ਨਾਬਾਲਗ ਨੂੰ ਭਜਾਉਣ ਵਾਲਾ ਨੌਕਰ ਗ੍ਰਿਫਤਾਰ

10/21/2018 5:43:26 AM

ਜਲੰਧਰ,   (ਜ. ਬ.)–   10ਵੀਂ ਜਮਾਤ ਵਿਚ ਪੜ੍ਹਨ ਵਾਲੀ ਟੇਲਰ ਦੀ ਨਾਬਾਲਗ ਬੇਟੀ ਨੂੰ ਭਜਾਉਣ  ਵਾਲੇ ਨੌਜਵਾਨ ਨੂੰ ਥਾਣਾ ਨੰਬਰ 4 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਦਿੱਲੀ ਲੈ ਗਿਆ ਸੀ।  ਨਾਬਾਲਗ ਲੜਕੀ ਨੂੰ ਪੁਲਸ ਨੇ 14 ਅਕਤੂਬਰ ਨੂੰ ਦਿੱਲੀ ਦੀ ਜਾਮਾ ਮਸਜਿਦ ਤੋਂ ਗ੍ਰਿਫਤਾਰ ਕੀਤਾ ਸੀ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੱਕਾ ਬਾਗ ਵਾਸੀ  ਇਕ  ਵਿਅਕਤੀ  ਨੇ ਦੱਸਿਆ ਕਿ ਉਹ 1 ਅਕਤੂਬਰ ਨੂੰ  10ਵੀਂ ਜਮਾਤ ਵਿਚ ਪੜ੍ਹਦੀ ਆਪਣੀ ਬੇਟੀ ਨੂੰ ਛੁੱਟੀ ਦੇ ਸਮੇਂ ਸਕੂਲੋਂ ਲੈਣ ਗਿਆ ਸੀ ਪਰ ਬੇਟੀ ਸਕੂਲ ਵਿਚੋਂ ਗਾਇਬ ਮਿਲੀ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਲੜਕੀ ਨੂੰ ਭਜਾਉਣ ਪਿੱਛੇ  ਆਪਣੇ  ਕੋਲ  ਕੰਮ  ਕਰਦੇ  ਮੁਹੰਮਦ ਅਾਫਤਾਬ ਪੁੱਤਰ ਰਹਿਮਤੁੱਲਾ ਵਾਸੀ ਸੀਤਾਪੁਰ ਦਾ ਹੱਥ ਦੱਸਿਆ ਸੀ। 14 ਅਕਤੂਬਰ ਨੂੰ  ਏ. ਐੱਸ. ਆਈ. ਸੁਰਿੰਦਰ ਗੁਪਤਾ ਨੇ ਗੁਪਤਾ  ਸੂਚਨਾ ਦੇ ਆਧਾਰ  ’ਤੇ  ਲੜਕੀ ਨੂੰ ਦਿੱਲੀ ਦੀ ਜਾਮਾ ਮਸਜਿਦ ਵਿਚੋਂ ਬਰਾਮਦ ਕਰ ਲਿਆ ਪਰ ਅਾਫਤਾਬ ਨਹੀਂ ਮਿਲਿਆ। ਪੁਲਸ ਨੇ ਲੜਕੀ ਦਾ ਮੈਡੀਕਲ ਕਰਵਾਇਆ, ਜਿਸ ਵਿਚ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਪੁਸ਼ਟੀ ਹੋਈ। ਪੁਲਸ ਨੇ ਮੁਲਜ਼ਮ ਅਾਫਤਾਬ  ਖਿਲਾਫ ਜਬਰ-ਜ਼ਨਾਹ ਦੀ ਧਾਰਾ ਵੀ ਜੋੜ ਦਿੱਤੀ। ਸ਼ਨੀਵਾਰ ਨੂੰ ਅਾਫਤਾਬ ਨੂੰ ਗੁਪਤ ਸੂਚਨਾ ’ਤੇ ਕਾਬੂ ਕਰ ਕੇ ਕੋਰਟ ਵਿਚ ਪੇਸ਼ ਕਰਨ ਤੋਂ  ਬਾਅਦ ਜੇਲ ਭੇਜ ਦਿੱਤਾ ਹੈ।


Related News