ਪਲਾਟ ਵੇਚਣ ਅਤੇ ਸੌਦੇ ''ਚ ਧੋਖਾਦੇਹੀ ਕਰਨ ਵਾਲੀ ਔਰਤ ਖ਼ਿਲਾਫ਼ ਮਾਮਲਾ ਹੋਇਆ ਦਰਜ
Saturday, Sep 09, 2023 - 05:24 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਫੋਕਲ ਪੁਆਇੰਟ ਟਾਂਡਾ ਵਿਚ ਪਲਾਟ ਵੇਚਣ ਦਾ ਸੌਦਾ ਕਰਕੇ ਇਕ ਵਿਅਕਤੀਆਂ ਨਾਲ ਧੋਖਾਦੇਹੀ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਇਕ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐਡੀਸ਼ਨਲ ਐੱਸ. ਐੱਚ. ਓ. ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਰੋਹਿਤ ਭਾਰਦਵਾਜ ਪੁੱਤਰ ਗੁਰਦੀਸ਼ ਸਿੰਘ ਵਾਸੀ ਵਾਰਡ-6 ਟਾਂਡਾ ਦੀ ਸ਼ਿਕਾਇਤ ਦੇ ਆਧਾਰ 'ਤੇ ਏਕਤਾ ਰਾਣੀ ਪਤਨੀ ਸ਼ਿਵ ਕੁਮਾਰ ਵਾਸੀ ਸੁੱਚੀ ਪਿੰਡ (ਜਲੰਧਰ) ਖ਼ਿਲਾਫ਼ ਦਰਜ ਕੀਤਾ ਹੈ।
ਆਪਣੇ ਬਿਆਨ ਵਿਚ ਰੋਹਿਤ ਨੇ ਦੱਸਿਆ ਕਿ ਪਿਛਲੇ ਵਰ੍ਹੇ ਫੋਕਲ ਪੁਆਇੰਟ ਦੇ ਇੰਚਾਰਜ ਸੁਰਜੀਤ ਸਿੰਘ ਦੇ ਰਾਹੀਂ ਉਸ ਨੇ ਪਲਾਟ ਨੰਬਰ 42 ਖ਼ਰੀਦਣ ਲਈ ਉਕਤ ਮੁਲਜ਼ਮ ਦੇ ਨਾਲ 10 ਲੱਖ 50 ਹਜ਼ਾਰ ਰੁਪਏ ਵਿਚ ਸੌਦਾ ਕੀਤਾ ਸੀ ਅਤੇ ਏਕਤਾ ਨੇ 14 ਨਵੰਬਰ 2022 ਨੂੰ ਉਸ ਨਾਲ ਸਬ ਤਹਿਸੀਲ ਟਾਂਡਾ ਵਿਚ ਡੇਢ ਲੱਖ ਰੁਪਏ ਲੈ ਕੇ ਪਲਾਟ ਵੇਚਣ ਦਾ ਬਿਆਨਾ ਕੀਤਾ ਸੀ। ਬਾਅਦ ਵਿਚ ਉਸ ਨੇ ਪਲਾਟ ਦੀ ਰਜਿਸਟਰੀ ਨਹੀਂ ਕੀਤੀ। ਜਦੋਂ ਉਨ੍ਹਾਂ ਆਪਣੀ ਰਕਮ ਵਾਪਸ ਮੰਗੀ ਤਾਂ ਉਹ ਉਸ ਨੂੰ ਕਿਸੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇਣ ਲੱਗੀ। ਇਸ ਦੌਰਾਨ ਜਦੋਂ ਰੋਹਿਤ ਦੀ ਸ਼ਿਕਾਇਤ ਤੋਂ ਬਾਅਦ ਡੀ. ਐੱਸ. ਪੀ. ਟਾਂਡਾ ਵੱਲੋਂ ਇਸ ਦੀ ਜਾਂਚ ਕੀਤੀ ਗਈ ਤਾਂ ਧੋਖਾਦੇਹੀ ਸਾਹਮਣੇ ਆਈ। ਜਾਂਚ ਵਿਚ ਪਾਇਆ ਗਿਆ ਕਿ ਜਿਸ ਪਲਾਟ ਦਾ ਮੁਲਜ਼ਮ ਵੇਚਣ ਲਈ ਸੌਦਾ ਕਰ ਰਹੀ ਸੀ।
ਇਹ ਵੀ ਪੜ੍ਹੋ- ਸਲਫ਼ਾਸ ਖਾ ਲਵਾਂਗਾ ਪਰ ਸਰਕਾਰ ਦਾ ਇਕ ਪੈਸਾ ਨਹੀਂ ਖਾਵਾਂਗਾ: ਮੁੱਖ ਮੰਤਰੀ ਭਗਵੰਤ ਮਾਨ
ਉਹ ਪਲਾਟ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਕਬਜ਼ੇ ਦੇ ਤੌਰ 'ਤੇ ਉਸ ਨੂੰ ਮਿਲਿਆ ਸੀ ਅਤੇ ਅਲਾਟਮੈਂਟ ਦੀਆਂ ਸ਼ਰਤਾਂ ਮੁਤਾਬਕ ਉਹ ਉਸ ਨੂੰ ਨਾ ਤਾਂ ਵੇਚ ਸਕਦੀ ਸੀ ਅਤੇ ਨਾ ਹੀ ਰਜਿਸਟਰੀ ਕਰਵਾ ਕੇ ਦੇ ਸਕਦੀ ਸੀ। ਲਿਹਾਜ਼ਾ ਹੁਣ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ ਵਿਖੇ PAP ਗਰਾਊਂਡ 'ਚ ਪਹੁੰਚੇ CM ਭਗਵੰਤ ਮਾਨ, 560 ਸਬ ਇੰਸਪੈਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ