ਚਿੱਟੇ ਨੇ ਉਜਾੜ ਦਿੱਤਾ ਪਰਿਵਾਰ, 20 ਸਾਲਾ ਨੌਜਵਾਨ ਦੀ ਗਲਤ ਜਗ੍ਹਾ ’ਤੇ ਟੀਕਾ ਲਾਉਣ ਨਾਲ ਦਰਦਨਾਕ ਮੌਤ

Saturday, Dec 02, 2023 - 04:06 PM (IST)

ਚਿੱਟੇ ਨੇ ਉਜਾੜ ਦਿੱਤਾ ਪਰਿਵਾਰ, 20 ਸਾਲਾ ਨੌਜਵਾਨ ਦੀ ਗਲਤ ਜਗ੍ਹਾ ’ਤੇ ਟੀਕਾ ਲਾਉਣ ਨਾਲ ਦਰਦਨਾਕ ਮੌਤ

ਜਲੰਧਰ (ਵਰੁਣ)–ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ ਰਹਿੰਦੇ ‘ਆਪ’ ਆਗੂ ਦੇ 20 ਸਾਲਾ ਸਕੇ ਭਤੀਜੇ ਦੀ ਚਿੱਟੇ ਦਾ ਗਲਤ ਜਗ੍ਹਾ ’ਤੇ ਟੀਕਾ ਲਾਉਣ ਨਾਲ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਘਰ ਵਿਚੋਂ ਜਦੋਂ ਬਦਬੂ ਆਉਂਦੀ ਮਹਿਸੂਸ ਕੀਤੀ ਤਾਂ ਬਾਹਰ ਲੱਗਾ ਤਾਲਾ ਤੋੜ ਕੇ ਅੰਦਰ ਜਾ ਕੇ ਵੇਖਿਆ ਤਾਂ ਉਥੇ ਇਕ ਨੌਜਵਾਨ ਦੀ ਗਲ਼ੀ-ਸੜੀ ਹਾਲਤ ਵਿਚ ਲਾਸ਼ ਪਈ ਹੋਈ ਸੀ। ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਲਾਸ਼ ਦਾ ਬਿਨਾਂ ਪੋਸਟਮਾਰਟਮ ਕਰਵਾਏ ਅੰਤਿਮ ਸੰਸਕਾਰ ਕਰਵਾ ਦਿੱਤਾ ਹੈ। ਲਾਸ਼ 3 ਤੋਂ 4 ਦਿਨ ਪੁਰਾਣੀ ਲੱਗ ਰਹੀ ਸੀ।

ਮ੍ਰਿਤਕ ਦੀ ਪਛਾਣ ਮਨੂ ਲੁਬਾਣਾ ਪੁੱਤਰ ਨਿਰਮਲ ਸਿੰਘ ਲੁਬਾਣਾ ਨਿਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਨੂ ਦੀ ਮਾਂ ਵੱਖ ਕਿਰਾਏ ’ਤੇ ਰਹਿੰਦੀ ਹੈ। ਕੁਝ ਸਮੇਂ ਤੋਂ ਉਹ ਆਪਣੇ ਪਰਿਵਾਰ ਤੋਂ ਵੱਖ ਰਹੀ ਹੈ, ਜਦਕਿ ਇਸੇ ਦੁੱਖ ਕਾਰਨ ਮਨੂ ਦੇ ਪਿਤਾ ਨਿਰਮਲ ਸਿੰਘ ਦੀ 6 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਦੋਂ ਤੋਂ ਮਨੂ ਵੀ ਪ੍ਰੇਸ਼ਾਨ ਰਹਿਣ ਲੱਗਾ ਅਤੇ ਇਕੱਲਾ ਹੀ ਘਰ ਵਿਚ ਰਹਿੰਦਾ ਸੀ।

ਇਹ ਵੀ ਪੜ੍ਹੋ : ਅਮਰੀਕਾ ਨੇ ਭਾਰਤੀਆਂ ਨੂੰ ਜਾਰੀ ਕੀਤੇ ਰਿਕਾਰਡ ਵੀਜ਼ੇ, ਹੁਣ ਚੁੱਕਣ ਜਾ ਰਿਹੈ ਇਕ ਹੋਰ ਵੱਡਾ ਕਦਮ

PunjabKesari

ਦੱਸਿਆ ਜਾ ਰਿਹਾ ਹੈ ਕਿ ਸੋਸਾਇਟੀ ਗਲਤ ਹੋਣ ਕਾਰਨ ਮਨੂ ਚਿੱਟੇ ਦਾ ਸੇਵਨ ਕਰਨ ਲੱਗਾ। ਕਈ ਵਾਰ ਪੁਲਸ ਵੀ ਉਸ ਨੂੰ ਚਿਤਾਵਨੀ ਦੇ ਕੇ ਛੱਡ ਚੁੱਕੀ ਹੈ। ਕੁਝ ਦਿਨਾਂ ਤੋਂ ਆਲੇ-ਦੁਆਲੇ ਦੇ ਲੋਕਾਂ ਨੇ ਮਨੂ ਨੂੰ ਵੇਖਿਆ ਵੀ ਨਹੀਂ ਸੀ। ਸ਼ੁੱਕਰਵਾਰ ਜਦੋਂ ਸਥਾਨਕ ਲੋਕਾਂ ਨੇ ਬਦਬੂ ਆਉਂਦੀ ਮਹਿਸੂਸ ਕੀਤੀ ਤਾਂ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਬੁਲਾ ਕੇ ਘਰ ਦਾ ਤਾਲਾ ਤੋੜ ਕੇ ਅੰਦਰ ਦੇਖਿਆ ਤਾਂ ਉਥੇ ਮਨੂ ਦੀ ਲਾਸ਼ ਪਈ ਸੀ। ਲਾਸ਼ ਦੇ ਆਲੇ-ਦੁਆਲੇ ਕੋਲਡ ਡ੍ਰਿੰਕ ਅਤੇ ਜੂਸ ਦੀਆਂ ਖ਼ਾਲੀ ਬੋਤਲਾਂ ਪਈਆਂ ਹੋਈਆਂ ਸਨ। ਮਨੂ ਨੇ ਜਿਸ ਹੱਥ ਦੇ ਉਲਟੇ ਹਿੱਸੇ ਦੀ ਨਸ ’ਤੇ ਟੀਕਾ ਲਾਉਣਾ ਚਾਹਿਆ ਸੀ, ਉਹ ਟੀਕਾ ਨਸ ਦੀ ਸਾਈਡ ’ਤੇ ਲੱਗ ਗਿਆ ਸੀ, ਜਿੱਥੋਂ ਉਸ ਦਾ ਹੱਥ ਵੀ ਫੁੱਲ ਚੁੱਕਾ ਸੀ। ਦੂਜੇ ਪਾਸੇ ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਕਿਸੇ ਤਰ੍ਹਾਂ ਦੀ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ।

ਕੋਈ ਹੋਰ ਲਾ ਕੇ ਗਿਆ ਸੀ ਨਸ਼ੇ ਦਾ ਟੀਕਾ?
ਮਨੂ ਦੀ ਮੌਤ ’ਤੇ ਸਵਾਲੀਆ ਨਿਸ਼ਾਨ ਵੀ ਲੱਗ ਰਿਹਾ ਹੈ। ਕਾਰਨ ਇਹ ਹੈ ਕਿ ਜਦੋਂ ਲੋਕਾਂ ਨੇ ਮਨੂ ਦੇ ਘਰ ਦਾ ਦਰਵਾਜ਼ਾ ਖੋਲ੍ਹਣਾ ਚਾਹਿਆ ਤਾਂ ਉਸਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ। ਬਾਹਰੋਂ ਮਨੂ ਵੱਲੋਂ ਤਾਲਾ ਲਾਉਣਾ ਸੰਭਵ ਨਹੀਂ ਹੈ, ਜਿਸ ਕਾਰਨ ਚਰਚਾ ਇਹ ਵੀ ਹੈ ਕਿ ਮਨੂ ਦਾ ਕੋਈ ਦੋਸਤ ਜਾਂ ਨਜ਼ਦੀਕੀ ਉਸਦੇ ਘਰ ਆਇਆ ਹੋਵੇਗਾ, ਜਿੱਥੇ ਉਸ ਨੇ ਨਸ਼ਾ ਕੀਤਾ ਪਰ ਗਲਤ ਟੀਕਾ ਲੱਗਣ ਨਾਲ ਮਨੂ ਦੀ ਹਾਲਤ ਵਿਗੜਨੀ ਸ਼ੁਰੂ ਹੋਈ ਤਾਂ ਉਸਦਾ ਸਾਥੀ ਬਾਹਰੋਂ ਤਾਲਾ ਲਾ ਕੇ ਡਰਦੇ ਮਾਰੇ ਖ਼ੁਦ ਚਲਾ ਗਿਆ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਵਾਸੀਆਂ ਨੂੰ 'ਆਪ' ਦਾ ਵੱਡਾ ਤੋਹਫ਼ਾ, 1854 ਕਰੋੜ ਦੇ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en&pli=1

For IOS:-  https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News