ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ’ਚ ਖ਼ੂਨਦਾਨ ਕੈਂਪ 9 ਨੂੰ
Wednesday, Sep 06, 2023 - 12:30 PM (IST)

ਜਲੰਧਰ (ਪਾਹਵਾ)–ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਖ਼ੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਰੋਜ਼ਾਨਾ ਕੈਂਪ ਲਾਏ ਜਾ ਰਹੇ ਹਨ। 9 ਸਤੰਬਰ ਨੂੰ ਲਾਲਾ ਜੀ ਦੀ ਬਰਸੀ ਦੇ ਮੌਕੇ ’ਤੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਖ਼ੂਨਦਾਨ ਕੈਂਪ ਲਾਏ ਜਾਣਗੇ, ਜਿਨ੍ਹਾਂ ਵਿਚੋਂ ਇਕ ਕੈਂਪ ਜੋਸ਼ੀ ਹਸਪਤਾਲ, ਕਪੂਰਥਲਾ ਚੌਕ ਦੇ ਬਲੱਡ ਬੈਂਕ ਵਿਚ ਵੀ ਲਾਇਆ ਜਾ ਰਿਹਾ ਹੈ। ਜੋਸ਼ੀ ਹਸਪਤਾਲ ਦੇ ਮੁਖੀ ਡਾ. ਮੁਕੇਸ਼ ਜੋਸ਼ੀ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। 9 ਸਤੰਬਰ ਨੂੰ ਲੱਗਣ ਵਾਲੇ ਕੈਂਪ ਲਈ ਜੋਸ਼ੀ ਹਸਪਤਾਲ ਵੱਲੋਂ ਸਾਰੇ ਪ੍ਰਬੰਧ ਕਰ ਲਏ ਗਏ ਹਨ। ਸਾਨੂੰ ਸਭ ਨੂੰ ਵਧ-ਚੜ੍ਹ ਕੇ ਅਜਿਹੇ ਆਯੋਜਨ ਵਿਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਖੂਨ ਦਾ ਇਕ-ਇਕ ਕਤਰਾ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਕੰਮ ਆ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਆ ਰਹੇ ਬਿਜਲੀ ਦੇ ਜ਼ੀਰੋ ਬਿੱਲਾਂ ਸਬੰਧੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ
ਡਾ. ਜੋਸ਼ੀ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਖ਼ੂਨਦਾਨ ਕੈਂਪ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਇਹ ਕੋਸ਼ਿਸ਼ ਕਰਨ ਕਿ ਇਕ ਵੀ ਵਿਅਕਤੀ ਦੀ ਜਾਨ ਖੂਨ ਦੀ ਘਾਟ ਕਾਰਨ ਨਾ ਜਾਵੇ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਅਤੇ ਨਾ ਹੀ ਵਿਅਕਤੀ ਦੀ ਸਿਹਤ ’ਤੇ ਕੋਈ ਬੁਰਾ ਪ੍ਰਭਾਵ ਪੈਂਦਾ ਹੈ। ਡਾ. ਜੋਸ਼ੀ ਨੇ ਇਸ ਕੋਸ਼ਿਸ਼ ਨੂੰ ਮਨੁੱਖਤਾ ਦੀ ਸੇਵਾ ਦੱਸਿਆ। ਉਨ੍ਹਾਂ ਕਿਹਾ ਕਿ ਖੂਨਦਾਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਹਨ। ਇਕ ਯੂਨਿਟ ਖੂਨ ਦਾਨ ਕਰਨ ਨਾਲ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਇਕ ਯੂਨਿਟ ਖੂਨ ਵਿਚ 200 ਐੱਮ. ਐੱਲ. ਆਰ. ਬੀ. ਸੀ., 100 ਐੱਮ. ਐੱਲ. ਐਡੀਟਿਵ ਸਾਲਿਊਸ਼ਨ ਅਤੇ 30 ਐੱਮ. ਐੱਲ. ਪਲਾਜ਼ਮਾ ਹੁੰਦਾ ਹੈ। ਇਕ ਯੂਨਿਟ ਖੂਨ ਤੋਂ ਇਕ ਯੂਨਿਟ ਪੈਕਡ ਰੈੱਡ ਬਲੱਡ, ਇਕ ਯੂਨਿਟ ਪਲਾਜ਼ਮਾ ਅਤੇ ਇਕ ਯੂਨਿਟ ਪਲੇਟਲੈੱਟਸ ਬਣਾਇਆ ਜਾਂਦਾ ਹੈ, ਜੋ ਕਈ ਲੋਕਾਂ ਦੇ ਕੰਮ ਆ ਸਕਦਾ ਹੈ। ਇਸ ਲਈ ਖੂਨਦਾਨ ਨੂੰ ਮਹਾਨ ਦਾਨ ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੈਸੇ ਵੀ ਖੂਨਦਾਨ ਨਾਲ ਸਰੀਰ ਵਿਚ ਨਵੀਆਂ ਕੋਸ਼ਿਕਾਵਾਂ ਬਣਨ ਵਿਚ ਮਦਦ ਮਿਲਦੀ ਹੈ। ਖੂਨਦਾਨ ਕਰਨ ਦੇ 48 ਘੰਟਿਆਂ ਅੰਦਰ ਬਾਡੀ ਬੋਨਮੈਰੋ ਨਾਲ ਮਿਲ ਕੇ ਨਵਾਂ ਖੂਨ ਬਣਾ ਲੈਂਦੀ ਹੈ। 30 ਤੋਂ 60 ਦਿਨਾਂ ਅੰਦਰ ਦਾਨ ਕੀਤਾ ਸਾਰਾ ਖੂਨ ਰਿਪਲੇਸ ਹੋ ਜਾਂਦਾ ਹੈ।
ਜੋਸ਼ੀ ਹਸਪਤਾਲ ਵਿਚ ਖੂਨਦਾਨ ਕੈਂਪ ਦਾ ਆਯੋਜਨ 9 ਸਤੰਬਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤਕ ਹੋਵੇਗਾ। ਇਸ ਦੌਰਾਨ ਇੱਛੁਕ ਲੋਕ ਹਸਪਤਾਲ ਦੇ ਬਲੱਡ ਬੈਂਕ ਵਿਚ ਜਾ ਕੇ ਆਪਣਾ ਖੂਨ ਦਾਨ ਕਰ ਸਕਦੇ ਹਨ ਤਾਂ ਕਿ ਲੋੜ ਪੈਣ ’ਤੇ ਕਿਸੇ ਮਰੀਜ਼ ਨੂੰ ਉਕਤ ਖੂਨ ਮੁਹੱਈਆ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ- ਜਲੰਧਰ 'ਚ 7 ਸਾਲਾ ਬੱਚੇ ਨੂੰ 100 ਮੀਟਰ ਤੱਕ ਘੜੀਸਦੀ ਲੈ ਗਈ 'ਥਾਰ', ਪਿਓ ਸਾਹਮਣੇ ਤੜਫ਼-ਤੜਫ਼ ਕੇ ਨਿਕਲੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ