ਭਾਜਪਾ ਵਰਕਰਾਂ ''ਤੇ ਹੋਏ ਹਮਲੇ ਦੇ ਸਬੰਧ ''ਚ ਐੱਸ. ਸੀ. ਮੋਰਚੇ ਨੇ ਕਰਵਾਈ ਸ਼ਿਕਾਇਤ ਦਰਜ

10/23/2020 4:46:53 PM

ਨਵਾਂਸ਼ਹਿਰ (ਮਨੋਰੰਜਨ)— ਪੰਜਾਬ ਭਾਜਪਾ ਅਨੁਸੂਚਿਤ ਮੋਰਚੇ ਦਾ ਇਕ ਵਫ਼ਦ ਆਰ. ਕੇ. ਅਟਵਾਲ ਪ੍ਰਧਾਨ ਐਸ ਸੀ ਮੋਰਚਾ ਪੰਜਾਬ ਦੀ ਅਗੁਵਾਈ 'ਚ ਸ਼ੁੱਕਰਵਾਰ ਨਵਾਂਸ਼ਹਿਰ ਵਿਖੇ ਐੱਸ. ਐੱਸ. ਪੀ. ਅਲਕਾ ਮੀਨਾ ਨੂੰ ਮਿਲਿਆ ਅਤੇ ਵੀਰਵਾਰ ਨੂੰ ਭਾਜਪਾ ਵਰਕਰਾਂ 'ਤੇ ਹੋਏ ਹਮਲੇ ਦੇ ਵਿਰੋਧ 'ਚ ਦੋਸ਼ੀਆਂ ਉੱਤੇ ਸਖ਼ਤ ਕਰਵਾਈ ਕਰਨ ਲਈ ਸ਼ਿਕਾਇਤ ਕੀਤੀ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਵੀ ਭਾਜਪਾ ਵਰਕਰਾਂ ਨੂੰ ਨਾਲ ਲੈ ਕੇ ਐੱਸ. ਐੱਸ. ਪੀ. ਅਲਕਾ ਮੀਨਾ ਨੂੰ ਮਿਲੇ ਸਨ।

ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ

ਇਹ ਸ਼ਿਕਾਇਤ ਭਾਜਪਾ ਜ਼ਿਲ੍ਹਾ ਸਕੱਤਰ ਜੀਵਨ ਕੁਮਾਰ ਜ਼ਿਲ੍ਹਾ ਇੰਚਾਰਜ ਐੱਸ. ਸੀ. ਮੋਰਚਾ ਨੂੰ ਜਾਤੀਸੂਚਕ ਸ਼ਬਦ ਬੋਲਣ 'ਤੇ ਕਰਵਾਈ ਗਈ। ਜੀਵਨ ਕੁਮਾਰ ਨੇ ਕਿਹਾ ਜੇਕਰ ਦੋਸ਼ੀ ਮੇਰੇ ਸਾਹਮਣੇ ਲਿਆਂਦੇ ਜਾਣਗੇ ਤਾਂ ਮੈਂ ਉਨ੍ਹਾਂ ਨੂੰ ਪਛਾਣ ਸਕਦਾ ਹਾਂ। ਮੌਕੇ 'ਤੇ ਪੁੱਜੇ ਪੰਜਾਬ ਭਾਜਪਾ ਅਨੁਸੂਚਿਤ ਮੋਰਚੇ ਦੇ ਪ੍ਰਧਾਨ ਆਰ. ਕੇ. ਅਟਵਾਲ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਨਵਾਂਸ਼ਹਿਰ 'ਚ ਜੋ ਕਥਿਤ ਤੌਰ 'ਤੇ ਕਾਂਗਰਸ ਦੀ ਸ਼ਹਿ 'ਤੇ ਕਿਸਾਨ ਅੰਦੋਲਨ ਦੀ ਆੜ 'ਚ ਲਾਲ ਝੰਡੇ ਲੈ ਕੇ ਸ਼ਰਾਰਤੀ ਲੋਕਾ ਨੇ ਭਾਜਪਾ ਦੇ ਵਰਕਰਾਂ 'ਤੇ ਹਮਲਾ ਕੀਤਾ ਗਿਆ, ਜਿਸ 'ਚ ਜ਼ਿਲ੍ਹਾ ਪ੍ਰਧਾਨ ਪੂਨਮ ਮਾਣਿਕ , ਸਕੱਤਰ ਜੀਵਨ ਕੁਮਾਰ ,ਅਸ਼ਵਨੀ ਬੱਲਗਨ, ਹਰਪ੍ਰੀਤ ਕੌਰ ਦੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਅਪਸ਼ਬਦ ਅਤੇ ਜਾਤੀ ਸੂਚਕ ਸ਼ਬਦ ਬੋਲੇ ਗਏ ਉਸ ਦੇ ਲਈ ਉਹ ਇਸ ਘਟਨਾ ਦੀ ਨਿੰਦਿਆ ਕਰਦੇ ਹਨ ।

ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ

ਅਟਵਾਲ ਨੇ ਦੱਸਿਆ ਦੀ ਭਾਜਪਾ ਦੇ ਅਨੁਸੂਚਿਤ ਜਾਤੀ ਵਰਗ ਦੇ ਵਰਕਰ ਜੀਵਨ ਕੁਮਾਰ ਬਾਬਾ ਸਾਹਿਬ ਜੀ ਦੇ ਬੁੱਤ 'ਤੇ ਸ਼ਰਧਾਂ ਦੇ ਫੁੱਲ ਅਤੇ ਹਾਰ ਪਾਉਣ ਲਈ ਚੜ੍ਹੇ ਤਾਂ ਹਾਰ ਪੁਆਉਂਦੇ ਹੀ ਅਚਾਨਕ ਦੋ ਵਿਅਕਤੀ ਜਿਨ੍ਹਾਂ ਦੇ ਹੱਥ 'ਚ ਲਾਲ ਝੰਡੇ 'ਚ ਲਾਠੀ ਸੀ। ਉਸ ਲਾਠੀ ਨਾਲ ਉਸ ਨੂੰ ਕੁੱਟਣ ਲੱਗੇ ਅਤੇ ਜੋ ਬਚਾਉਣ ਆਏ ਉਨ੍ਹਾਂ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਗਈ। ਇਸ ਦੌਰਾਨ ਪੁਲਸ ਨੇ ਵੀ ਭਾਜਪਾ ਵਰਕਰਾਂ ਉੱਤੇ ਹੀ ਜੋਰ ਪ੍ਰਯੋਗ ਕੀਤਾ। ਇਸ ਦੌਰਾਨ ਉਕਤ ਹਮਲਾਵਰ ਆਦਮੀਆਂ ਨੇ ਬਾਬਾ ਸਾਹਿਬ ਦੇ ਬੁੱਤ ਦੇ ਗਲੇ 'ਚ ਚੜਾਈ ਗਏ ਹਾਰ ਨੂੰ ਉਤਾਰ ਕੇ ਜ਼ਮੀਨ ਉੱਤੇ ਸੁੱਟ ਦਿੱਤਾ। ਬਾਬਾ ਸਾਹਿਬ ਦੀ ਕੀਤੀ ਇਸ ਬੇਇੱਜ਼ਤੀ ਨਾਲ ਭਾਜਪਾ ਵਰਕਰਾਂ ਨੂੰ ਬਹੁਤ ਦੁੱਖ ਲੱਗਾ। ਇਸ ਸਬੰਧ 'ਚ ਸਾਰੇ ਦਸਤਾਵੇਜ, ਵੀਡੀਓ ਲਿੰਕ ਪੁਲਸ ਅਤੇ ਪ੍ਰਸ਼ਾਸਨ ਨੂੰ ਦੇ ਦਿੱਤੇ ਗਏ ਹਨ। ਅਟਵਾਲ ਨੇ 3 ਦਿਨ ਦੇ ਅੰਦਰ ਦੋਸ਼ੀਆਂ 'ਤੇ ਕਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ 'ਤੇ ਕਰਵਾਈ ਨਹੀਂ ਕੀਤੀ ਗਈ ਤਾਂ ਪੁਰੇ ਪੰਜਾਬ 'ਚ ਇਸ ਘਟਨਾ ਨੂੰ ਲੈ ਕੇ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਭਾਜਪਾ ਵੱਲੋਂ ਜਲੰਧਰ 'ਚ ਜਦੋਂ ਦਲਿਤ ਇਨਸਾਫ਼ ਯਾਤਰਾ ਸ਼ੁਰੂ ਕੀਤੀ ਗਈ ਤੱਦ ਉਥੇ ਵੀ ਅਜਿਹੀ ਹੀ ਧੱਕੇਸ਼ਾਹੀ ਕਾਂਗਰਸ ਸਰਕਾਰ ਨੇ ਭਾਜਪਾ ਲੀਡਰਾਂ ਦੇ ਨਾਲ ਕੀਤੀ। ਕਾਂਗਰਸ ਦੇ ਰਾਜ 'ਚ ਦਲਿਤਾਂ ਦੇ ਨਾਲ ਬੇਇਨਸਾਫ਼ੀ ਹੋ ਰਹੀ ਹੈ ।

ਇਹ ਵੀ ਪੜ੍ਹੋ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਮਾਮਲੇ 'ਚ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਦਿੱਤੇ ਸਖ਼ਤ ਨਿਰਦੇਸ਼

ਪੰਜਾਬ ਵਿੱਚ ਦਲਿਤ ਵਿਦਿਆਰਥੀਆਂ ਦਾ ਪੋਸਟਮੈਟ੍ਰਿਕ ਸਕਾਲਰਸ਼ਿਪ ਘੋਟਾਲਾ ਹੋਵੇ, ਜਲਾਲਾਬਾਦ 'ਚ ਦਲਿਤ ਵਿਅਕਤੀ ਨੂੰ ਕੁੱਟਮਾਰ ਕਰਕੇ ਪਿਸ਼ਾਬ ਪਿਲਾਉਣ ਦੀ ਮੰਦਭਾਗੀ ਘਟਨਾ ਹੋਵੇ, ਹਲਕਾ ਭੋਆ ਜ਼ਿਲ੍ਹੇ 'ਚ ਇਕ ਦਲਿਤ ਪਰਿਵਾਰ ਦੀ ਇਕ ਕੁੜੀ ਦੇ ਨਾਲ ਗੈਂਗਰੇਪ ਹੋਵੇ, ਅਜਿਹੀਆਂ ਬਹੁਤ ਹੀ ਘਟਨਾਵਾਂ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੀ ਚੁੱਪੀ ਸਾਧੀ ਹੋਈ ਹੈ ।

ਇਹ ਵੀ ਪੜ੍ਹੋ: ਰਿਸ਼ਤੇ ਤੋਂ ਮਨ੍ਹਾ ਕਰਨ 'ਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਕਾਰ 'ਚ ਬਿਠਾ ਮਾਂ-ਧੀ ਦੀ ਕੀਤੀ ਕੁੱਟਮਾਰ

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੂਨਮ ਮਾਣਿਕ ਨੇ ਕਿਹਾ ਦੀ ਕੱਲ੍ਹ ਬਾਵਾ ਸਾਹਿਬ ਦਾ ਜੋ ਅਪਮਾਨ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੱਲ ਭਾਜਪਾ ਦੇ ਮਹਿਲਾ ਵਰਕਰਾਂ ਅਤੇ ਅਨੁਸੂਚਿਤ ਜਾਤੀ ਦੇ ਵਰਕਰਾਂ ਦੀ ਜੋ ਬੇਇੱਜ਼ਤੀ ਕੀਤੀ ਗਈ ਅਤੇ ਉਨ੍ਹਾਂ ਨੂੰ ਲਾਠੀਆਂ ਨਾਲ ਮਾਰਿਆ ਗਿਆ ਉਸ ਦੇ ਲਈ ਅੱਜ ਪੁਲਸ ਪ੍ਰਸ਼ਾਸਨ ਵੱਲੋਂ ਕਰਵਾਈ ਕਰਨ ਦੀ ਮੰਗ ਕੀਤੀ ਗਈ ਹੈ । ਅਨੁਸੂਚਿਤ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਬਗਾਨਿਆ ਨੇ ਕਿਹਾ ਬਾਵਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਸਭ ਦੇ ਹਨ ਅਤੇ ਭਾਜਪਾ ਨੇ ਸਭ ਤੋਂ ਜ਼ਿਆਦਾ ਦਲਿਤਾਂ ਦੇ ਹਿੱਤ 'ਚ ਕੰਮ ਕੀਤਾ ਹੈ। ਐੱਸ. ਐੱਸ. ਪੀ. ਨੂੰ ਮਿਲਣ ਵਾਲਿਆਂ 'ਚ ਵਰਿੰਦਰ ਕੌਰ ਥਾਂਦੀ, ਅਸ਼ਵਨੀ ਬੱਲਗਨ, ਦੌਲਤ ਰਾਮ, ਸੰਜੀਵ ਭਰਦਵਾਜ, ਨਰੇਸ਼ ਰਾਵਲ, ਨਮਰਤਾ ਖੰਨਾ, ਮੰਡਲ ਪ੍ਰਧਾਨ ਲੱਕੀ ਸ਼ਰਮਾ, ਅਜੈ ਕਟਾਰੀਆ ਅਤੇ ਹੋਰ ਵਰਕਰਾਂ ਮੌਜੂਦ ਰਹੇ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਦੀ ਸੜੀ ਹੋਈ ਲਾਸ਼ ਬਰਾਮਦ, ਕਤਲ ਦਾ ਖ਼ਦਸ਼ਾ


shivani attri

Content Editor

Related News