ਜਾਤੀਸੂਚਕ ਸ਼ਬਦ ਕਹਿਣ ਵਾਲੀ ਔਰਤ ''ਤੇ ਮਾਮਲਾ ਦਰਜ

01/06/2020 6:10:02 PM

ਆਦਮਪੁਰ (ਰਣਦੀਪ)- ਆਦਮਪੁਰ ਪੁਲਸ ਵਲੋਂ ਮਹਿਲਾ ਵਿਰੁੱਧ ਜਾਤੀਸੂਚਕ ਸ਼ਬਦ ਕਹਿਣ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਨਾ ਕਰਨ ਦੇ ਵਿਰੋਧ 'ਚ ਅਕਾਲੀ ਆਗੂ ਧਰਮਪਾਲ ਲੇਸੜੀਵਾਲ, ਜੱਸੀ ਤੱਲ੍ਹਣ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ, ਅਵਤਾਰ ਬਸਰਾ ਜਨਰਲ ਸਕੱਤਰ ਪੰਜਾਬ, ਮਨਪ੍ਰੀਤ ਮੰਤਰੀ ਪ੍ਰਧਾਨ ਦਿਹਾਤੀ, ਬਲਵੀਰ ਅੰਬੇਡਕਰ ਸੈਨਾ ਆਦਮਪੁਰ, ਦੀਪਕ ਹੰਸ ਪ੍ਰਧਾਨ ਵਾਲਮੀਕਿ ਟਾਈਗਰ ਫੋਰਸ ਆਦਮਪੁਰ, ਸੁਨੀਲ ਗਿੱਲ ਉੱਪ ਪ੍ਰਧਾਨ ਵਾਲਮੀਕਿ ਟਾਈਗਰ ਫੋਰਸ ਆਦਮਪੁਰ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਆਦਮਪੁਰ ਥਾਣੇ ਅੱਗੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ।

ਇਸ ਸਬੰਧੀ ਜੱਸੀ ਤੱਲ੍ਹਣ, ਅਵਤਾਰ ਬਸਰਾ, ਮਨਪ੍ਰੀਤ ਮੰਤਰੀ, ਧਰਮਪਾਲ ਲੇਸੜੀਵਾਲ, ਦੀਪਕ ਹੰਸ ਅਤੇ ਹੋਰ ਦਲਿਤ ਆਗੂਆਂ ਨੇ ਆਦਮਪੁਰ ਪੁਲਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਔਰਤ ਨੂੰ 24 ਘੰਟਿਆਂ ਅੰਦਰ ਗ੍ਰਿਫਤਾਰ ਨਾ ਕੀਤਾ ਤਾਂ ਉਹ ਆਦਮਪੁਰ ਮੁੱਖ ਮਾਰਗ ਜਾਮ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਇਸ ਸਬੰਧੀ ਥਾਣਾ ਮੁਖੀ ਨਰੇਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਉਕਤ ਔਰਤ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਸੁੱਖਾ ਆਦਮਪੁਰ, ਹਨੀ ਆਦਮਪੁਰ, ਗਿਫਟੀ ਅਟਵਾਲ, ਸਤਨਾਮ ਸਿੰਘ ਸਾਬਕਾ ਸਰਪੰਚ ਬਹੱਦੀਪੁਰ, ਅਵਤਾਰ ਸਿੰਘ ਸਰਪੰਚ ਬਹੱਦੀਪੁਰ, ਵਿਨੋਦ ਬੌਬੀ ਸਰਪੰਚ ਚੂਹੜਵਾਲੀ, ਬਲਵੀਰ ਚੂਹੜਵਾਲੀ, ਹਰਜੋਤ ਸਿੰਘ ਸਰਪੰਚ ਕਡਿਆਣਾ, ਪਰਮਜੀਤ ਕੰਡਿਆਣਾ ਅਤੇ ਹੋਰ ਹਾਜ਼ਰ ਸਨ।


shivani attri

Content Editor

Related News