ਵਿਅਕਤੀ ਦਾ ਮੋਟਰਸਾਈਕਲ ਚੋਰੀ, ਪੁਲਸ ਕਰ ਰਹੀ ਜਾਂਚ
Monday, Feb 24, 2025 - 02:22 PM (IST)

ਡੇਰਾਬੱਸੀ (ਵਿਕਰਮਜੀਤ) : ਡੇਰਾਬੱਸੀ ਵਿਖੇ ਇਕ ਪੱਥਰ ਦੀ ਰਗੜਾਈ ਕਰਨ ਵਾਲੇ ਮਿਸਤਰੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਟਰਸਾਈਕਲ ਮਾਲਕ ਪਰਮਿੰਦਰ ਨੇ ਦੱਸਿਆ ਕਿ ਉਹ ਪੱਥਰ ਦੀ ਰਗੜਾਈ ਦਾ ਕੰਮ ਕਰਦਾ ਹੈ ਤੇ ਅਪੋਲੋ ਹਸਪਤਾਲ ਨੇੜੇ ਇਕ ਬਿਲਡਿੰਗ ’ਚ ਪੱਥਰ ਦੀ ਰਗੜਾਈ ਦਾ ਕੰਮ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਖਾਣਾ ਖਾਣ ਲਈ ਜਾਨ ਲੱਗਾ ਤਾਂ ਬਾਹਰ ਖੜ੍ਹਾ ਮੋਟਰਸਾਈਕਲ ਗਾਇਬ ਸੀ। ਪਰਮਿੰਦਰ ਨੇ ਆਪਣਾ ਮੋਟਰਸਾਈਕਲ ਚੋਰੀ ਹੋਣ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।