਾਇਲ ਫੋਨ ਅਤੇ ਬੈਟਰੀ ਬਰਾਮਦ ਕੀਤੀ ਗਈ।

ਉਥੇ ਹੀ ਸਹਾਇਕ ਸੁਪਰਡੈਂਟ ਹਰਦੇਵ ਠਾਕੁਰ ਦੀ ਅਗਵਾਈ 'ਚ ਜਦੋਂ ਜੇਲ ਕਰਮਚਾਰੀਆਂ ਨੇ ਬੈਰਕ ਨੰ-2 ਦੀ ਤਲਾਸ਼ੀ ਲਈ ਤਾਂ ਉਥੇ ਹਵਾਲਾਤੀ ਗੌਰਵ ਟਿਵਰੀ ਪੁੱਤਰ ਜੋਗਿੰਦਰਪਾਲ ਮੋਬਾਇਲ ਫੋਨ 'ਤੇ ਗੱਲਾਂ ਕਰ ਰਿਹਾ ਸੀ ਜਦੋਂ ਉਸ ਨੂੰ ਮੋਬਾਇਲ ਫੋਨ ਦੇ ਸਬੰਧ 'ਚ ਪੁੱਛਿਆ ਗਿਆ ਤਾਂ ਉਸ ਨੇ ਖੁਲਾਸਾ ਕੀਤਾ ਕਿ ਇਹ ਮੋਬਾਇਲ ਫੋਨ ਕੈਦੀ ਸ਼ਮੀ ਪੁੱਤਰ ਮੱਖਨ ਸਿੰਘ ਨਿਵਾਸੀ ਖਜੈਨਪੁਰ ਦਾ ਹੈ। ਜਿਸ ਦੇ ਆਧਾਰ 'ਤੇ ਕੋਤਵਾਲੀ ਪੁਲਸ ਨੇ ਹਵਾਲਾਤੀ ਪੂਰਨ ਸਿੰਘ, ਹਵਾਲਾਤੀ ਟਿਵਰੀ ਅਤੇ ਕੈਦੀ ਸ਼ਮੀ ਖਿਲਾਫ ਮਾਮਲਾ ਦਰਜ ਕਰ ਲਿਆ।


Related News