ਦੁਕਾਨ ਦੇ ਤਾਲੇ ਤੋੜ ਕੇ ਗੱਲੇ ’ਚੋਂ ਚੋਰੀ ਕੀਤਾ ਕੈਸ਼, ਖ਼ੁਦ ਹੀ ਕਰ ਲਈ ਚੋਰ ਦੀ ਪਛਾਣ

Monday, Mar 18, 2024 - 01:35 PM (IST)

ਦੁਕਾਨ ਦੇ ਤਾਲੇ ਤੋੜ ਕੇ ਗੱਲੇ ’ਚੋਂ ਚੋਰੀ ਕੀਤਾ ਕੈਸ਼, ਖ਼ੁਦ ਹੀ ਕਰ ਲਈ ਚੋਰ ਦੀ ਪਛਾਣ

ਜਲੰਧਰ (ਵਰੁਣ)-ਸ਼ਨੀਵਾਰ ਦੇਰ ਰਾਤ 3 ਵਜੇ ਇਕ ਚੋਰ ਨੇ ਸੋਢਲ ਚੌਂਕ ਨਜ਼ਦੀਕ ਰਾਮਲੀਲਾ ਪਾਰਕ ਨੇੜੇ ਸਥਿਤ ਨੰਬਰ ਪਲੇਟ ਬਣਾਉਣ ਵਾਲੀ ਦੁਕਾਨ ਦੇ ਤਾਲੇ ਤੋੜ ਕੇ ਗੱਲੇ ਵਿਚ ਰੱਖੇ 1 ਲੱਖ ਰੁਪਏ ਚੋਰੀ ਕਰ ਲਏ। ਚੋਰਾਂ ਨੇ ਇੰਨੇ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਿਕ ਦੁਕਾਨ ਦਾ ਸ਼ਟਰ ਚੁੱਕਿਆ ਹੋਣ ਦੇ ਬਾਵਜੂਦ ਉਸ ਨੇ ਲਾਈਟ ਆਨ ਕੀਤੀ ਅਤੇ ਗੱਲੇ ਨੂੰ ਤੋੜ ਕੇ ਕੈਸ਼ ਚੋਰੀ ਕਰ ਲਿਆ।

ਕੱਕੜ ਆਰਟਸ ਦੇ ਮਾਲਕ ਰਜਤ ਕੱਕੜ ਵਾਸੀ ਕੈਲਾਸ਼ ਨਗਰ ਨੇ ਦੱਸਿਆ ਕਿਸਵੇਰੇ ਜਦੋਂ ਉਹ ਦੁਕਾਨ ’ਤੇ ਆਏ ਤਾਂ ਉਸ ਦਾ ਿਜੰਦਰਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਗੱਲੇ ਨੂੰ ਵੀ ਤੋੜਿਆ ਹੋਇਆ ਸੀ। ਰਜਤ ਦਾ ਕਹਿਣਾ ਹੈ ਕਿ ਕਿਸੇ ਨੂੰ 1 ਲੱਖ ਰੁਪਏ ਦੀ ਪੇਮੈਂਟ ਦੇਣ ਲਈ ਉਨ੍ਹਾਂ ਪੈਸੇ ਗੱਲੇ ਵਿਚ ਰੱਖੇ ਸਨ, ਜੋ ਗਾਇਬ ਸਨ। ਉਨ੍ਹਾਂ ਦੁਕਾਨ ਵਿਚ ਲੱਗੇ ਹਿਡਨ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਇਕ ਚੋਰ ਦੁਕਾਨ ਦੇ ਬਾਹਰ ਆ ਕੇ ਖੜ੍ਹਾ ਹੋਇਆ ਅਤੇ ਕੁਝ ਸਮੇਂ ਬਾਅਦ ਉਹ ਿਜੰਦਰਾ ਤੋੜ ਕੇ ਅੰਦਰ ਆ ਗਿਆ। ਚੋਰ ਨੇ ਪਹਿਲਾਂ ਦੁਕਾਨ ਦੀ ਲਾਈਟ ਆਨ ਕੀਤੀ ਅਤੇ ਿਜਸ ਗੱਲੇ ਨੂੰ ਿਜੰਦਰਾ ਲੱਗਾ ਹੋਇਆ ਸੀ, ਉਸ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਕਾਫੀ ਕੋਸ਼ਿਸ਼ਾਂ ਦੇ ਬਾਅਦ ਦੋਸ਼ੀ ਨੇ ਗੱਲੇ ਨੂੰ ਤਾਲਾ ਤੋੜਿਆ ਅਤੇ ਕੈਸ਼ ਦੇਖ ਕੇ ਉਹ ਲਾਈਟ ਬੰਦ ਕਰਕੇ ਮੁੜ ਬਾਹਰ ਚਲਾ ਿਗਆ। ਨਸ਼ੇ ਦੀ ਹਾਲਤ ਿਵਚ ਆਏ ਇਸ ਚੋਰ ਨੇ ਸੜਕ ਤੋਂ ਲਿਫਾਫਾ ਚੁੱਕਿਆ ਅਤੇ ਸਾਰੇ ਪੈਸੇ ਉਸ ਵਿਚ ਪਾ ਕੇ ਲਾਈਟ ਮੁੜ ਬੰਦ ਕਰ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, DGP ਗੌਰਵ ਯਾਦਵ ਨੇ ਸ਼ਹਾਦਤ ਨੂੰ ਕੀਤਾ ਸਲਾਮ

ਰਜਤ ਨੇ ਕਿਹਾ ਕਿ ਉਸ ਦੇ ਭਰਾ ਕੁਨਾਲ ਨੇ ਚੋਰ ਦੀ ਸੀ. ਸੀ. ਟੀ. ਵੀ. ਫੁਟੇਜ ਵਾਇਰਲ ਕਰ ਦਿੱਤੀ। ਪਤਾ ਲੱਗਾ ਿਕ ਚੋਰ ਦਾ ਨਾਂ ਸੋਨੂੰ ਹੈ। ਉਨ੍ਹਾਂ ਇਸ ਬਾਰੇ ਥਾਣਾ ਨੰ. 8 ਦੀ ਪੁਲਸ ਨੂੰ ਸੂਚਨਾ ਦਿੱਤੀ ਤਾਂ ਏ. ਐੱਸ. ਆਈ. ਕਿਸ਼ੋਰ ਕੁਮਾਰ ਨੂੰ ਨਾਲ ਲੈ ਕੇ ਉਹ ਚੋਰ ਦੇ ਘਰ ਪਹੁੰਚ ਗਏ। ਘਰ ਵਿਚ ਮਿਲੇ ਚੋਰ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੇ ਸੋਨੂੰ ਨੂੰ ਬੇਦਖਲ ਕੀਤਾ ਹੋਇਆ ਹੈ। ਸੋਨੂੰ ਕੁਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਆਇਆ ਸੀ। ਹੈਰਾਨੀ ਦੀ ਗੱਲ ਹੈ ਿਕ ਪੀੜਤ ਨੇ ਖ਼ੁਦ ਹੀ ਚੋਰ ਨੂੰ ਟਰੇਸ ਕਰਕੇ ਉਸ ਦੀ ਪਛਾਣ ਤੱਕ ਪੁਲਸ ਨੂੰ ਦੇ ਿਦੱਤੀ ਪਰ ਇਸ ਦੇ ਬਾਵਜੂਦ ਪੁਲਸ ਦੋਸ਼ੀ ਨੂੰ ਫੜ ਨਹੀਂ ਸਕੀ। ਇਸੇ ਤਰ੍ਹਾਂ ਚੋਰਾਂ ਨੇ ਥਾਣਾ ਨੰ. 1 ਦੇ ਸਾਹਮਣੇ ਮੈਟਲ ਫੈਕਟਰੀ ਿਵਚ ਵੀ ਹੱਥ ਸਾਫ਼ ਕਰ ਲਿਆ। ਇਸ ਚੋਰੀ ਨੂੰ ਲੈ ਕੇ ਵੀ ਥਾਣਾ ਨੰ. 8 ਦੀ ਪੁਲਸ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:  ਮੂਸੇਵਾਲਾ ਦੇ ਛੋਟੇ ਭਰਾ ਦੀ ਸਭ ਤੋਂ ਪਹਿਲੀ ਵੀਡੀਓ ਆਈ ਸਾਹਮਣੇ, ਮਾਂ ਚਰਨ ਕੌਰ ਦੀ ਗੋਦੀ 'ਚ ਦਿਸਿਆ ਛੋਟਾ ਸਿੱਧੂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News