ਜਲੰਧਰ ਦੇ ਮਸ਼ਹੂਰ ਜਿਮਖਾਨਾ ਕਲੱਬ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

02/14/2023 4:11:21 PM

ਜਲੰਧਰ (ਅਸ਼ਵਨੀ ਖੁਰਾਣਾ): ਜਲੰਧਰ ਦੇ ਪ੍ਰਸ਼ਾਸਨਿਕ ਖ਼ੇਤਰ ਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਸ ਨੇ ਜਲੰਧਰ ਸ਼ਹਿਰ ਦੇ ਜਿਮਖਾਨਾ ਕਲੱਬ ਦੇ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਥਾਣਾ ਡਵੀਜ਼ਨ ਨੰਬਰ 4 ਆਈ.ਪੀ.ਸੀ. ਧਾਰਾ 188, 3 ਪ੍ਰਦੂਸ਼ਣ ਨਿਯਮ 2000 ਦੇ ਤਹਿਤ ਦਰਜ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਜਲੰਧਰ ਜਿਮਖਾਨਾ ਕਲੱਬ ਦੇ ਪ੍ਰਬੰਧਕਾਂ ਦੇ ਮੁਖੀ ਡਵੀਜ਼ਨਲ ਕਮਿਸ਼ਨਰ ਮੈਡਮ ਗੁਰਪ੍ਰੀਤ ਕੌਰ ਸਪਰਾ ਹਨ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਸੀਨੀਅਰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪ੍ਰਬੰਧਕੀ ਟੀਮ 'ਚ 14 ਚੁਣੇ ਹੋਏ ਲੋਕ ਨੁਮਾਇੰਦੇ ਹਨ, ਜਿਨ੍ਹਾਂ 'ਚ ਸਕੱਤਰ ਸੰਦੀਪ ਬਹਿਲ ਕੁੱਕੀ, ਜੂਨੀਅਰ ਉਪ ਪ੍ਰਧਾਨ ਅਮਿਤ ਕੁਕਰੇਜਾ ਸਮੇਤ ਕਈ ਅਧਿਕਾਰੀ ਸ਼ਾਮਲ ਹਨ। 

ਇਹ ਵੀ ਪੜ੍ਹੋ- ਫਾਰਚੂਨਰ ਸਾਹਮਣੇ ਮੌਤ ਬਣ ਕੇ ਆਈ ਗਾਂ, ਬੇਕਾਬੂ ਹੋਈ ਕਾਰ ਦੇ ਉੱਡੇ ਪਰਖ਼ੱਚੇ, ਵਿਅਕਤੀ ਦੀ ਮੌਤ

ਮਹਿਲਾ ਜਿਮਖਾਨੇ ਨਾਲ ਜੁੜੀਆਂ ਹੋਇਆ ਹੈ ਮਾਮਲਾ 

ਜਲੰਧਰ ਜਿਮਖਾਨਾ ਕਲੱਬ ਦੇ ਪ੍ਰਬੰਧਕਾਂ ਖ਼ਿਲਾਫ਼ ਜਲੰਧਰ ਕਮਿਸ਼ਨਰੇਟ ਪੁਲਸ ਵਲੋਂ ਜਿਹੜਾ ਕੇਸ ਦਰਜ ਕੀਤਾ ਗਿਆ ਦਰਅਸਲ ਇਹ ਮਾਮਲਾ ਵਿਚ ਮਹਿਲਾ ਜਿਮਖਾਨੇ ਕਲੱਬ ਨਾਲ ਸਬੰਧਤ ਹੈ। ਮਹਿਲਾ ਜਿਮਖਾਨੇ ਕਲੱਬ ਵੱਲੋਂ ਬੀਤੀ ਰਾਤ ਜਿਮਖਾਨਾ ਕਲੱਬ ਦੇ ਲੌਨ 'ਚ ਹਸਬੈਂਡ ਈਵ ਨਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ 'ਚ ਲੇਡੀਜ਼ ਜਿਮਖਾਨਾ ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਤੀਆਂ ਤੋਂ ਇਲਾਵਾ ਕਲੱਬ ਮੈਂਬਰਾਂ ਨਾਲ ਸਬੰਧਤ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ (ਡਵੀਜ਼ਨਲ ਕਮਿਸ਼ਨਰ) ਤੋਂ ਇਲਾਵਾ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਧਰਮ ਪਤਨੀ ਕੰਵਰਦੀਪ ਕੌਰ (ਆਈ.ਪੀ.ਐਸ.) ਅਤੇ ਏ.ਡੀ.ਸੀ. ਬਾਜਵਾ ਦੀ ਪਤਨੀ ਮੈਡਮ ਪ੍ਰੀਤੀ ਬਾਜਵਾ ਦੀਆਂ ਤਸਵੀਰਾਂ ਛਪੀਆਂ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਭਰੇ ਬਾਜ਼ਾਰ 'ਚ ਨੌਜਵਾਨ 'ਤੇ ਹਮਲਾ ਕਰ ਲੁੱਟੇ ਲੱਖਾਂ ਰੁਪਏ

ਖ਼ਾਸ ਗੱਲ ਇਹ ਹੈ ਕਿ ਪ੍ਰੋਗਰਾਮ ਦੇ  ਦੌਰਾਨ ਸੂਫ਼ੀ ਗਾਇਕ ਨਵੀ ਇਬਾਤਦ ਆਪਈ ਟੀਮ ਨਾਲ ਪੇਸ਼ਕਾਰੀ ਕਰ ਰਹੇ ਸੀ। ਰਾਤ 11.00 ਵਜੇ ਕੁਝ ਮਿੰਨ ਪਹਿਲਾਂ ਪੁਲਸ ਅਧਿਕਾਰੀ ਪ੍ਰੋਗਰਾਮ ਬੰਦ ਕਰਵਾਉਣ ਲਈ ਪਹੁੰਚੇ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਹਦਾਇਤਾਂ ਮਿਲੀਆਂ ਹਨ ਕਿ ਦੇਰ ਰਾਤ ਡੀ.ਜੇ ਵਜਾਉਣ ਨਾਲ ਆਵਾਜ਼ ਪ੍ਰਦੂਸ਼ਣ ਫ਼ੈਲ ਰਿਹਾ ਹੈ। ਪਤਾ ਲੱਗਾ ਹੈ ਕਿ ਡੀ.ਸੀ. ਅਤੇ ਜਲੰਧਰ ਪੁਲਸ ਦੀਆਂ ਹਦਾਇਤਾਂ ਤੋਂ ਬਾਅਦ ਪ੍ਰਬੰਧਕਾਂ ਨੇ ਸਵੇਰੇ 11 ਵਜੇ ਦੇ ਕਰੀਬ ਪ੍ਰੋਗਰਾਮ ਬੰਦ ਕਵਾ ਦਿੱਤਾ ਸੀ। ਪਰ ਮੰਗਲਵਾਰ ਦੀ ਸਵੇਰ ਪੁਲਸ ਡਵੀਜ਼ਨ ਨੰਬਰ 4 ਵੱਲੋਂ ਜਿਮਖਾਨਾ ਪ੍ਰਬੰਧਕਾਂ ਖ਼ਿਲਾਫ਼ ਐੱਫ਼.ਆਈ.ਆਰ. ਦੀਆਂ ਕਾਪੀਆਂ ਸੌਂਪੀਆਂ ਗਈਆਂ, ਜਿਸ ਨਾਲ ਪ੍ਰਸ਼ਾਸਨਿਕ ਹਲਕਿਆਂ ਅਤੇ ਜਿਮਖਾਨਾ ਕਲੱਬ ਦੇ ਅਹਾਤੇ 'ਚ ਹਲਚਲ ਮਚ ਗਈ।

ਇਹ ਵੀ ਪੜ੍ਹੋ- ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਨਿੰਦਰ ਸਿੰਘ ਨੂੰ ਪਰਿਵਾਰ ਨੇ ਦਿੱਤੀ ਸ਼ਰਧਾਂਜਲੀ, ਭੈਣ ਨੇ ਭਾਵੁਕ ਹੋ ਕੇ ਕਹੀ ਇਹ ਗੱਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News