35 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ
Tuesday, Jul 15, 2025 - 06:12 PM (IST)

ਫਗਵਾੜਾ (ਜਲੋਟਾ)- ਫਗਵਾੜਾ ਸਿਟੀ ਪੁਲਸ ਵੱਲੋਂ 35 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਇਕ ਵਿਅਕਤੀ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਹੈ। ਜਾਣਕਾਰੀ ਅਨੁਸਾਰ ਕ੍ਰਿਸ਼ਨ ਗੋਪਾਲ ਪੁੱਤਰ ਨਰਿੰਦਰ ਕੁਮਾਰ ਵਾਸੀ ਮੇਹਲੀ ਗੇਟ ਮੁਹੱਲਾ ਥਾਣੇਦਾਰਾਂ ਫਗਵਾੜਾ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਲਿਖਤੀ ਦਰਖ਼ਾਸਤ ਦਿੱਤੀ ਸੀ ਕਿ ਸਾਹਿਲ ਸੇਠ ਪੁੱਤਰ ਰਮਨ ਸੇਠ ਵਾਸੀ ਨਿਊ ਅਦਾਰਸ਼ ਨਗਰ ਫਗਵਾੜਾ ਨੇ ਠੱਗੀ ਦੀ ਨੀਯਤ ਨਾਲ ਆਪਣੀ ਰਿਹਾਇਸ਼ ਮਕਾਨ ਦਾ ਸੌਦਾ ਉਸ ਨਾਲ 45 ਲੱਖ ਰੁਪਏ ਵਿਚ ਤੈਅ ਕਰਕੇ 35 ਲੱਖ ਰੁਪਏ ਵਸੂਲ ਕਰਨ ਅਤੇ ਜਾਇਦਾਦ ਦਾ ਲਿਖਤੀ ਬਿਆਨਾ ਕਰਨ ਦੇ ਬਾਵਜੂਦ ਰਜਿਸਟਰੀ ਨਹੀਂ ਕਰਵਾਈ ਅਤੇ 35 ਲੱਖ ਰੁਪਏ ਦੀ ਵਸੂਲੀ ਰਕਮ ਬਿਆਨੇ ਦੀਆਂ ਸ਼ਰਤਾਂ ਮੁਤਾਬਕ ਵਾਪਸ ਕੀਤੀ ਹੈ। ਸਗੋਂ ਝੂਠੇ ਪੁਲਸ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਦਰਖ਼ਾਸਤ ਦੀ ਪੜਤਾਲ ਐੱਸ. ਐੱਚ. ਓ. ਫਗਵਾੜਾ ਸਿਟੀ ਵੱਲੋਂ ਕਰਨ ਉਪਰੰਤ ਡੀ. ਏ. ਲੀਗਲ ਦੀ ਰਾਏ ਲਈ ਗਈ। ਜਿਸ 'ਤੇ ਡੀ. ਏ. ਲੀਗਲ ਨੇ ਲਿਖਿਆ ਕਿ ਮਕਾਨ ਦੀ ਰਜਿਸਟਰੀ ਸਪਨਾ ਚੱਢਾ ਪਤਨੀ ਦਿਨੇਸ਼ ਚੱਢਾ ਪੁੱਤਰ ਰਮੇਸ਼ ਕੁਮਾਰ ਚੱਢਾ ਵਾਸੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਦੇ ਨਾਮ ਪਰ ਤਸਦੀਕ ਹੋਈ ਹੈ।
ਇਹ ਵੀ ਪੜ੍ਹੋ: ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਮੈਰਾਥਨ ਦੌੜਾਕ ਫ਼ੌਜਾ ਸਿੰਘ ਦੀ ਆਖਰੀ CCTV ਆਈ ਸਾਹਮਣੇ
ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਕਤ ਮਕਾਨ ਦੀ ਰਜਿਸਟਰੀ ਸਾਹਿਲ ਸੇਠ ਪੁੱਤਰ ਰਮਨ ਸੇਠ ਵਾਸੀ ਨਿਊ ਆਦਰਸ਼ ਨਗਰ ਫਗਵਾੜਾ ਦੇ ਨਾਮ ਪਰ ਨਹੀ ਸੀ, ਜਿਸ ਵੱਲੋਂ ਕ੍ਰਿਸ਼ਨ ਗੋਪਾਲ ਨਾਲ ਧੋਖਾਧੜੀ ਕਰਨ ਦੀ ਨੀਅਤ ਨਾਲ ਜਾਣ ਬੁੱਝ ਕੇ ਮਕਾਨ ਦੀ ਰਜਿਸਟਰੀ ਕਰਨ ਦਾ ਝਾਂਸਾ ਦੇ ਕੇ 35 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਡੀ. ਏ. ਲੀਗਲ ਦੀ ਸਿਫ਼ਾਰਿਸ਼ ‘ਤੇ ਥਾਣਾ ਸਿਟੀ ਫਗਵਾੜਾ ਵਿਖੇ ਦੋਸ਼ੀ ਸਾਹਿਲ ਸੇਠ ਖ਼ਿਲਾਫ਼ ਮੁਕੱਦਮਾ ਨੰਬਰ 160 ਮਿਤੀ 14.07.25 ਅ.ਧ. 420 ਆਈ. ਪੀ. ਸੀ. ਦਰਜ ਕਰ ਲਿਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਦੋਸ਼ੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਨਸ਼ੇ ਦੇ ਮੁੱਦੇ 'ਤੇ CM ਮਾਨ ਦਾ ਵਿਰੋਧੀਆਂ 'ਤੇ ਹਮਲਾ, ਪੰਜਾਬ 'ਚ ਨਸ਼ੇ ਨਾਲ ਹੋਈ ਨਸਲਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e