ਨਾਬਾਲਗਾ ਨੂੰ ਅਗਵਾ ਕਰਨ ਦੇ ਦੋਸ਼ ’ਚ 3 ਖਿਲਾਫ ਮਾਮਲਾ ਦਰਜ
Tuesday, Dec 25, 2018 - 05:39 AM (IST)

ਸੁਲਤਾਨਪੁਰ ਲੋਧੀ, (ਧੀਰ)- ਨਾਬਾਲਗਾ ਨੂੰ ਵਰਗਲਾ ਕੇ ਤੇ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦੇ ਦੋਸ਼ ’ਚ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਕ ਅੌਰਤ ਸਮੇਤ 2 ਵਿਅਕਤੀਆਂ ’ਤੇ ਮਾਮਲਾ ਨੰ. 0327 ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਡਡਵਿੰਡੀ ਵਾਸੀ ਬਖਸ਼ੀਸ਼ ਸਿੰਘ ਪੁੱਤਰ ਚੰਨਣ ਰਾਮ ਜੋ ਹਲਵਾਈ ਦਾ ਕੰਮ ਕਰਦਾ ਹੈ, ਉਸਨੇ ਪੁਲਸ ਨੂੰ ਆਪਣੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦੀ ਲਡ਼ਕੀ ਸੋਨੀਆ (ਕਾਲਪਨਿਕ ਨਾਂ) ਜੋ ਸਰਕਾਰੀ ਸੀ. ਸੈ. ਸਕੂਲ ਡਡਵਿੰਡੀ ਵਿਖੇ ਪਡ਼੍ਹਦੀ ਹੈ, ਨੂੰ ਪਿੰਡ ਨਸੀਰੇਵਾਲ ਦਾ ਇਕ ਨੌਜਵਾਨ ਸੁਮਿਤ ਸਹੋਤਾ ਉਰਫ ਸੰਨੀ ਪੁੱਤਰ ਸੋਢੀ ਸਕੂਲ ਨੂੰ ਜਾਂਦੇ ਸਮੇਂ ਤੰਗ ਕਰਦਾ ਹੈ। ਲਡ਼ਕੀ ਵੱਲੋਂ ਆਪਣੀ ਮਾਤਾ ਨੂੰ ਦੱਸਣ ’ਤੇ ਉਸਦੀ ਪਤਨੀ ਨੇ ਪਿੰਡ ਨਸੀਰੇਵਾਲ ਜਾ ਕੇ ਸੁਮਿਤ ਦੇ ਮਾਤਾ-ਪਿਤਾ ਨੂੰ ਉਲਾਂਭਾ ਦਿੱਤਾ ਸੀ ਪ੍ਰੰਤੂ ਬਜਾਏ, ਉਨ੍ਹਾਂ ਵੱਲੋਂ ਆਪਣੇ ਲਡ਼ਕੇ ਨੂੰ ਰੋਕਣ ਦੇ ਉਨ੍ਹਾਂ ਸਾਰਿਆਂ ਨੇ ਉਸਦੀ ਪਤਨੀ ਨੂੰ ਧਮਕੀਆਂ ਦੇ ਕੇ ਘਰੋਂ ਕੱਢ ਦਿੱਤਾ। ਬੀਤੀ 21 ਦਸੰਬਰ ਨੂੰ ਜਦੋਂ ਰਾਤ ਨੂੰ ਅਸੀਂ ਪੂਰਾ ਪਰਿਵਾਰ ਰੋਟੀ ਖਾ ਕੇ ਸੌ ਗਏ ਸੀ ਤਾਂ ਸਵੇਰੇ ਉੱਠ ਕੇ ਦੇਖਿਆ ਉਸਦੀ ਲਡ਼ੀ ਘਰ ’ਚ ਨਹੀਂ ਹੈ, ਜਿਸ ਬਾਰੇ ਪਹਿਲਾਂ ਸਾਰੇ ਪਰਿਵਾਰ ਨੇ ਰਿਸ਼ਤੇਦਾਰਾਂ ’ਚ ਭਾਲ ਕੀਤੀ ਪ੍ਰੰਤੂ ਬਾਅਦ ’ਚ ਯਕੀਨ ਹੋਇਆ ਕਿ ਉਸਦੀ ਨਾਬਾਲਗਾ ਲਡ਼ਕੀ ਨੂੰ ਸੁਮਿਤ ਸਹੋਤਾ ਨਸੀਰੇਵਾਲ ਨੇ ਆਪਣੀ ਮਾਤਾ ਸ਼ੀਲਾ ਰਾਣੀ ਤੇ ਪਿਤਾ ਸੋਢੀ ਨਾਲ ਉਸਦੀ ਲਡ਼ਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਤੇ ਸਬਜ਼ਬਾਗ ਦਿਖਾ ਕੇ ਅਗਵਾ ਕਰ ਲਿਆ ਹੈ।
ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਛਾਣਬੀਣ ਏ. ਐੱਸ. ਆਈ. ਗੁਰਦੀਪ ਸਿੰਘ ਚੌਕੀ ਇੰਚਾਰਜ ਮੋਠਾਂਵਾਲ ਨੂੰ ਸੌਂਪੀ, ਜਿਨ੍ਹਾਂ ਨੇ ਮਾਮਲੇ ਦੀ ਤਸਦੀਕ ਕਰ ਕੇ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ਸੁਮਿਤ ਸਹੋਤਾ ਉਰਫ ਸੰਨੀ ਪੁੱਤਰ ਸੋਢੀ, ਸੋਢੀ ਤੇ ਸ਼ੀਲਾ ਰਾਣੀ ਪਤਨੀ ਸੋਢੀ ਦੇ ਖਿਲਾਫ ਧਾਰਾ 363, 366-ਏ, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਉਕਤ ਮੁਲਾਜ਼ਮਾਂ ਦੀ ਭਾਲ ਲਈ ਛਾਪੇਮਾਰੀ ਭੇਜ ਦਿੱਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ. ਐੱਸ. ਆਈ. ਸੁਰਜੀਤ ਲਾਲ ਵੀ ਹਾਜ਼ਰ ਸਨ।