ਪਿਮਸ ਹਸਪਤਾਲ ’ਚ ਖ਼ੂਨਦਾਨ ਕੈਂਪ ’ਚ 57 ਯੂਨਿਟ ਦਾਨ ਕਰਕੇ ਵਿਖਾਇਆ ਨੌਜਵਾਨਾਂ ਨੇ ਉਤਸ਼ਾਹ
Monday, Sep 11, 2023 - 12:57 PM (IST)

ਜਲੰਧਰ (ਵਰੁਣ, ਚੋਪੜਾ)-‘ਪੰਜਾਬ ਕੇਸਰੀ’ ਦੇ ਸੰਸਥਾਪਕ ਅਤੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿਚ ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਲੁਆਏ ਖ਼ੂਨਦਾਨ ਕੈਂਪਾਂ ਦੀ ਲੜੀ ਤਹਿਤ ਇਕ ਖ਼ੂਨਦਾਨ ਕੈਂਪ ਪਿਮਸ ਹਸਪਤਾਲ ਵਿਖੇ ਲਾਇਆ ਗਿਆ। ਇਸ ਕੈਂਪ ਵਿਚ ਨੌਜਵਾਨਾਂ ਦੀ ਭੀੜ ਦੇਖਣ ਯੋਗ ਸੀ, ਜੋ ਲਾਲਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਖ਼ੂਨਦਾਨ ਕਰਨ ਪਹੁੰਚੀ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਅਤੇ ਯੂਥ ਆਗੂ ਵੀ ਆਪਣੇ ਸਮਰਥਕਾਂ ਸਮੇਤ ਖੂਨ ਦਾਨ ਕਰਨ ਪਹੁੰਚੇ।
ਪਿਮਸ ਹਸਪਤਾਲ ਦੇ ਬਲੱਡ ਬੈਂਕ ਵਿਚ ਲੱਗੇ ਖ਼ੂਨਦਾਨ ਕੈਂਪ ਵਿਚ ਸਵੇਰੇ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਸੀਨੀਅਰ ਅਤੇ ਯੂਥ ਆਗੂਆਂ ਸਮੇਤ ਉਨ੍ਹਾਂ ਦੇ ਸਮਰਥਕ ਖ਼ੂਨਦਾਨ ਕਰਨ ਲਈ ਪੁੱਜੇ। ਇਸ ਤੋਂ ਬਾਅਦ ਕੈਂਪ ਵਿਚ ਪਹੁੰਚੀ ਕਾਲਜ ਅਤੇ ਆਪਣੇ-ਆਪਣੇ ਕਾਰੋਬਾਰ ਕਰਨ ਵਾਲੇ ਨੌਜਵਾਨਾਂ ਦੀ ਭੀੜ ਖ਼ੂਨਦਾਨ ਕਰਨ ਲਈ ਉਤਸ਼ਾਹ ਵਿਖਾ ਰਹੀ ਸੀ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਆਪਣੇ ਸਮਰਥਕਾਂ ਨਾਲ ਕੈਂਪ ਵਿਚ ਪਹੁੰਚੇ। ਰਜਿੰਦਰ ਬੇਰੀ ਨੇ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ ਕਿ ਲਾਲਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਨੂੰ ਸਮਰਪਿਤ ਕਰ ਦਿੱਤੀ, ਜਿਸ ਕਾਰਨ ਉਹ ਅੱਜ ਵੀ ਸਾਡੇ ਵਿਚ ਜ਼ਿੰਦਾ ਹਨ। ਕੈਂਪ ਵਿਚ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਦਿਹਾਤੀ ਅਸ਼ਵਨ ਭੱਲਾ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਮਨੂ ਬੜਿੰਗ, ਪੰਜਾਬ ਯੂਥ ਕਾਂਗਰਸ ਦੇ ਸੈਕਟਰੀ ਹਨੀ ਜੋਸ਼ੀ, ਸੈਕਟਰੀ ਪੰਜਾਬ ਯੂਥ ਕਾਂਗਰਸ ਸੰਜੂ ਅਰੋੜਾ, ਸੈਕਟਰੀ ਪੰਜਾਬ ਯੂਥ ਕਾਂਗਰਸ ਸੁਬਲ ਸਰੀਨ, ਸਾਬਕਾ ਕੌਂਸਲਰ ਤਰਸੇਮ ਲਖੋਤਰਾ, ਮਹਿਲਾ ਕਾਂਗਰਸ ਕਮੇਟੀ ਤੋਂ ਮੀਨੂ ਬੱਗਾ, ਵਾਈਸ ਪ੍ਰੈਜ਼ੀਡੈਂਟ ਜ਼ਿਲਾ ਕਾਂਗਰਸ ਸ਼ਹਿਰੀ ਰੋਹਨ ਚੱਢਾ (ਰਾਜਾ), ਗੁਰਕ੍ਰਿਪਾਲ ਸਿੰਘ ਭੱਟੀ, ਅਮਰੀਕ ਸਿੰਘ ਕੇ.ਪੀ., ਰਛਪਾਲ ਜੱਖੂ ਅਤੇ ਹੋਰ ਕਾਂਗਰਸ ਪਾਰਟੀ ਦੇ ਸਮਰਥਕ ਪਹੁੰਚੇ।
ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ
ਪੰਡਿਤ ਦੀਨਦਿਆਲ ਉਪਾਧਿਆਏ ਸਮ੍ਰਿਤੀ ਮੰਚ ਤੋਂ ਕਿਸ਼ਨ ਲਾਲ ਸ਼ਰਮਾ ਨੇ ਵੀ ਲਾਲਾ ਜੀ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਲਾਲਾ ਜੀ ਦੇ ਦੱਸੇ ਰਸਤੇ ’ਤੇ ਚੱਲਣ ਦੀ ਅਪੀਲ ਕੀਤੀ। ਖੂਨ ਦਾਨੀਆਂ ਵਿਚ ਕੰਵਲਜੀਤ ਸਿੰਘ, ਨਵਦੀਪ ਸਿੰਘ, ਗੁਰਜੀਤ ਸਿੰਘ, ਰਾਕੇਸ਼ ਗੁਪਤਾ, ਭੁਵਨੇਸ਼ ਕੁਮਾਰ, ਰਵਿੰਦਰ ਸਿੰਘ, ਹਰਨੀਤ ਸਿੰਘ, ਗੁਰਸਿਮਰਨਜੋਤ ਸਿੰਘ, ਬਿਸ਼ੰਭਰ ਕੁਮਾਰ, ਸੌਰਵ ਅੰਮ੍ਰਿਤਸਰੀਆ, ਅਰਸ਼ ਕਲਿਆਣ, ਅਮਨ ਕੁਮਾਰ, ਪਿਊਸ਼ ਕੁਮਾਰ, ਜਸਨੂਰ ਸਿੰਘ ਵਧਵਾ, ਸੌਰਵ ਸ਼ਰਮਾ, ਸ਼ਿਵਾਂਸ਼, ਧਰਤੀ ਪਹਿਲਵਾਨ, ਗੌਰਵ ਸ਼ਰਮਾ, ਕਲਲੀਸ਼ ਸੇਠੀ, ਮਨੀਸ਼, ਦਿਵਯਾਂਸ਼ੂ, ਸ਼ਿਵ ਕੁਮਾਰ, ਕਰਣ, ਹਰੀਸ਼, ਨਕੁਲ, ਰੋਹਿਤ ਕੁਮਾਰ, ਸੋਹਿਤ ਕੁਮਾਰ, ਅੰਕੁਸ਼, ਲਖਵੀਰ, ਪਤਰੰਸ਼ ਸਹੋਤਾ, ਸੌਰਵ, ਪਲਵਿੰਦਰ ਕੁਮਾਰ, ਮੁਕੁਲ, ਪਿਯੂਸ਼, ਅਮਨਦੀਪ ਸਿੰਘ, ਅਭੀ ਕੁਮਾਰ ਕਾਕੂ, ਗੌਰਵ, ਦੀਪਕ, ਹਰੀਸ਼ ਸ਼ਰਮਾ, ਕਮਲ ਭੱਟੀ, ਅਵਿਨਾਸ਼ ਕੁਮਾਰ, ਹਰਸ਼, ਸਰਬਜੀਤ, ਮੋਹਿਤ, ਸਾਹਿਲ, ਅਮਰਜੀਤ ਕੌਰ ਅਤੇ ਸਾਜਨ ਸਹੋਤਾ ਸ਼ਾਮਲ ਸਨ।
ਪਿਮਸ ਹਸਪਤਾਲ ’ਚ ਖ਼ੂਨਦਾਨ ਕਰਕੇ ਮਰੀਜ਼ਾਂ ਦੀ ਜਾਨ ਬਚਾਉਣ ਦਾ ਪੁੰਨ ਦਾ ਕੰਮ ਕਰਨ ਵਾਲੇ ਖ਼ੂਨਦਾਨੀ
ਕਿਸ਼ਨ ਲਾਲ ਸ਼ਰਮਾ, ਅਮਨ ਕੁਮਾਰ, ਅਮਨਦੀਪ ਸਿੰਘ, ਅਮਰਜੀਤ ਕੌਰ, ਅਭੀ ਕੁਮਾਰ, ਅਸ਼ਵਨ ਭੱਲਾ, ਅਵਿਨਾਸ਼ ਕੁਮਾਰ, ਮਨੀਸ਼, ਸੌਰਵ ਅੰਮ੍ਰਿਤਸਰੀਆ, ਦੀਪਕ, ਧਰਤੀ ਪਹਿਲਵਾਨ, ਦਿਵਾਂਸ਼, ਗੌਰਵ ਸ਼ਰਮਾ, ਸੋਹਿਤ, ਅਰਸ਼ ਕਲਿਆਣ, ਪਤਰੰਸ਼ ਸਹੋਤਾ, ਹਨੀ ਜੋਸ਼ੀ, ਗੌਰਵ, ਗੁਰਜੀਤ ਸਿੰਘ, ਗੁਰਿਸਮਰਜੀਤ ਸਿੰਘ, ਹਰੀਸ਼ ਕੁਮਾਰ, ਹਰੀਸ਼, ਹਰਮੀਤ ਸਿੰਘ, ਹਰਸ਼, ਜਸਨੂਰ ਸਿੰਘ, ਕਲਿਸ਼ ਸੇਠੀ, ਕਮਲ ਭੱਟੀ, ਕੰਵਲਜੀਤ ਸਿੰਘ, ਕਰਣ, ਮੋਹਿਤ ਸ਼ਰਮਾ, ਲਖਵੀਰ, ਬਿਸ਼ੰਭਰ ਕੁਮਾਰ, ਮੁਕੁਲ, ਨਕੁਲ, ਨਵਦੀਪ ਸਿੰਘ, ਪਲਵਿੰਦਰ ਕੁਮਾਰ, ਪਿਯੂਸ਼ ਕੁਮਾਰ, ਪਿਯੂਸ਼, ਰਾਕੇਸ਼ ਗੁਪਤਾ, ਰਵਿੰਦਰ ਸਿੰਘ, ਰੋਹਨ ਚੱਢਾ, ਰੋਹਿਤ ਕੁਮਾਰ, ਸਾਹਿਲ, ਸਰਬਜੀਤ, ਸ਼ਿਵ ਕੁਮਾਰ, ਸ਼ਿਵਮ, ਭੁਵਨੇਸ਼ ਕੁਮਾਰ, ਅੰਕੁਸ਼, ਸੌਰਵ ਸ਼ਰਮਾ, ਸੌਰਵ, ਸੁਬਲ ਸਰੀਨ, ਸਾਜਨ ਸਹੋਤਾ, ਧੀਰਜ ਸੇਠੀ ਸ਼ਾਮਲ ਸਨ।
ਖ਼ੂਨਦਾਨ ਕਰਕੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਲਾਲਾ ਜੀ ਦੀ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਖੂਨਦਾਨ ਕੈਂਪ ਲਾਉਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਲਾਲਾ ਜੀ ਦੀ ਬਰਸੀ ’ਤੇ ਲਾਏ ਗਏ ਖੂਨਦਾਨ ਕੈਂਪ ਨਾਲ ਬਹੁਤ ਯੂਨਿਟ ਇਕੱਠੇ ਹੋਏ ਜੋ ਅਣਗਿਣਤ ਲੋਕਾਂ ਦੀ ਜਾਨ ਬਚਾਉਣ ਦੇ ਕੰਮ ਆਉਣਗੇ। ਦਾਨ ਕੀਤੇ ਗਏ ਖੂਨ ਦਾ ਇਕ-ਇਕ ਕਤਰਾ ਮਨੁੱਖਤਾ ਦੀ ਜਾਨ ਬਚਾਉਣ ਦੇ ਕੰਮ ਆਵੇਗਾ। ਇਸ ਸਮੇਂ ਜਿਹੜਾ ਮੌਸਮ ਚੱਲ ਰਿਹਾ ਹੈ, ਉਸ ਵਿਚ ਡੇਂਗੂ ਆਦਿ ਬੀਮਾਰੀਆਂ ਫੈਲੀਆਂ ਹੋਈਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਖੂਨ ਚਾਹੀਦਾ ਹੁੰਦਾ ਹੈ। ਅਜਿਹੇ ਸਮੇਂ ਵਿਚ ਖੂਨਦਾਨ ਕੈਂਪ ਲਾ ਕੇ ਲੋਕਾਂ ਦੀ ਜਾਨ ਬਚਾਉਣ ਦਾ ਸ਼ਲਾਘਾਯੋਗ ਕੰਮ ‘ਪੰਜਾਬ ਕੇਸਰੀ ਗਰੁੱਪ’ ਨੇ ਕੀਤਾ ਹੈ।-ਡਾ. ਰਾਜੀਵ ਅਰੋੜਾ, ਡਾਇਰੈਕਟਰ ਪਿਮਸ ਹਸਪਤਾਲ
blood donation campਇਹ ਵੀ ਪੜ੍ਹੋ- ਪੰਜਾਬ ਨੂੰ ਨਸ਼ਾ ਮੁਕਤ ਕਰਨ, ਵਾਤਾਵਰਣ ਤੇ ਧਰਤੀ ਨੂੰ ਬਚਾਉਣ ਲਈ ਲੋਕ ਲਹਿਰ ਦੀ ਲੋੜ: ਭਗਵੰਤ ਮਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ