ਬੱਸ ਅਤੇ ਟਰੱਕ ਦੀ ਟੱਕਰ, 10 ਜ਼ਖਮੀ

Saturday, Oct 19, 2019 - 07:35 PM (IST)

ਬੱਸ ਅਤੇ ਟਰੱਕ ਦੀ ਟੱਕਰ, 10 ਜ਼ਖਮੀ

ਬਲਾਚੌਰ/ਪੋਜੇਵਾਲ,(ਤਰਸੇਮ ਕਟਾਰੀਆ/ਕਿਰਨ)- ਗਡ਼੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਕਸਬਾ ਪੋਜੇਵਾਲ ਸਰਾਂ ਦੇ ਨਜ਼ਦੀਕ ਆਈ.ਆਈ.ਟੀ.ਟੀ. ਕਾਲਜ ਸਾਹਮਣੇ ਇਕ ਬੱਸ ਅਤੇ ਟਰੱਕ ਦੀ ਟੱਕਰ ’ਚ ਬੱਸ ਸਵਾਰ 10 ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।

ਜਾਣਕਾਰੀ ਅਨੁਸਾਰ ਸਵੇਰੇ ਕਰੀਬ 9 ਵਜੇ ਇਕ ਮਿੰਨੀ ਪ੍ਰਾਈਵੇਟ ਬੱਸ ਜੋ ਭੱਦੀ ਸਾਈਡ ਤੋਂ ਸਿੰਘਪੁਰ ਹੁੰਦੀ ਹੋਈ ਪੋਜੇਵਾਲ ਸਰਾਂ ਆ ਰਹੀ ਸੀ ਜਦੋਂ ਉਹ ਕਾਲਜ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਜਿਸ ’ਚ ਬੈਠੀਆਂ 15 ਦੇ ਕਰੀਬ ਸਵਾਰੀਆਂ ’ਚੋਂ ਕੁਝ ਬੱਚੇ, ਔਰਤਾਂ ਅਤੇ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ’ਚ ਇਕ ਬੱਚੇ ਦੀ ਲੱਤ ਟੁੱਟ ਗਈ। ਜ਼ਖਮੀਆਂ ਨੂੰ ਪੀ.ਜੀ.ਆਈ. ਚੰਡੀਗਡ਼੍ਹ ਅਤੇ ਨਵਾਂਸ਼ਹਿਰ ਵਿਖੇ ਪੁਲਸ ਦੇ ਸਹਿਯੋਗ ਨਾਲ ਲੋਕਾਂ ਵੱਲੋਂ ਦਾਖਿਲ ਕਰਵਾਇਆ ਗਿਆ। ਪੁਲਸ ਨੇ ਮੌਕਾ ਦੇਖ ਕੇ ਟਰੱਕ ਡਰਾਈਵਰ ਪ੍ਰਗਟ ਸਿੰਘ ਅਤੇ ਬੱਸ ਡਰਾਈਵਰ ਅਤੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News