ਤੱਲਾਂ ਮੱਦਾ ਪੁਲ ਨੇੜਿਓਂ ਕਾਲੀ ਵੇਈਂ ’ਚੋਂ ਵਿਅਕਤੀ ਦੀ ਮਿਲੀ ਲਾਸ਼, ਫ਼ੈਲੀ ਸਨਸਨੀ
Sunday, Sep 18, 2022 - 05:23 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼)-ਤੱਲਾਂ ਮੱਦਾ ਪੁਲ ਨੇੜਿਓਂ ਕਾਲੀ ਵੇਈਂ ’ਚੋਂ ਇਕ ਖਾਕੀ ਰੰਗ ਦੀ ਵਰਦੀ ਪਾਈ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਕਿਸੇ ਰਾਹਗੀਰ ਵੱਲੋਂ ਵੇਈਂ ਕਿਨਾਰੇ ਝਾੜੀਆਂ ਨਜ਼ਦੀਕ ਫਸੀ ਲਾਸ਼ ਦੇਖਣ ਤੋਂ ਬਾਅਦ ਇਸ ਦੀ ਸੂਚਨਾ ਟਾਂਡਾ ਪੁਲਸ ਨੂੰ ਦਿੱਤੀ ਗਈ। ਫਿਲਹਾਲ ਪੁਲਸ ਮੌਕੇ ’ਤੇ ਨਹੀਂ ਪਹੁੰਚੀ। ਪੁਲਸ ਟੀਮ ਦੇ ਪਹੁੰਚਣ ’ਤੇ ਲਾਸ਼ ਦੀ ਸ਼ਨਾਖ਼ਤ ਬਾਰੇ ਪਤਾ ਲੱਗੇਗਾ। ਮੌਤ ਦਾ ਸ਼ਿਕਾਰ ਹੋਏ ਇਸ ਵਿਅਕਤੀ ਦੇ ਸਰੀਰ ’ਤੇ ਖ਼ਾਕੀ ਰੰਗ ਦੀ ਵਰਦੀ ਹੈ ਅਤੇ ਉਸ ਦੀ ਪਿੱਠ ’ਤੇ ਸੱਟਾਂ ਦੇ ਨਿਸ਼ਾਨ ਹਨ।
ਇਹ ਖ਼ਬਰ ਵੀ ਪੜ੍ਹੋ : ਫਰੀਦਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਝਗੜੇ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਨੇ SGPC ਨੂੰ ਦਿੱਤੇ ਇਹ ਹੁਕਮ