50 ਲੱਖ ਰੁਪਏ ਦੀ ਫਿਰੌਤੀ ਮੰਗਣ ਤੇ ਫਾਇਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
Friday, Jul 12, 2024 - 02:27 PM (IST)

ਲੋਹੀਆਂ ਖ਼ਾਸ (ਸੁਖਪਾਲ ਰਾਜਪੂਤ)- ਲਵਪ੍ਰੀਤ ਸਿੰਘ ਸਪੁੱਤਰ ਜਸਵੀਰ ਸਿੰਘ ਪਿੰਡ ਯੂਸਰਪੁਰ ਦਾਰੇਵਾਲ ਨੇ ਸਥਾਨਕ ਪੁਲਸ ਨੂੰ ਦਰਖ਼ਾਸਤ ਦਿੰਦੇਆਂ ਕਿਹਾ ਕਿ ਮਿਤੀ 5 ਜੁਲਾਈ ਨੂੰ ਸਵੇਰੇ ਫੋਨ ਨੰਬਰ +447887129734 ’ਤੇ ਵ੍ਹਟਸਐਪ ਰਾਹੀਂ ਕਿਸੇ ਅਣਪਛਾਤੇ ਨੇ 50 ਲੱਖ ਦੀ ਫਿਰੌਤੀ ਦੇਣ ਲਈ ਕਿਹਾ ਅਤੇ ਨਾ ਦੇਣ ’ਤੇ ਗੋਲ਼ੀਆਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਅਤੇ ਫਿਰ 7 ਜੁਲਾਈ ਦੀ ਰਾਤ ਨੂੰ ਉਸ ਦੇ ਘਰ ਦੇ ਗੇਟ ’ਤੇ ਫਾਇਰ ਕੀਤੇ।
ਇਸ ਬਾਰੇ ਫਿਰ ਉਕਤ ਧਮਕੀਆ ਦੇਣ ਵਾਲੇ ਨੇ ਇਕ ਹੋਰ ਨੰਬਰ ਤੋਂ ਉਸ ਦੇ ਫੋਨ ਨੰਬਰ ’ਤੇ ਭੇਜ ਕੇ ਅਤੇ ਕਾਲ ਕਰਕੇ ਦੱਸਿਆ ਇਹ ਮੈਸੇਜ ਅਤੇ ਕਾਲ ਉਸ ਨੂੰ ਮਿਤੀ 9 ਜੁਲਾਈ 2024 ਨੂੰ ਕੀਤੀ। ਉਹ ਅਤੇ ਉਸ ਦੇ ਪਿਤਾ ਖੇਤੀਬਾੜੀ ਕਰਦੇ ਹਨ ਅਤੇ ਉਨ੍ਹਾਂ ਦੇ ਖੇਤ ਦਰਿਆ ਨਾਲ ਪਿੱਛੇ ਦੂਰ ਹਨ ਅਤੇ ਸਾਨੂੰ ਬਹੁਤ ਖ਼ਤਰਾ ਹੈ। ਇਸ ਲਈ ਧਮਕੀਆ ਦੇਣ ਵਾਲੇ ਅਤੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਥਾਨਕ ਪੁਲਸ ਵੱਲੋਂ ਲਵਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਮੁੰਡੇ ਦਾ ਸ਼ਰਮਨਾਕ ਕਾਰਾ, ਮੰਗੇਤਰ ਦੀਆਂ ਨਿੱਜੀ ਤਸਵੀਰਾਂ ਕੀਤੀਆਂ ਵਾਇਰਲ, ਜਦ ਖੁੱਲ੍ਹੀ ਸੱਚਾਈ ਤਾਂ ਕੁੜੀ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।