ਸਿਵਲ ਹਸਪਤਾਲ 'ਚ ਰੋਜ਼ਾਨਾ ਆ ਰਹੇ ਹਨ ਸੱਪਾਂ ਵੱਲੋਂ ਡੰਗਣ ਦੇ ਕੇਸ, ਮਹੀਨੇ 'ਚ 23 ਤੋਂ ਵੱਧ ਆਏ ਮਰੀਜ਼

07/18/2023 4:19:38 PM

ਜਲੰਧਰ- ਹੜ੍ਹ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਸੱਪ ਦੇ ਡੰਗਣ ਦਾ ਖ਼ਤਰਾ ਮੰਡਰਾ ਰਿਹਾ ਹੈ। ਹੌਲੀ-ਹੌਲੀ ਸਿਵਲ ਹਸਪਤਾਲ ਵਿੱਚ ਸੱਪ ਦੇ ਡੱਸਣ ਦੇ ਮਾਮਲੇ ਸਾਹਮਣੇ ਆਉਣ ਸ਼ੁਰੂ ਹੋ ਗਏ ਹਨ। ਇਸ ਸਮੇਂ ਰੋਜ਼ਾਨਾ 2 ਤੋਂ 3 ਕੇਸ ਆ ਰਹੇ ਹਨ। ਇਸ ਮਹੀਨੇ ਹੁਣ ਤੱਕ 23 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਪਿਛਲੇ ਮਹੀਨੇ 26 ਲੋਕਾਂ ਨੂੰ ਸੱਪ ਨੇ ਡੰਗ ਲਿਆ ਸੀ। ਜੁਲਾਈ 'ਚ ਆਉਣ ਵਾਲੇ ਜ਼ਿਆਦਾਤਰ ਮਾਮਲੇ ਪੇਂਡੂ ਖੇਤਰਾਂ ਦੇ ਹਨ। ਸਿਵਲ ਹਸਪਤਾਲ ਦੀ ਐੱਮਐੱਸ ਡਾ: ਗੀਤਾ ਨੇ ਦੱਸਿਆ ਕਿ ਲੋਕਾਂ ਨੂੰ ਸੱਪਾਂ ਤੋਂ ਬਚਾਅ ਦੇ ਉਪਾਅ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਕੋਲ ਜ਼ਹਿਰ ਵਿਰੋਧੀ ਵੈਕਸੀਨ ਦਾ ਕਾਫ਼ੀ ਸਟਾਕ ਹੈ।

ਇਹ ਵੀ ਪੜ੍ਹੋ- ਦੁਖਦ ਖ਼ਬਰ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਅੰਮ੍ਰਿਤਸਰ ਦੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮੌਤ

ਸੱਪ ਦੇ ਕੱਟਣ 'ਤੇ ਦਿੱਤੀ ਜਾਂਦੀ ਹੈ ਐਂਟੀ ਵੇਨਮ ਡੋਜ਼

ਸੱਪ ਦੇ ਡੰਗਣ ਦੇ ਮਾਮਲੇ 'ਚ, ਸੱਪ ਐਂਟੀ ਵੇਨਮ ਨਾਮਕ ਇਕ ਟੀਕਾ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਜਿਵੇਂ ਹੀ ਇਹ ਦਵਾਈ ਸਰੀਰ ਵਿੱਚ ਪਹੁੰਚਦੀ ਹੈ, ਇਹ ਜ਼ਹਿਰ ਨਾਲ ਲੜਨ ਲੱਗ ਜਾਂਦੀ ਹੈ ਅਤੇ ਇਸਦੇ ਪ੍ਰਭਾਵ ਨੂੰ ਖ਼ਤਮ ਕਰ ਦਿੰਦੀ ਹੈ। ਸਿਵਲ ਹਸਪਤਾਲ 'ਚ ਸੱਪ ਦੇ ਡੰਗਣ 'ਤੇ ਐਂਟੀ ਸੱਪ ਵੈਨਮ ਵੈਕਸੀਨ ਦਿੱਤੀ ਜਾਂਦੀ ਹੈ, ਫਿਲਹਾਲ ਸਿਵਲ ਹਸਪਤਾਲ 'ਚ ਵੈਕਸੀਨ ਦਾ ਕਾਫ਼ੀ ਸਟਾਕ ਮੌਜੂਦ ਹੈ।

ਇਹ ਵੀ ਪੜ੍ਹੋ- ਪੁੱਤ ਹੋਇਆ ਕਪੁੱਤ, ਡੰਡਿਆਂ ਨਾਲ ਕੁੱਟ-ਕੁੱਟ ਮਾਂ ਨੂੰ ਦਿੱਤੀ ਦਰਦਨਾਕ ਮੌਤ

ਬਰਸਾਤ ਦੇ ਮੌਸਮ 'ਚ ਵਧੇਰੇ ਸਾਵਧਾਨੀ ਦੀ ਹੈ ਲੋੜ

ਬਰਸਾਤ ਦੇ ਮੌਸਮ 'ਚ ਪਾਣੀ ਹੋਣ ਕਾਰਨ ਸੱਪ, ਬਿੱਛੂ ਅਤੇ ਹੋਰ ਜ਼ਹਿਰੀਲੇ ਕੀੜੇ ਬਾਹਰ ਆ ਜਾਂਦੇ ਹਨ। ਫਿਰ ਘਰ ਵਿੱਚ ਜਾਂ ਕਿਤੇ ਹੋਰ ਕਿਸੇ ਸਾਮਾਨ ਜਗ੍ਹਾ ਲੁੱਕ ਜਾਂਦੇ ਹਨ। ਜਿਸ ਲਈ ਇਸ ਮੌਸਮ 'ਚ ਸਾਵਧਾਨੀ ਪਹਿਲਾਂ ਨਾਲੋਂ ਥੋੜ੍ਹੀ ਜ਼ਿਆਦਾ ਹੀ ਰੱਖਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਚਾਂਦਪੁਰ ਬੰਨ੍ਹ ਨੇ ਉਜਾੜੇ ਮਾਨਸਾ ਦੇ ਕਈ ਪਿੰਡ, ਮਚ ਗਈ ਹਾਹਾਕਾਰ, ਵੀਡੀਓ 'ਚ ਵੇਖੋ ਦਰਦ ਬਿਆਨ ਕਰ ਰਹੇ ਲੋਕ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News