ਪੰਜਾਬ ਕੈਬਨਿਟ ''ਚੋਂ ਧਾਲੀਵਾਲ ਦਾ ਅਸਤੀਫਾ, ਨਵੇਂ ਮੰਤਰੀ ਦੀ ਐਂਟਰੀ, ਅੱਜ ਦੀਆਂ ਟੌਪ-10 ਖਬਰਾਂ

Thursday, Jul 03, 2025 - 06:21 PM (IST)

ਪੰਜਾਬ ਕੈਬਨਿਟ ''ਚੋਂ ਧਾਲੀਵਾਲ ਦਾ ਅਸਤੀਫਾ, ਨਵੇਂ ਮੰਤਰੀ ਦੀ ਐਂਟਰੀ, ਅੱਜ ਦੀਆਂ ਟੌਪ-10 ਖਬਰਾਂ

ਜਲੰਧਰ - ਪੰਜਾਬ ਕੈਬਨਿਟ 'ਚ ਨਵੇਂ ਮੰਤਰੀ ਦੀ ਐਂਟਰੀ ਹੋ ਗਈ ਹੈ। ਲੁਧਿਆਣਾ ਪੱਛਮੀ ਹਲਕੇ ਤੋਂ ਹਾਲ ਹੀ 'ਚ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸੰਜੀਵ ਅਰੋੜਾ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ, ਉੱਥੇ ਹੀ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਹੁਣ ਮੰਤਰੀ ਨਹੀਂ ਰਹੇ ਹਨ। ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੁਲਦੀਪ ਸਿੰਘ ਧਾਲੀਵਾਲ ਵਲੋਂ ਸੋਸ਼ਲ ਮੀਡੀਆ 'ਤੇ ਇਸ ਤੋਂ ਪਹਿਲਾਂ ਇਕ ਪੋਸਟ ਵੀ ਸਾਂਝੀ ਕੀਤੀ ਗਈ ਸੀ ਕਿ ਉਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਲਈ ਮਿਹਨਤ ਜਾਰੀ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ਉਤੇ...

1. ਪੰਜਾਬ ਕੈਬਨਿਟ 'ਚ ਨਵੇਂ ਮੰਤਰੀ ਦੀ ENTRY, ਸੰਜੀਵ ਅਰੋੜਾ ਨੇ ਚੁੱਕੀ ਸਹੁੰ
ਪੰਜਾਬ ਕੈਬਨਿਟ 'ਚ ਨਵੇਂ ਮੰਤਰੀ ਦੀ ਐਂਟਰੀ ਹੋ ਗਈ ਹੈ। ਲੁਧਿਆਣਾ ਪੱਛਮੀ ਹਲਕੇ ਤੋਂ ਹਾਲ ਹੀ 'ਚ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸੰਜੀਵ ਅਰੋੜਾ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਕੈਬਨਿਟ 'ਚ ਨਵੇਂ ਮੰਤਰੀ ਦੀ ENTRY, ਸੰਜੀਵ ਅਰੋੜਾ ਨੇ ਚੁੱਕੀ ਸਹੁੰ

2. ਪੰਜਾਬ ਕੈਬਨਿਟ 'ਚੋਂ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤਾ ਅਸਤੀਫ਼ਾ
ਪੰਜਾਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਹੁਣ ਮੰਤਰੀ ਨਹੀਂ ਰਹੇ ਹਨ। ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੁਲਦੀਪ ਸਿੰਘ ਧਾਲੀਵਾਲ ਵਲੋਂ ਸੋਸ਼ਲ ਮੀਡੀਆ 'ਤੇ ਇਸ ਤੋਂ ਪਹਿਲਾਂ ਇਕ ਪੋਸਟ ਵੀ ਸਾਂਝੀ ਕੀਤੀ ਗਈ ਸੀ ਕਿ ਉਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਲਈ ਮਿਹਨਤ ਜਾਰੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਕੈਬਨਿਟ 'ਚੋਂ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤਾ ਅਸਤੀਫ਼ਾ

3. ਪੰਜਾਬ ਦੇ ਨਵੇਂ ਮੰਤਰੀ ਸੰਜੀਵ ਅਰੋੜਾ ਨੂੰ ਕਿਹੜਾ ਵਿਭਾਗ ਮਿਲਿਆ, CM ਮਾਨ ਨੇ ਖ਼ੁਦ ਦੱਸਿਆ
 ਪੰਜਾਬ ਕੈਬਨਿਟ 'ਚ ਨਵੇਂ ਮੰਤਰੀ ਬਣੇ ਸੰਜੀਵ ਅਰੋੜਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਧਾਈ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਸੰਜੀਵ ਅਰੋੜਾ ਜੀ ਨੂੰ ਇੰਡਸਟਰੀ ਅਤੇ ਕਮਰਸ, ਇਨਵੈਸਟਮੈਂਟ ਪ੍ਰਮੋਸ਼ਨ ਅਤੇ ਐੱਨ. ਆਰ. ਆਈ. ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਨਵੇਂ ਮੰਤਰੀ ਸੰਜੀਵ ਅਰੋੜਾ ਨੂੰ ਕਿਹੜਾ ਵਿਭਾਗ ਮਿਲਿਆ, CM ਮਾਨ ਨੇ ਖ਼ੁਦ ਦੱਸਿਆ

4. ਮਜੀਠੀਆ ਮਾਮਲੇ 'ਚ ਹਾਈਕੋਰਟ ਵਲੋਂ ਨਵੇਂ ਹੁਕਮ ਜਾਰੀ, ਜਾਣੋ ਸੁਣਵਾਈ ਦੌਰਾਨ ਕੀ ਹੋਇਆ 
ਪੰਜਾਬ 'ਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਮਾਮਲੇ 'ਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਫਿਲਹਾਲ ਮਜੀਠੀਆ ਨੂੰ ਅਦਾਲਤ ਵਲੋਂ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਹੈ ਅਤੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਭਲਕੇ ਤੱਕ ਲਈ ਟਾਲ ਦਿੱਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਮਜੀਠੀਆ ਮਾਮਲੇ 'ਚ ਹਾਈਕੋਰਟ ਵਲੋਂ ਨਵੇਂ ਹੁਕਮ ਜਾਰੀ, ਜਾਣੋ ਸੁਣਵਾਈ ਦੌਰਾਨ ਕੀ ਹੋਇਆ

5. ਪੰਜਾਬ ਕੈਬਨਿਟ ਵਿਚੋਂ ਅਸਤੀਫ਼ਾ ਦੇਣ ਤੋਂ ਬਾਅਦ ਕੀ ਬੋਲੇ ਕੁਲਦੀਪ ਸਿੰਘ ਧਾਲੀਵਾਲ
ਪੰਜਾਬ ਕੈਬਨਿਟ ਵਿਚੋਂ ਅਸਤੀਫਾ ਦੇਣ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਧਾਲੀਵਾਲ ਨੇ ਕਿਹਾ ਹੈ ਕਿ ਮੇਰੇ ਲਈ ਕੋਈ ਮਹਿਕਮਾ ਨਹੀਂ ਸਗੋਂ ਪੰਜਾਬ ਪਹਿਲਾਂ ਹੈ। ਮੈਂ ਕੈਲੀਫੋਰਨੀਆ ਵਿਚ ਪੀ. ਆਰ. ਸੀ ਪਰ ਮੈਂ ਪੰਜਾਬ ਦੀ ਜੰਗ ਲੜਨ ਲਈ ਵਾਪਸ ਆਇਆ ਹਾਂ। ਮੈਂ 26 ਦਸੰਬਰ 2015 ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ, ਅੱਜ ਤਕ ਮੈਂ ਇਕ ਵੀ ਛੁੱਟੀ ਨਹੀਂ ਕੀਤੀ। ਮੈਂ 24 ਘੰਟੇ ਪਾਰਟੀ ਲਈ ਕੰਮ ਕੀਤਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਕੈਬਨਿਟ ਵਿਚੋਂ ਅਸਤੀਫ਼ਾ ਦੇਣ ਤੋਂ ਬਾਅਦ ਕੀ ਬੋਲੇ ਕੁਲਦੀਪ ਸਿੰਘ ਧਾਲੀਵਾਲ

6. 'ਆਪ' ਨੇ ਕੀਤਾ ਵੱਡਾ ਐਲਾਨ, ਬਿਨਾਂ ਗਠਜੋੜ ਲੜੇਗੀ ਵਿਧਾਨ ਸਭਾ ਚੋਣਾਂ
 ਆਮ ਆਦਮੀ ਪਾਰਟੀ (ਆਪ) ਨੇ ਬਿਹਾਰ ਦੀ ਰਾਜਨੀਤੀ 'ਚ ਇੱਕ ਵੱਡਾ ਕਦਮ ਚੁੱਕਦਿਆਂ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ। ਪਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਆਪ ਆਗੂਆਂ ਦਾ ਕਹਿਣਾ ਹੈ ਕਿ ਬਿਹਾਰ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਇੱਕ ਨਵਾਂ ਵਿਕਲਪ ਦੇਣ ਜਾ ਰਹੀ ਹੈ। ਪਾਰਟੀ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਲੋਕਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰ ਕੇ ਵਿਕਾਸ ਦੀ ਨਵੀਂ ਸੋਚ ਲੈ ਕੇ ਆਵੇਗੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- 'ਆਪ' ਨੇ ਕੀਤਾ ਵੱਡਾ ਐਲਾਨ, ਬਿਨਾਂ ਗਠਜੋੜ ਲੜੇਗੀ ਵਿਧਾਨ ਸਭਾ ਚੋਣਾਂ

7. ਪੁਰਾਣੇ ਵਾਹਨਾਂ 'ਚ ਤੇਲ ਪਾਉਣ 'ਤੇ ਪਾਬੰਦੀ ਨੂੰ ਹਾਈਕੋਰਟ 'ਚ ਚੁਣੌਤੀ! ਪੰਪ ਡੀਲਰਾਂ ਨੇ ਪਾਈ ਪਟੀਸ਼ਨ
10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ 'ਚ ਪੈਟਰੋਲ-ਡੀਜ਼ਰ 'ਤੇ ਪਾਬੰਦੀ ਲਗਾਉਣ ਦੇ ਦਿੱਲੀ ਸਰਕਾਰ ਦੇ ਫੈਸਲੇ ਨੂੰ ਹੁਣ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਦਿੱਲੀ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਇਸ ਫੈਸਲੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੁਰਾਣੇ ਵਾਹਨਾਂ 'ਚ ਤੇਲ ਪਾਉਣ 'ਤੇ ਪਾਬੰਦੀ ਨੂੰ ਹਾਈਕੋਰਟ 'ਚ ਚੁਣੌਤੀ! ਪੰਪ ਡੀਲਰਾਂ ਨੇ ਪਾਈ ਪਟੀਸ਼ਨ

8. ਅਮਰੀਕਾ ਦੀ ਸਰਹੱਦ 'ਤੇ 10,300 ਭਾਰਤੀ ਗ੍ਰਿਫ਼ਤਾਰ
 ਅਮਰੀਕੀ ਵਿਭਾਗ ਨੇ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖਲ ਹੁੰਦੇ ਫੜੇ ਗਏ ਭਾਰਤੀਆਂ ਦਾ ਅੰਕੜਾ ਜਾਰੀ ਕੀਤਾ ਹੈ। ਜਨਵਰੀ ਤੋਂ ਮਈ ਵਿਚਕਾਰ 10,300 ਭਾਰਤੀ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੁੰਦੇ ਅਮਰੀਕੀ ਸਰਹੱਦ 'ਤੇ ਫੜੇ ਗਏ। ਉਨ੍ਹਾਂ ਵਿੱਚੋਂ 30 ਨਾਬਾਲਗ ਸਨ ਅਤੇ ਉਨ੍ਹਾਂ ਦੇ ਨਾਲ ਕੋਈ ਬਾਲਗ ਨਹੀਂ ਸੀ। ਫੜੇ ਗਏ ਜ਼ਿਆਦਾਤਰ ਲੋਕ ਭਾਰਤ ਦੇ ਗੁਜਰਾਤ ਰਾਜ ਤੋਂ ਸਨ। ਇਹ ਜਾਣਕਾਰੀ ਅਮਰੀਕਾ ਦੇ ਕਸਟਮ ਅਤੇ ਸਰਹੱਦੀ ਸੁਰੱਖਿਆ ਵਿਭਾਗ ਦੁਆਰਾ ਸਾਂਝੀ ਕੀਤੀ ਗਈ ਹੈ। ਹਾਲਾਂਕਿ ਇਹ ਅੰਕੜੇ ਪਿਛਲੇ ਸਾਲ ਨਾਲੋਂ 70% ਘੱਟ ਹਨ, ਜਦੋਂ ਇਸੇ ਸਮੇਂ ਦੌਰਾਨ 34,535 ਭਾਰਤੀ ਫੜੇ ਗਏ ਸਨ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਅਮਰੀਕਾ ਦੀ ਸਰਹੱਦ 'ਤੇ 10,300 ਭਾਰਤੀ ਗ੍ਰਿਫ਼ਤਾਰ

9. ਭਾਰਤ ਆਏਗੀ ਪਾਕਿਸਤਾਨੀ ਟੀਮ, ਖੇਡੇਗੀ 2 ਟੂਰਨਾਮੈਂਟ
ਪਾਕਿਸਤਾਨ ਦੀ ਹਾਕੀ ਟੀਮ ਨੂੰ ਅਗਲੇ ਮਹੀਨੇ ਭਾਰਤ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਖੇਡਣ ਤੋਂ ਨਹੀਂ ਰੋਕਿਆ ਜਾਵੇਗਾ। ਇਹ ਜਾਣਕਾਰੀ ਖੇਡ ਮੰਤਰਾਲੇ ਦੇ ਇੱਕ ਸੂਤਰ ਨੇ ਵੀਰਵਾਰ ਨੂੰ ਦਿੱਤੀ। ਯਾਨੀ ਕਿ ਪਾਕਿਸਤਾਨ ਦੀ ਹਾਕੀ ਟੀਮ ਏਸ਼ੀਆ ਕੱਪ ਅਤੇ ਜੂਨੀਅਰ ਹਾਕੀ ਵਿਸ਼ਵ ਕੱਪ ਖੇਡਣ ਲਈ ਭਾਰਤ ਆਵੇਗੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਭਾਰਤ ਆਏਗੀ ਪਾਕਿਸਤਾਨੀ ਟੀਮ, ਖੇਡੇਗੀ 2 ਟੂਰਨਾਮੈਂਟ

10. ਕੀ ਰਾਜਨੀਤੀ ਛੱਡ ਫਿਲਮਾਂ 'ਚ ਆ ਰਹੇ ਹਨ ਰਾਘਵ ਚੱਢਾ? ਪਰਿਣੀਤੀ ਨੇ ਤੋੜੀ ਚੁੱਪੀ
 ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਹਾਲ ਹੀ ਵਿੱਚ ਆਪਣੀ ਭੈਣ ਪ੍ਰਿਅੰਕਾ ਚੋਪੜਾ ਦੀ ਫਿਲਮ ‘Heads of State’ ਦੀ ਸਕ੍ਰੀਨਿੰਗ ਦੌਰਾਨ ਆਪਣੇ ਪਤੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੂੰ ਲੈ ਕੇ ਦਿਲਚਸਪ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਲੋਕ ਅਕਸਰ ਰਾਘਵ ਨੂੰ ਦੇਖ ਕੇ ਕਹਿੰਦੇ ਹਨ ਕਿ "ਉਨ੍ਹਾਂ ਨੂੰ ਤਾਂ ਫਿਲਮਾਂ ਵਿੱਚ ਹੋਣਾ ਚਾਹੀਦਾ ਹੈ!"
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਕੀ ਰਾਜਨੀਤੀ ਛੱਡ ਫਿਲਮਾਂ 'ਚ ਆ ਰਹੇ ਹਨ ਰਾਘਵ ਚੱਢਾ? ਪਰਿਣੀਤੀ ਨੇ ਤੋੜੀ ਚੁੱਪੀ
1575762


author

Sunaina

Content Editor

Related News