ਪ੍ਰੇਮਿਕਾ ਤੋਂ ਦੁਖੀ ਹੋ ਕੇ ਨੌਜਵਾਨ ਨੇ ਖੁਦ ਨੂੰ ਮਾਰੇ ਚਾਕੂ

Monday, Mar 02, 2020 - 11:00 AM (IST)

ਪ੍ਰੇਮਿਕਾ ਤੋਂ ਦੁਖੀ ਹੋ ਕੇ ਨੌਜਵਾਨ ਨੇ ਖੁਦ ਨੂੰ ਮਾਰੇ ਚਾਕੂ

ਜਲੰਧਰ (ਮਹੇਸ਼)— ਬਾਬਾ ਬੁੱਢਾ ਜੀ ਇਨਕਲੇਵ ਰਾਮਾ ਮੰਡੀ 'ਚ ਰਹਿੰਦੇ ਇਕ ਨੌਜਵਾਨ ਵੱਲੋਂ ਆਪਣੀ ਪ੍ਰੇਮਿਕਾ ਤੋਂ ਪ੍ਰੇਸ਼ਾਨ ਹੋ ਕੇ ਖੁਦ ਨੂੰ ਚਾਕੂ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਦਕੋਹਾ ਪੁਲਸ ਚੌਕੀ ਦੇ ਮੁਖੀ ਮਦਨ ਸਿੰਘ ਕਰ ਰਹੇ ਹਨ। ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਉਕਤ ਨੌਜਵਾਨ ਨੂੰ ਗੰਭੀਰ ਹਾਲਤ 'ਚ ਲੋਕਾਂ ਦੀ ਮਦਦ ਨਾਲ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਪੁਲਸ ਦਾ ਕਹਿਣਾ ਹੈ ਕਿ ਅਜੇ ਉਸ ਦੇ ਬਿਆਨ ਨਹੀਂ ਹੋਏ ਹਨ। ਉਸ ਦੇ ਬਿਆਨ ਹੋਣ 'ਤੇ ਹੀ ਇਸ ਸਬੰਧੀ ਕੁਝ ਕਿਹਾ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਨੌਜਵਾਨ ਨੇ ਬੀਤੇ ਦਿਨ ਆਂਧਰਾ ਪ੍ਰਦੇਸ਼ 'ਚ ਰਹਿੰਦੀ ਆਪਣੀ ਪ੍ਰੇਮਿਕਾ ਨਾਲ ਫੋਨ 'ਤੇ ਗੱਲ ਕੀਤੀ ਸੀ। ਇਸ ਦੌਰਾਨ ਉਸ ਦਾ ਆਪਣੀ ਪ੍ਰੇਮਿਕਾ ਨਾਲ ਕਿਸੇ ਗੱਲ 'ਤੇ ਝਗੜਾ ਹੋ ਗਿਆ, ਜਿਸ ਕਾਰਨ ਨੌਜਵਾਨ ਨੇ ਕਮਰੇ 'ਚ ਜਾ ਕੇ ਆਪਣੇ ਆਪ ਨੂੰ ਚਾਕੂ ਮਾਰ ਲਏ। ਹਾਲਾਂਕਿ ਉਸ ਦੀ ਪ੍ਰੇਮਿਕਾ ਨੇ ਕਿਸੇ ਹੋਰ ਨੌਜਵਾਨ ਨੂੰ ਉਸ 'ਤੇ ਨਜ਼ਰ ਰੱਖਣ ਨੂੰ ਕਿਹਾ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦਾ ਪ੍ਰੇਮੀ ਕੋਈ ਗਲਤ ਕਦਮ ਉਠਾ ਸਕਦਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੂਜਾ ਨੌਜਵਾਨ ਉਸ ਨੂੰ ਸਮਝਾਉਣ ਲਈ ਉਸ ਦੇ ਕਮਰੇ 'ਚ ਗਿਆ ਸੀ ਪਰ ਬਾਬਾ ਬੁੱਢਾ ਸਿੰਘ ਇਨਕਲੇਵ 'ਚ ਰਹਿੰਦਾ ਨੌਜਵਾਨ ਖੁਦ ਨੂੰ ਉਸ ਸਮੇਂ ਚਾਕੂ ਮਾਰ ਚੁਕਾ ਸੀ। ਏ. ਐੱਸ. ਆਈ. ਮਦਨ ਸਿੰਘ ਨੇ ਕਿਹਾ ਹੈ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

shivani attri

Content Editor

Related News