ਪਾਰਕ ''ਚ ਖੇਡਦੇ ਸਮੇਂ ਆਪਸ ''ਚ ਭਿੜੇ ਨੌਜਵਾਨ, ਦੋ ਜ਼ਖਮੀ

Thursday, Feb 27, 2020 - 02:19 PM (IST)

ਪਾਰਕ ''ਚ ਖੇਡਦੇ ਸਮੇਂ ਆਪਸ ''ਚ ਭਿੜੇ ਨੌਜਵਾਨ, ਦੋ ਜ਼ਖਮੀ

ਫਗਵਾੜਾ (ਜਲੋਟਾ)— ਇਥੋਂ ਦੇ ਹਦਿਆਬਾਦ ਸਤਨਾਮਪੁਰਾ ਇਲਾਕੇ 'ਚ ਦੋ ਧਿਰਾਂ ਵਿਚਾਲੇ ਝੜਪ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਪਾਰਕ 'ਚ ਨੌਜਵਾਨ ਖੇਡ ਰਹੇ ਸਨ ਅਤੇ ਖੇਡਦੇ-ਖੇਡਦੇ ਹੀ ਦੋ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਝੜਪ ਹੋ ਗਈ। ਇਸੇ ਦੌਰਾਨ ਇਕ ਪੱਖ ਦੇ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਆਪਣੇ ਸਾਥੀਆਂ ਨੂੰ ਉਥੇ ਬੁਲਾ ਲਿਆ। ਇਸ ਦੌਰਾਨ ਮਾਮਲਾ ਗਰਮਾ ਗਿਆ ਅਤੇ ਗੱਲ ਇੰਨੀ ਵੱਧ ਗਈ ਕਿ ਦੋਹਾਂ ਧਿਰਾਂ ਵਿਚਾਲੇ ਪਥਰਾਅ ਹੋ ਗਿਆ। ਇਸ ਦੌਰਾਨ ਦੋ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਸੂਚਨਾ ਪਾ ਕੇ ਸਬੰਧਤ ਥਾਣੇ ਦੀ ਪੁਲਸ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ।


author

shivani attri

Content Editor

Related News