ਤੇਜ਼ਧਾਰ ਹੱਥਿਆਰਾਂ ਦੀ ਨੌਕ ’ਤੇ ਠੇਕੇ ਤੋਂ ਨਕਦੀ ਤੇ ਸ਼ਰਾਬ ਲੁੱਟਣ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Friday, Jun 30, 2023 - 04:53 PM (IST)

ਨਵਾਂਸ਼ਹਿਰ/ਕਾਠਗੜ੍ਹ (ਤ੍ਰਿਪਾਠੀ/ਰਾਜੇਸ਼)- ਤੇਜ਼ਧਾਰ ਹੱਥਿਆਰਾਂ ਦੀ ਨੌਕ ’ਤੇ ਸ਼ਰਾਬ ਦੇ ਠੇਕੇ ਤੋਂ ਨਕਦੀ ਅਤੇ 2 ਪੇਟੀਆਂ ਸ਼ਰਾਬ ਦੀ ਲੁੱਟ ਕਰਨ ਵਾਲੇ ਸਵਿੱਫਟ ਕਾਰ ਸਵਾਰ 4 ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਕਾਠਗੜ੍ਹ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਨੀ ਕੁਮਾਰ ਪੁੱਤਰ ਸ਼ਸ਼ੀ ਪਾਲ ਵਾਸੀ ਪਿੰਡ ਭੱਦੀ ਥਾਣਾ ਸਦਰ ਬਲਾਚੌਰ ਨੇ ਦੱਸਿਆ ਕਿ ਪਿੰਡ ਆਸਰੋਂ ਵਿਖੇ ਨੂਰਪੁਰ ਬੇਦੀ ਰੋਡ ਸਥਿਤ ਇਕ ਸ਼ਰਾਬ ਦੇ ਠੇਕੇ ’ਤੇ ਸੇਲਜ਼ਮੈਨ ਦਾ ਕੰਮ ਕਰਦਾ ਹੈ।
ਬੀਤੇ ਦਿਨ ਦੁਪਹਿਰ ਬਾਅਦ ਕਰੀਬ 1 ਵਜੇ ਉਹ ਠੇਕੇ ’ਤੇ ਰੋਟੀ ਖਾਣ ਲੱਗਾ ਸੀ ਕਿ ਇਸ ਦੌਰਾਨ ਠੇਕੇ ’ਤੇ ਇਕ ਕਾਰ ਵਿਚ ਸਵਾਰ 4 ਵਿਅਕਤੀ, ਜੋ ਪਹਿਲਾਂ ਤੋਂ ਸ਼ਰਾਬ ਪੀਤੀ ਹੋਈ ਹਾਲਤ ਵਿਚ ਸਨ, ਨੇ ਸ਼ਰਾਬ ਦੀ ਮੰਗ ਕੀਤੀ ਕਿ ਜਿਸ ’ਤੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਰੋਟੀ ਖਾ ਰਿਹਾ ਹੈ, ਖਾਣ ਤੋਂ ਬਾਅਦ ਉਨ੍ਹਾਂ ਨੂੰ ਸ਼ਰਾਬ ਦੇ ਦੇਵੇਗਾ। ਉਸ ਨੇ ਦੱਸਿਆ ਕਿ ਇਸ ਦੌਰਾਨ ਉਕਤ ਵਿਅਕਤੀ ਗਰਿੱਲ ਨੂੰ ਧੱਕਾ ਦੇ ਕੇ ਅੰਦਰ ਆ ਗਏ ਅਤੇ ਡੱਬ ’ਚੋਂ ਤੇਜ਼ਧਾਰ ਹੱਥਿਆਰ ਕੱਢ ਕੇ ਉਸ ਨੂੰ ਡਰਾਉਂਦੇ ਹੋਏ ਸੇਲ ਦੇ ਪੈਸੇ ਜੋਕਿ ਕਰੀਬ 12 ਹਜ਼ਾਰ ਰੁਪਏ ਸਨ, ਆਪਣੀ ਜੇਬ ’ਚ ਪਾ ਲਏ ਅਤੇ ਜਾਂਦੇ ਹੋਏ 2 ਪੇਟੀਆਂ ਸ਼ਰਾਬ, ਜਿਸ ਦੀ ਕੀਮਤ 5200 ਰੁਪਏ ਹੈ ਵੀ ਆਪਣੇ ਨਾਲ ਲੈ ਗਏ। ਉਸ ਨੇ ਦੱਸਿਆ ਕਿ ਉਕਤ ਗੱਡੀ ਦਾ ਨੰਬਰ ਐੱਚ. ਪੀ. 22 ਈ 3540 ਸੀ।
ਇਹ ਵੀ ਪੜ੍ਹੋ-ਨਿੱਜੀ ਹੋਟਲ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਾਤ 'ਚ ਫੜੇ ਕੁੜੀਆਂ-ਮੁੰਡੇ
ਥਾਣਾ ਕਾਠਗੜ੍ਹ ਦੀ ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਸੂਰਜ ਜੋਸ਼ੀ ਪੁੱਤਰ ਧਰਮਵੀਰ ਜੋਸ਼ੀ ਵਾਸੀ ਝਾਂਗੜੀਆਂ ਥਾਣਾ ਨੂਰਪੁਰ, ਬਲਜਿੰਦਰ ਸਿੰਘ ਪੁੱਤਰ ਦਰਸ਼ਨ ਲਾਲ ਵਾਸੀ ਅਸਮਾਨਪੁਰ ਥਾਣਾ ਨੂਰਪੁਰ, ਬਲਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸਾਰਥਲੀ ਥਾਣਾ ਨੂਰਪੁਰ ਅਤੇ ਲਖਨਪ੍ਰੀਤ ਪੁੱਤਰ ਤਰਸੇਮ ਸਿੰਘ ਵਾਸੀ ਭਾਊਵਾਲ ਥਾਣਾ ਨੂਰਪੁਰ ਖ਼ਿਲਾਫ਼ ਧਾਰਾ 379-ਬੀ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਫ਼ਸਰ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਰੀ ਹੈ।
ਇਹ ਵੀ ਪੜ੍ਹੋ- ਭੋਗਪੁਰ ਦੇ ਰੈਸਟੋਰੈਂਟ ’ਚ ਤਨਖ਼ਾਹ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਭੰਨੇ ਕੁਰਸੀਆਂ ਤੇ ਟੇਬਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani