ਸ਼ਰਾਬ ਪੀ ਕੇ ਕਾਰ ਨੂੰ ਗਲਤ ਦਿਸ਼ਾ ’ਚ ਚਲਾ ਰਿਹਾ ਸੀ ਵਿਅਕਤੀ, ਹੋਈ ਇੰਪਾਊਂਡ
Wednesday, Jan 06, 2021 - 05:42 PM (IST)
ਜਲੰਧਰ (ਵਰੁਣ)— ਸ਼ਰਾਬ ਦੇ ਨਸ਼ੇ ’ਚ ਬੀ. ਐੱਸ. ਐੱਫ. ਚੌਕ ਤੋਂ ਪੀ. ਏ. ਪੀ. ਚੌਕ ਵੱਲ ਗਲਤ ਦਿਸ਼ਾ ’ਚ ਜਾ ਰਹੇ ਵਿਅਕਤੀ ਦੀ ਕਾਰ ਟਰੈਫਿਕ ਪੁਲਸ ਨੇ ਇੰਪਾਊਂਡ ਕਰ ਲਈ ਹੈ। ਕਾਰ ਚਾਲਕ ਦਾ ਅਲਕੋਮੀਟਰ ਨਾਲ ਟੈਸਟ ਵੀ ਕੀਤਾ ਗਿਆ, ਜਿਸ ’ਚ ਉਸ ਵੱਲੋਂ 165 ਐੱਮ. ਐੱਲ. ਸ਼ਰਾਬ ਪੀਤੇ ਹੋਣ ਦੀ ਪੁਸ਼ਟੀ ਹੋਈ।
ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ
ਟਰੈਫਿਕ ਪੁਲਸ ਦੇ ਇੰਸ. ਰਮੇਸ਼ ਲਾਲ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਪੀ. ਏ. ਪੀ. ਚੌਕ ਵਿਚ ਪੈਟਰੋਲੰਗਿ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਵੇਖਿਆ ਕਿ ਬੀ. ਐੱਮ. ਸੀ. ਚੌਕ ਵੱਲੋਂ ਕਾਫ਼ੀ ਤੇਜ਼ ਰਫ਼ਤਾਰ ਇਕ ਕਾਰ ਪੀ. ਏ. ਪੀ. ਚੌਕ ਵੱਲ ਗਲਤ ਦਿਸ਼ਾ ਵਿਚ ਆ ਰਹੀ ਸੀ। ਉਨ੍ਹਾਂ ਕਾਰ ਤੁਰੰਤ ਰੁਕਵਾਈ, ਜਿਸ ’ਤੇ ਹਿਮਾਚਲ ਪ੍ਰਦੇਸ਼ ਦਾ ਨੰਬਰ ਲੱਗਾ ਹੋਇਆ ਸੀ। ਪੁਲਸ ਨੇ ਚਾਲਕ ਕੋਲੋਂ ਕਾਰ ਦੇ ਦਸਤਾਵੇਜ਼ ਮੰਗੇ ਪਰ ਉਹ ਦਸਤਾਵੇਜ਼ ਨਹੀਂ ਦਿਖਾ ਸਕਿਆ। ਅਜਿਹੇ ਵਿਚ ਉਸ ਕੋਲੋਂ ਸ਼ਰਾਬ ਦੀ ਬਦਬੂ ਆਈ ਤਾਂ ਟਰੈਫਿਕ ਪੁਲਸ ਨੇ ਉਸਦਾ ਅਲਕੋਮੀਟਰ ਨਾਲ ਟੈਸਟ ਕੀਤਾ, ਜਿਸ ਵਿਚ ਉਸ ਵੱਲੋਂ ਸ਼ਰਾਬ ਪੀਤੇ ਹੋਣ ਦੀ ਪੁਸ਼ਟੀ ਹੋਈ। ਪੁਲਸ ਨੇ ਚਾਲਕ ਦਾ ਡਰੰਕ ਐਂਡ ਡਰਾਈਵ ਦਾ ਚਲਾਨ ਕੱਟਿਆ, ਜਦੋਂ ਕਿ ਦਸਤਾਵੇਜ਼ ਨਾ ਹੋਣ ’ਤੇ ਕਾਰ ਵੀ ਇੰਪਾਊਂਡ ਕਰ ਲਈ।
ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ