ਪੁਲਸ ’ਤੇ ਗੋਲ਼ੀ ਚਲਾਉਣ ਦਾ ਮਾਮਲਾ: ਰਟਨ ਤੇ ਕਾਲੂ ਭਈਆ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
Monday, Nov 20, 2023 - 02:14 PM (IST)
ਜਲੰਧਰ (ਮਹੇਸ਼)-ਸੀ. ਆਈ. ਏ. ਸਟਾਫ਼ ਦੇ ਮੁਲਾਜ਼ਮਾਂ ’ਤੇ ਫਾਇਰਿੰਗ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਵਿਚ ਪਵਨ ਕੁਮਾਰ ਕਨੂੰ ਉਰਫ਼ ਰਟਨ ਪੁੱਤਰ ਸੁਰਿੰਦਰ ਸਿੰਘ ਵਾਸੀ ਬਾਂਸਾਂਵਾਲੀ ਵਾਲੀ ਗਲੀ ਰਾਮਾ ਮੰਡੀ ਅਤੇ ਉਸ ਦੇ ਸਾਥੀ ਸੰਜੀਵ ਕੁਮਾਰ ਕਾਲੂ ਭਈਆ ਪੁੱਤਰ ਗਣੇਸ਼ ਚੌਧਰੀ ਪੁੱਤਰ ਗਣੇਸ਼ ਚੌਧਰੀ ਵਾਸੀ ਬੇਅੰਤ ਨਗਰ ਨੇੜੇ ਆਟਾ ਚੱਕੀ ਥਾਣਾ ਰਾਮਾ ਮੰਡੀ, ਜਲੰਧਰ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 186, 353, 307 ਅਤੇ ਅਸਲਾ ਐਕਟ-1959 ਤਹਿਤ ਐੱਫ਼. ਆਈ. ਆਰ. ਨੰਬਰ 208 ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: UK ਦੇ ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਉਕਤ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਭਰਤ ਮਸੀਹ ਲੱਧੜ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਰਾਮਾ ਮੰਡੀ ਵਿਚ 13 ਨਵੰਬਰ ਦੀ ਰਾਤ ਨੂੰ ਆਲੂ ਨਾਮੀ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਦਰਜ ਐੱਫ਼. ਆਈ. ਆਰ. ਵਿਚ ਨਾਮਜ਼ਦ ਸਨ। ਰਟਨ ਨੇ ਹੀ ਆਲੂ ਨੂੰ ਗੋਲੀਆਂ ਮਾਰੀਆਂ ਸਨ ਅਤੇ ਕਾਲੂ ਭਈਆ ਵੀ ਉਸ ਦੇ ਨਾਲ ਸੀ। ਸੀ. ਆਈ. ਏ. ਸਟਾਫ਼ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਆਪਣੀ ਟੀਮ ਸਮੇਤ ਇਨ੍ਹਾਂ ਦੋਵਾਂ ਨੂੰ ਕਾਬੂ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸਨ। ਇਸ ਸਬੰਧ ਵਿਚ ਸੀ. ਆਈ. ਏ. ਸਟਾਫ਼ ਦੀ ਟੀਮ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਜਮਸ਼ੇਰ ਵਾਲੇ ਪਾਸੇ ਆਈ ਹੋਈ ਸੀ। ਇਸੇ ਦੌਰਾਨ ਰਟਨ ਅਤੇ ਕਾਲੂ ਨੇ ਫਰਾਰ ਹੋਣ ਲਈ ਸੀ. ਆਈ. ਏ. ਦੇ ਮੁਲਾਜ਼ਮਾਂ ’ਤੇ ਫਾਇਰ ਕਰ ਦਿੱਤੇ।
ਇਹ ਵੀ ਪੜ੍ਹੋ: ਪੰਜਾਬ ਹੋ ਰਿਹੈ ਖ਼ਾਲੀ, ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗ ਰਹੇ ਹਨ 'ਜਿੰਦਰੇ', ਹੈਰਾਨ ਕਰਨ ਵਾਲੀ ਹੈ ਰਿਪੋਰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711