ਜਲੰਧਰ ਜਿਮਖਾਨਾ ਕਲੱਬ ’ਚ ਪਹਿਲੀ ਵਾਰ ਲੱਗਾ ਖ਼ੂਨਦਾਨ ਕੈਂਪ, 50 ਯੂਨਿਟ ਖ਼ੂਨ ਇਕੱਤਰ
Thursday, Sep 10, 2026 - 03:00 PM (IST)
ਜਲੰਧਰ (ਖੁਰਾਣਾ)– ਐਂਟਰਟੇਨਮੈਂਟ, ਐਕਟੀਵਿਟੀ, ਵਰਕਆਊਟ ਅਤੇ ਸਪੋਰਟਸ ਲਈ ਜਾਣੇ ਜਾਂਦੇ ਜਲੰਧਰ ਜਿਮਖਾਨਾ ਕਲੱਬ ਵੱਲੋਂ ਸੋਸ਼ਲ ਸਰਵਿਸ ਦੇ ਖੇਤਰ ਵਿਚ ਵੀ ਲਗਾਤਾਰ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸੇ ਲੜੀ ਵਿਚ ਪਿਛਲੇ ਦਿਨੀਂ ਕਲੱਬ ਵੱਲੋਂ ਆਪਣੇ ਪੱਧਰ ’ਤੇ ਪਹਿਲੀ ਵਾਰ ਕਲੱਬ ਕੰਪਲੈਕਸ ਵਿਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 45ਵੀਂ ਬਰਸੀ ਸਬੰਧੀ ਲਗਾਇਆ ਗਿਆ ਸੀ।
ਕੈਂਪ ਵਿਚ ਜਲੰਧਰ ਜਿਮਖਾਨਾ ਕਲੱਬ ਦੀ ਨਵੀਂ ਚੁਣੀ ਗਈ ਮੈਨੇਜਮੈਂਟ ਟੀਮ ਦੇ ਮੈਂਬਰਾਂ ਤੋਂ ਇਲਾਵਾ ਕਲੱਬ ਮੈਂਬਰਜ਼ ਅਤੇ ਸਟਾਫ਼ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ। ਕੈਂਪ ਦੌਰਾਨ 50 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਆਯੋਜਨ ਵਿਚ ਲਿੰਕ ਰੋਡ ਸਥਿਤ ਨਿਊ ਰੂਬੀ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ ਸਹਿਯੋਗ ਦਿੱਤਾ। ਨਿਊ ਰੂਬੀ ਹਸਪਤਾਲ ਦੇ ਮੈਨੇਜਮੈਂਟ ਡਾਇਰੈਕਟਰ ਡਾ. ਐੱਸ. ਪੀ. ਐੱਸ. ਗਰੋਵਰ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦੀ ਵਿਵਸਥਾ ਦੀ ਜ਼ਿੰਮੇਵਾਰੀ ਕਲੱਬ ਦੇ ਸੈਕ੍ਰੇਟਰੀ ਅਮਿਤ ਕੁਕਰੇਜਾ ਨੇ ਸੰਭਾਲੀ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ! ਭੈਣ ਨੂੰ ਸਕੂਲ ਛੱਡਣ ਜਾ ਰਹੇ ਭਰਾ ਦੀ ਦਰਦਨਾਕ ਮੌਤ
ਇਸ ਦੌਰਾਨ ਵਾਈਸ ਪ੍ਰੈਜ਼ੀਡੈਂਟ ਧੀਰਜ ਸੇਠ, ਜੁਆਇੰਟ ਸੈਕ੍ਰੇਟਰੀ ਹਰਪ੍ਰੀਤ ਸਿੰਘ ਗੋਲਡੀ ਅਤੇ ਕੈਸ਼ੀਅਰ ਸੌਰਭ ਖੁੱਲਰ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰਾਂ ਪ੍ਰੋ. ਵਿਪਨ ਝਾਂਜੀ, ਨਿਤਿਨ ਬਹਿਲ, ਜੁਬਿਨ ਸ਼ੰਗਾਰੀ, ਸ਼ਾਲਿਨੀ ਕਾਲੜਾ, ਵਿੰਨੀ ਸ਼ਰਮਾ ਧਵਨ, ਅਤੁਲ ਤਲਵਾੜ ਅਤੇ ਐੱਮ. ਬੀ. ਬਾਲੀ ਨੇ ਪੂਰਨ ਸਹਿਯੋਗ ਦਿੱਤਾ। ‘ਪੰਜਾਬ ਕੇਸਰੀ ਗਰੁੱਪ’ ਦੇ ਅਭਿਜੈ ਚੋਪੜਾ ਵਿਸ਼ੇਸ਼ ਤੌਰ ’ਤੇ ਇਸ ਕੈਂਪ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਖ਼ੂਨਦਾਨੀਆਂ ਦਾ ਉਤਸ਼ਾਹ ਵਧਾਇਆ।

ਆਪਣੇ ਸੰਬੋਧਨ ਵਿਚ ਅਭਿਜੈ ਚੋਪੜਾ ਨੇ ਖ਼ੂਨਦਾਨ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਗੱਲ ’ਤੇ ਖ਼ੁਸ਼ੀ ਪ੍ਰਗਟ ਕੀਤੀ ਕਿ ਜਲੰਧਰ ਜਿਮਖਾਨਾ ਕਲੱਬ ਨੇ ਪਹਿਲੀ ਵਾਰ ਆਪਣੇ ਕੰਪਲੈਕਸ ਵਿਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਇਕ ਸੋਸ਼ਲ ਸਰਵਿਸ ਹੈ ਅਤੇ ਦਾਨ ਕੀਤੇ ਗਏ ਖੂਨ ਦੀ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਕਰ ਕੇ ਕਈ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸਿਆਸੀ ਜੰਗ ਦੀ ਤਿਆਰੀ 'ਚ ਭਾਜਪਾ! ਇਕ ਮਹੀਨੇ ਅੰਦਰ ਮੋਦੀ-ਸ਼ਾਹ-ਨਬੀਨ ਸੰਭਾਲਣਗੇ ਮੋਰਚਾ
ਅਭਿਜੈ ਚੋਪੜਾ ਨੇ ਜਿਮਖਾਨਾ ਕਲੱਬ ਦੀ ਨਵੀਂ ਟੀਮ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਮਦਦ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਨਾਲ ਜੁੜਨ ਅਤੇ ਨਿਯਮਿਤ ਖੂਨਦਾਨ ਲਈ ਲੋਕਾ ਨੂੰ ਪ੍ਰੇਰਿਤ ਕਰਨ। ਇਸ ’ਤੇ ਕਲੱਬ ਦੇ ਸੈਕ੍ਰੇਟਰੀ ਅਮਿਤ ਕੁਕਰੇਜਾ ਨੇ ਵਿਸ਼ਵਾਸ ਦਿਵਾਇਆ ਕਿ ਜਲੰਧਰ ਜਿਮਖਾਨਾ ਕਲੱਬ ਵਲੋਂ ਭਵਿੱਖ ਵਿਚ ਵੀ ਅਜਿਹੇ ਸੋਸ਼ਲ ਸਰਵਿਸ ਬਾਰੇ ਕੈਂਪ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਸਹਾਇਤਾ ਲਈ ਵੀ ਕਲੱਬ ਵਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ।
ਜਿਨ੍ਹਾਂ ਨੇ ਜਿਮਖਾਨਾ ਕਲੱਬ ਵਿਚ ਖ਼ੂਨਦਾਨ ਕੀਤਾ
ਖ਼ੂਨਦਾਨ ਕਰਨ ਵਾਲਿਆਂ 'ਚ ਅਮਿਤ ਕੁਕਰੇਜਾ, ਧੀਰਜ ਸੇਠ, ਸੌਰਭ ਖੁੱਲਰ, ਨਿਤਿਨ ਬਹਿਲ, ਅਤੁਲ ਤਲਵਾੜ, ਐੱਮ. ਬੀ. ਬਾਲੀ, ਜੁਬਿਨ ਸ਼ੰਗਾਰੀ, ਸੰਜੇ ਖੰਨਾ, ਵਿਸ਼ਾਲ ਖੰਨਾ, ਹਰਸ਼ ਖੰਨਾ, ਰਿਸ਼ੂ ਝਾਂਜੀ, ਤਪਨ ਸ਼ਰਮਾ, ਹਰਪ੍ਰੀਤ ਸਿੰਘ ਵਾਲੀਆ, ਅਭੈ ਸਿੰਘ, ਗਗਨ ਬਾਵਾ, ਮਨੋਜ ਕੁਮਾਰ, ਮਨਿੰਦਰ ਸਿੰਘ ਬੇਦੀ, ਕਪਿਲ ਮਹਿਤਾ, ਸ਼ੁਭਮ ਸਿੱਕਾ, ਵਿਕਾਸ, ਅਮਰਜੀਤ ਸਿੰਘ, ਦੀਪਕ, ਅਮਨਦੀਪ ਸਿੰਘ, ਰੋਹਿਤ ਮਹਾਜਨ, ਰਾਹੁਲ ਚੱਢਾ, ਸਲਵਿੰਦਰ ਸਿੰਘ, ਜਸਪ੍ਰੀਤ ਸਿੰਘ ਗੁੱਲੂ, ਸਾਗਰ ਮਲਹੋਤਰਾ, ਅਮਨ ਚੋਪੜਾ, ਅਨੁਜ ਸ਼ਰਮਾ, ਕੋਚ ਜਤਿੰਦਰ ਸੋਨੀ, ਸੁਰਿੰਦਰ, ਰਘੁਵਿੰਦਰ ਮੱਕੜ, ਸੀ. ਏ. ਰਾਜੇਸ਼ ਕੱਕੜ, ਸਰੁਚੀ ਕੱਕੜ, ਸੰਗੀਤਾ ਮਹਿੰਦਰੂ, ਦੀਪਕ ਚੋਪੜਾ, ਕਰਣ ਰਾਏ, ਲਾਲ ਬਹਾਦੁਰ, ਲਲਿਤ ਕੁਮਾਰ, ਰੋਹਿਤ ਕਪੂਰ, ਦਲੀਪ ਕੁਮਾਰ, ਮੋਹਿਤ ਸਲੂਜਾ, ਨੀਰਜ, ਅੰਕੁਸ਼ ਕੁਮਾਰ, ਗੌਤਮ ਸ਼ੂਰ, ਵਿਕਾਸ ਠਾਕੁਰ, ਪਵਨ ਕੁਮਾਰ, ਰਮੇਸ਼ ਗੌਤਮ, ਕੁਲਦੀਪ ਸ਼ਾਮਲ ਸਨ।
ਇਹ ਵੀ ਪੜ੍ਹੋ: ਜਲੰਧਰ ਬੰਦ ਦੌਰਾਨ ਬਾਜ਼ਾਰ-ਦੁਕਾਨਾਂ ਪੂਰੀ ਤਰ੍ਹਾਂ ਬੰਦ, ਸੜਕਾਂ 'ਤੇ ਸੰਨਾਟਾ, ਤਸਵੀਰਾਂ 'ਚ ਵੇਖੋ ਤਾਜ਼ਾ ਹਾਲਾਤ
ਥੈਲੇਸੀਮੀਆ ਪੀੜਤ ਬੱਚਿਆਂ ਲਈ ਅੱਗੇ ਆਉਣਾ ਚਾਹੀਦੈ : ਅਭੈ ਸਿੰਘ
ਜਿਮਖਾਨਾ ਕਲੱਬ ਵਿਚ ਲੱਗੇ ਇਸ ਖ਼ੂਨਦਾਨ ਕੈਂਪ ਵਿਚ ਸਵੈਇੱਛਾ ਨਾਲ ਖੂਨਦਾਨ ਕਰਨ ਪਹੁੰਚੇ ਪੁੱਡੂਚੇਰੀ ਦੇ ਸਾਬਕਾ ਗਵਰਨਰ ਇਕਬਾਲ ਸਿੰਘ ਦੇ ਸਪੁੱਤਰ ਅਭੈ ਸਿੰਘ ਨੇ ਕਿਹਾ ਕਿ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨ ਉਪਲੱਬਧ ਕਰਵਾਉਣ ਦੀ ਮੁਹਿੰਮ ਵਿਚ ਸਾਰੇ ਜਾਗਰੂਕ ਨਾਗਰਿਕਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਅਭੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਆਪਣਾ ਇਕ ਵ੍ਹਟਸਐਪ ਗਰੁੱਪ ਬਣਿਆ ਹੋਇਆ ਹੈ, ਜਿਸ ਵਿਚ ਕਾਲ ਆਉਂਦੇ ਹੀ ਸਵੈਮ-ਸੇਵਕ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨਦਾਨ ਕਰਨ ਪਹੁੰਚਦੇ ਹਨ। ਇਸ ਸਬੰਧੀ ਸਮਾਜ ਵਿਚ ਹੋਰ ਜਾਗਰੂਕਤਾ ਲਿਆਉਣ ਦੀ ਲੋੜ ਹੈ।
ਲੇਡੀਜ਼ ਜਿਮਖਾਨਾ ਕਲੱਬ ਨੂੰ ਵੀ ਰੀਪ੍ਰੈਜ਼ੈਂਟ ਕੀਤਾ ਗਿਆ
ਜਿਮਖਾਨਾ ਕਲੱਬ ਕੰਪਲੈਕਸ ਵਿਚ ਲੱਗੇ ਇਸ ਖੂਨਦਾਨ ਕੈਂਪ ਦੌਰਾਨ ਲੇਡੀਜ਼ ਜਿਮਖਾਨਾ ਕਲੱਬ ਦੀ ਸੈਕ੍ਰੇਟਰੀ ਸਰੁਚੀ ਕੱਕੜ ਅਤੇ ਖਜ਼ਾਨਚੀ ਸੰਗੀਤਾ ਮਹਿੰਦਰੂ ਨੇ ਵੀ ਸਵੈਇੱਛਾ ਨਾਲ ਖ਼ੂਨਦਾਨ ਕਰਕੇ ਲੇਡੀਜ਼ ਜਿਮਖਾਨਾ ਨੂੰ ਰੀਪ੍ਰੈਜ਼ੈਂਟ ਕੀਤਾ।-ਸਰੁਚੀ ਕੱਕੜ, ਸੰਗੀਤਾ ਮਹਿੰਦਰੂ।
ਇਹ ਵੀ ਪੜ੍ਹੋ: Weather ਅਪਡੇਟ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, 13 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
