ਸਾਈਕਲ ਸਟੈਂਡ ''ਤੇ ਭੰਨਤੋੜ ਕਰਨ ਵਾਲੇ 150-200 ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ

Tuesday, Jun 16, 2026 - 01:38 PM (IST)

ਸਾਈਕਲ ਸਟੈਂਡ ''ਤੇ ਭੰਨਤੋੜ ਕਰਨ ਵਾਲੇ 150-200 ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਜਾਜਾ ਬਾਈਪਾਸ ਨਜ਼ਦੀਕ ਇਕ ਸਕੂਟਰ ਸਾਈਕਲ ਸਟੈਂਡ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਟੈਂਡ ਤੇ ਤੋੜ ਭੰਨ ਕਰਨ ਵਾਲੇ ਸਟੈਂਡ, ਇੰਚਾਰਜ  ਦੀ ਕੁੱਟਮਾਰ ਕਰਨ ਵਾਲੇ ਕਰੀਬ 150  ਤੋਂ 200 ਵਿਅਕਤੀਆਂ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਸਕੂਟਰ ਸਾਈਕਲ ਸਟੈਂਡ ਚਲਾ ਰਹੇ ਵਿਨੋਦ ਕੁਮਾਰ ਪੁੱਤਰ ਜਗਦੀਸ਼ ਮਿੱਤਰ ਵਾਸੀ ਬੁੱਢੀ ਪਿੰਡ ਦੇ ਬਿਆਨਾਂ ਦੇ ਅਧਾਰ 'ਤੇ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮੂਨਕ  ਕਲਾਂ ਤੇ ਕਰੀਬ 150  ਤੋਂ 200 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਵਿਨੋਦ ਕੁਮਾਰ ਨੇ ਦੱਸਿਆ ਕਿ ਬੀਤੀ 13-14 ਜੂਨ  ਦੀ ਦਰਮਿਆਨੀ ਰਾਤ ਨੂੰ ਸਤਨਾਮ ਸਿੰਘ 150 ਤੋਂ 200 ਵਿਅਕਤੀਆਂ ਦੇ ਨਾਲ ਸਾਈਕਲ ਸਕੂਟਰ ਸਟੈਂਡ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਟੈਂਡ ਦੇ ਇੰਚਾਰਜ ਰਵਿੰਦਰ ਕੁਮਾਰ ਨਾਲ ਕੁੱਟਮਾਰ ਕਰਦੇ ਹੋਏ ਉਸ ਕੋਲੋਂ ਕੈਸ਼ ਖੋ ਲਿਆ ਇਸ ਤੋਂ ਇਲਾਵਾ ਹਮਲਾਵਰਾਂ ਨੇ ਸਟੈਂਡ ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ, ਡੀ.ਵੀ.ਆਰ ਅਤੇ ਸਕੂਟਰ ਮੋਟਰ ਸਾਈਕਲਾਂ ਦੀ ਭੰਨਤੋੜ ਕੀਤੀ।

ਉਪਰੰਤ ਸਾਰੇ ਦੋਸ਼ੀ ਰਵਿੰਦਰ ਕੁਮਾਰ ਨੂੰ ਜਾਨੋ ਮਾਰ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਫਿਲਹਾਲ ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੀ ਹੋਰ ਤਫਤੀਸ਼ ਏ.ਐੱਸ.ਆਈ ਜਸਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।


author

Anmol Tagra

Content Editor

Related News