ਨੌਜਵਾਨ ਨਾਲ ਕੁੱਟਮਾਰ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Sunday, Feb 19, 2023 - 12:26 PM (IST)

ਟਾਂਡਾ ਉੜਮੁੜ (ਪੰਡਿਤ,ਜਸਵਿੰਦਰ)- ਟਾਂਡਾ ਪੁਲਸ ਨੇ ਕਿਸੇ ਰੰਜਿਸ਼ ਦੇ ਚਲਦਿਆਂ ਨੌਵਜਾਨ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਏ ਅਮਰੀਕ ਸਿੰਘ ਪੁੱਤਰ ਜੀਤ ਲਾਲ ਵਾਸੀ ਚੰਡੀਗੜ੍ਹ ਕਲੋਨੀ ਟਾਂਡਾ ਦੇ ਬਿਆਨ ਦੇ ਆਧਾਰ 'ਤੇ ਗੱਗਾ ਪੁੱਤਰ ਸੁੱਖਾ ਵਾਸੀ ਸਹਿਬਾਜ਼ਪੁਰ, ਸੁਭਮ ਸ਼ਰਮਾ ਵਾਸੀ ਟਾਂਡਾ, ਗਗਨ ਵਾਸੀ ਦਸਮੇਸ਼ ਨਗਰ ਅਤੇ ਜੱਸਾ ਵਾਸੀ ਜਾਜਾ ਖ਼ਿਲਾਫ਼ ਦਰਜ ਕੀਤਾ ਹੈ।
ਆਪਣੇ ਬਿਆਨ ਵਿਚ ਅਮਰੀਕ ਨੇ ਦੱਸਿਆ ਕਿ ਜਦੋਂ ਉਹ 15 ਫਰਵਰੀ ਨੂੰ ਦੁਪਹਿਰ ਨੂੰ ਖੱਖ ਪਿੰਡ ਵੱਲ ਸਕੂਟਰੀ ਤੇ ਜਾ ਰਿਹਾ ਸੀ ਤਾਂ ਉਕਤ ਮੁਲਜਮਾਂ ਨੇ ਦਸਮੇਸ਼ ਨਗਰ ਗੇਟ ਨਜ਼ਦੀਕ ਘੇਰ ਕੇ ਆਪਣੇ ਹਥਿਆਰਾਂ ਨਾਲ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੰਦੇ ਫਰਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਗੁਰਮੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।