ਕਾਰ ਸਵਾਰ ਲੁਟੇਰੇ ਪੰਪ ਤੋਂ ਪੈਟਰੋਲ ਪਵਾ ਕੇ ਫਰਾਰ, ਵਰਕਰ ਨੂੰ ਕਰ ਗਏ ਜ਼ਖ਼ਮੀ, ਘਟਨਾ CCTV ''ਚ ਕੈਦ
Friday, Sep 08, 2023 - 01:31 AM (IST)

ਦਸੂਹਾ (ਨਾਗਲਾ, ਝਾਵਰ) : ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ (ਦਸੂਹਾ ਹਾਜੀਪੁਰ ਸੜਕ) 'ਤੇ ਪੈਂਦੈ ਪਿੰਡ ਘੋਗਰਾ ਦੇ ਸ਼ਹੀਦ ਪਵਨ ਕੁਮਾਰ ਫਿਲਿੰਗ ਸਟੇਸ਼ਨ ਦੇ ਐੱਮ.ਡੀ. ਜਸਵੰਤ ਸਿੰਘ ਅਤੇ ਪੰਪ 'ਤੇ ਕੰਮ ਕਰਦੇ ਵਰਕਰ ਅਜੇ ਕੁਮਾਰ ਨੇ ਦੱਸਿਆ ਕਿ ਸ਼ਾਮ 7.15 ਦੇ ਕਰੀਬ ਹਾਜੀਪੁਰ ਸਾਈਡ ਤੋਂ ਬਿਨਾਂ ਨੰਬਰੀ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਪੈਟਰੋਲ ਪੰਪ 'ਤੇ ਆ ਕੇ ਰੁਕੀ, ਜਿਸ ਵਿੱਚ 3 ਨੌਜਵਾਨ ਸਵਾਰ ਸਨ। ਉਨ੍ਹਾਂ ਕੱਪੜੇ ਨਾਲ ਮੂੰਹ ਢਕੇ ਹੋਏ ਸਨ ਤੇ ਪੰਪ 'ਤੇ ਕੰਮ ਕਰਦੇ ਵਰਕਰ ਨੂੰ 2 ਹਜ਼ਾਰ ਦਾ ਤੇਲ ਪਾਉਣ ਲਈ ਕਿਹਾ, ਜਦੋਂ ਵਰਕਰ ਨੇ ਤੇਲ ਪਾ ਕੇ ਢੱਕਣ ਬੰਦ ਕਰ ਦਿੱਤਾ ਤਾਂ ਕਾਰ ਸਵਾਰ ਵਿਅਕਤੀ ਬਿਨਾਂ ਪੈਸੇ ਦਿੱਤੇ ਤੇਲ ਪਵਾ ਕੇ ਹਾਜੀਪੁਰ ਸਾਈਡ ਨੂੰ ਫਰਾਰ ਹੋ ਗਏ।
ਇਹ ਵੀ ਪੜ੍ਹੋ : ਭੇਤਭਰੇ ਹਾਲਾਤ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਅਗਲੇ ਮਹੀਨੇ ਪੁੱਤਰ ਨੂੰ ਮਿਲਣ ਜਾਣਾ ਸੀ ਕੈਨੇਡਾ
ਵਰਕਰ ਅਜੇ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਵਰਕਰ ਨੂੰ ਕਾਰ ਦੀ ਸਾਈਡ ਮਾਰ ਕੇ ਫਰਾਰ ਹੋ ਗਏ। ਸਾਈਡ ਵੱਜਣ ਨਾਲ ਵਰਕਰ ਅਜੇ ਕੁਮਾਰ ਜ਼ਖ਼ਮੀ ਹੋ ਗਿਆ। ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਪੁਲਸ ਵੱਲੋਂ ਘਟਨਾ ਦੀ ਗੰਭੀਰਤਾ ਨਾਲ ਜਾਂ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8