ਜਲੰਧਰ ''ਚ ਇਕ ਹੋਰ ਜਵਾਕ ਹੋਇਆ ਅਗਵਾ! ਬੈਗ ਨਹਿਰ ''ਚ ਸੁੱਟਿਆ

Saturday, Sep 19, 2026 - 06:34 PM (IST)

ਜਲੰਧਰ ''ਚ ਇਕ ਹੋਰ ਜਵਾਕ ਹੋਇਆ ਅਗਵਾ! ਬੈਗ ਨਹਿਰ ''ਚ ਸੁੱਟਿਆ

ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੇ ਗੁਲਾਬ ਦੇਵੀ ਰੋਡ ਇਲਾਕੇ ਵਿਚ ਉਸ ਸਮੇਂ ਭਾਜੜ ਪੈ ਗਈ ਜਦੋਂ ਇਕ ਸਕੂਲੀ ਬੱਚੇ ਨੂੰ ਬਾਈਕ ਸਵਾਰ 3 ਨੌਜਵਾਨਾਂ ਵੱਲੋਂ ਆਪਣ ਨਾਲ ਲਿਜਾਣ ਦੀ ਖ਼ਬਰ ਸਾਹਮਣੇ ਆਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ਉਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਬੱਚੇ ਦਾ ਬੈਗ ਨਹਿਰ ਵਿਚ ਸੁੱਟਿਆ ਮਿਲਿਆ। 

ਸਥਾਨਕ ਲੋਕਾਂ ਮੁਤਾਬਕ ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪਲਸਰ ਬਾਈਕ 'ਤੇ ਸਵਾਰ ਤਿੰਨ ਨੌਜਵਾਨ ਬੱਚੇ ਨੂੰ ਆਪਣੇ ਨਾਲ ਲੈ ਗਏ। ਕੁਝ ਬੱਚਿਆਂ ਨੇ ਇਲਾਕੇ ਦੇ ਲੋਕਾਂ ਨੂੰ ਸੂਚਿਤ ਕੀਤਾ, ਜਿਸ ਕਾਰਨ ਮੌਕੇ 'ਤੇ ਭੀੜ ਇਕੱਠੀ ਹੋ ਗਈ। ਹਾਲਾਂਕਿ ਬੱਚੇ ਜਾਂ ਉਸ ਦੇ ਪਰਿਵਾਰ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

PunjabKesari

ਇਹ ਵੀ ਪੜ੍ਹੋ- ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ ਤਬਾਦਲੇ, ਲਿਸਟ 'ਚ ਵੇਖੋ ਨਾਂ

ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਸਮੇਤ ਪੁਲਸ ਟੀਮ ਮੌਕੇ 'ਤੇ ਪਹੁੰਚੀ। ਡੀ. ਐੱਸ. ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਲਾਬ ਦੇਵੀ ਰੋਡ ਨੇੜੇ ਗੁਰੂ ਨਾਨਕ ਨਗਰ ਇਲਾਕੇ ਤੋਂ ਬਾਈਕ ਸਵਾਰਾਂ ਨੇ ਇਕ ਬੱਚੇ ਨੂੰ ਅਗਵਾ ਕਰ ਲਿਆ ਹੈ। ਪੁਲਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਨੇੜਲੇ ਸਕੂਲਾਂ ਤੋਂ ਜਾਣਕਾਰੀ ਇਕੱਠੀ ਕੀਤੀ। ਪੁਲਸ ਨੇ ਇਲਾਕੇ ਦੇ ਤਿੰਨ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਗੱਲ ਕੀਤੀ ਪਰ ਕਿਸੇ ਵੀ ਬੱਚੇ ਦੇ ਲਾਪਤਾ ਜਾਂ ਅਗਵਾ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਸ ਮਾਮਲੇ ਨਾਲ ਸਬੰਧਤ ਸਾਰੀ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਪੂਰੀ ਸਥਿਤੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ: NRI ਦੇ ਘਰ ਨੂੰ ਲਾਈ ਅੱਗ! ਟਾਇਰ ਫੱਟਣ ਮਗਰੋਂ ਹੋਇਆ ਧਮਾਕਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News