ਭਾਜਪਾ ਨੇ ਕੱਢੀ ''ਮਨ ''ਚ ਬਾਪੂ ਗਾਂਧੀ'' ਸੰਕਲਪ ਯਾਤਰਾ

11/18/2019 10:50:35 AM

ਜਲੰਧਰ (ਕਮਲੇਸ਼)— ਭਾਜਪਾ ਜਲੰਧਰ ਵੱਲੋਂ ਕੱਢੀ ਜਾਣ ਵਾਲੀ ਗਾਂਧੀ ਸੰਕਲਪ ਯਾਤਰਾ 13 ਤੋਂ 17 ਨਵੰਬਰ ਤੱਕ ਕੱਢੀ ਜਾ ਰਹੀ ਸੀ। ਉਸ ਦੇ ਆਖਰੀ ਪੜਾਅ ਤਹਿਤ ਬੀਤੇ ਦਿਨ ਇਹ ਯਾਤਰਾ ਨਾਰਥ ਵਿਧਾਨ ਸਭਾ ਖੇਤਰ ਤੋਂ ਪਾਰਟੀ ਦਫਤਰ ਸਰਕੁਲਰ ਰੋਡ ਨੇੜੇ ਸ਼ੀਤਲਾ ਮਾਤਾ ਮੰਦਿਰ ਤੋਂ ਮਿੱੱਠਾ ਬਾਜ਼ਾਰ, ਜੱਗੂ ਚੌਕ, ਭੈਰੋਂ ਬਾਜ਼ਾਰ, ਮਾਈ ਹੀਰਾ ਗੇਟ ਤੋਂ ਹੁੰਦੇ ਹੋਏ ਵਾਪਸ ਪਾਰਟੀ ਦਫਤਰ ਜ਼ਿਲਾ ਪ੍ਰਧਾਨ ਰਮਨ ਪੱਬੀ ਦੀ ਪ੍ਰਧਾਨਗੀ 'ਚ ਸਮਾਪਤ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਪ੍ਰਦੇਸ਼ ਪ੍ਰਧਾਨ ਭਾਰਤੀ ਜਨਤਾ ਨੌਜਵਾਨ ਮੋਰਚਾ ਸੰਨੀ ਸ਼ਰਮਾ, ਪ੍ਰਦੇਸ਼ ਪ੍ਰਧਾਨ ਭਾਜਪਾ ਸਪੋਰਟਸ ਸੈੱਲ ਮਨੀਸ਼ ਵਿਜ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਇਸ ਮੌਕੇ ਜ਼ਿਲਾ ਪ੍ਰਧਾਨ ਰਮਨ ਪੱਬੀ ਨੇ ਕਿਹਾ ਕਿ ਇਸ ਯਾਤਰਾ ਨੂੰ ਲੈ ਕੇ ਪੂਰੇ ਜ਼ਿਲੇ ਦੇ ਚਾਰੋਂ ਹਲਕਿਆਂ 'ਚ ਇਸ ਯਾਤਰਾ 'ਚ ਸ਼ਾਮਲ ਹੋਏ ਸਾਰੇ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰੇ ਵਰਕਰਾਂ ਨੇ ਇਸ ਯਾਤਰਾ 'ਚ ਵਧ-ਚੜ੍ਹ ਕੇ ਹਿੱਸਾ ਲਿਆ। 
ਪੱਬੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਛੇ ਦਹਾਕਿਆਂ ਤਕ ਦੇਸ਼ 'ਤੇ ਰਾਜ ਕੀਤਾ ਅਤੇ ਹਮੇਸ਼ਾ ਮਹਾਤਮਾ ਗਾਂਧੀ ਦੇ ਨਾਂ ਦੀ ਵਰਤੋਂ ਕੀਤੀ। ਜੇਕਰ ਉਨ੍ਹਾਂ ਦੇ ਸਿਧਾਂਤਾਂ 'ਤੇ ਕੋਈ ਚੱਲਿਆ ਹੈ ਤਾਂ ਉਹ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ। ਗਾਂਧੀ ਜੀ ਦੇ ਸਿਧਾਂਤਾਂ ਨੂੰ ਲੋਕਾਂ ਦੇ ਘਰ-ਘਰ ਤਕ ਪਹੁੰਚਾਉਣਾ ਚਾਹੀਦਾ ਹੈ। ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ 'ਚ ਮਹਾਤਮਾ ਗਾਂਧੀ ਦੀ ਇਕ ਵਿਸ਼ੇਸ਼ ਭੂਮਿਕਾ ਸੀ ਅਤੇ ਇਹ ਆਜ਼ਾਦੀ ਉਨ੍ਹਾਂ ਨੇ ਅਹਿੰਸਾ ਅਤੇ ਸੱਚ ਦੇ ਮਾਰਗ 'ਤੇ ਚਲਦੇ ਦੁਆਈ ਅਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੱਚ ਦੇ ਮਾਰਗ 'ਤੇ ਚੱਲ ਕੇ ਗਾਂਧੀ ਜੀ ਦੇ ਸੁਪਨਿਆਂ ਅਤੇ ਸਿਧਾਂਤਾਂ ਨੂੰ ਪੂਰਾ ਕਰ ਰਹੇ ਹਨ।

ਇਸ ਮੌਕੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਨੇ ਦੱਸਿਆ ਕਿ ਮਹਾਤਮਾ ਗਾਂਧੀ ਜੀ ਦਾ ਜੀਵਨ ਸਾਡੇ ਸਾਰਿਆਂ ਲਈ ਇਕ ਚੰਗੀ ਮਿਸਾਲ ਹੈ, ਜਿਸ ਨਾਲ ਸਾਨੂੰ ਜ਼ਿੰਦਗੀ 'ਚ ਸੱਚ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਗਾਂਧੀ ਜੀ ਆਪਣੀ ਜ਼ਿੰਦਗੀ 'ਚ ਹਮੇਸ਼ਾ ਅਹਿੰਸਾ ਦੇ ਮਾਰਗ 'ਤੇ ਚੱਲੇ ਅਤੇ ਕਦੇ ਵੀ ਆਪਣੀ ਜ਼ਿੰਦਗੀ 'ਚ ਹਿੰਸਾ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਕਿਸੇ ਨੂੰ ਕਰਨ ਦਿੱਤੀ। 
ਗਾਂਧੀ ਜੀ ਨੇ ਇਕ ਸਾਦਾ ਜੀਵਨ ਜੀਅ ਕੇ ਆਪਣੇ ਪ੍ਰਾਣ ਦੇਸ਼ ਲਈ ਵਾਰ ਦਿੱਤੇ ਅਤੇ ਇਸ ਤੋਂ ਪ੍ਰੇਰਣਾ ਲੈਂਦੇ ਹੋਏ ਸਾਨੂੰ ਸਾਰਿਆਂ ਨੂੰ ਵੀ ਦੇਸ਼ ਹਿੱਤ ਦੇ ਕੰਮਾਂ ਲਈ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਹੈ। ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ 'ਚ ਮਹਾਤਮਾ ਗਾਂਧੀ ਦੀ ਇਕ ਵਿਸ਼ੇਸ਼ ਭੂਮਿਕਾ ਸੀ। ਸਾਨੂੰ ਸਾਰਿਆਂ ਨੂੰ ਬਾਪੂ ਗਾਂਧੀ ਜੀ ਦੇ ਮਾਰਗ 'ਤੇ ਚੱਲਣਾ ਚਾਹੀਦਾ ਅਤੇ ਆਪਣੇ ਦੇਸ਼ ਨਾਲ ਪ੍ਰੇਮ ਕਰਨਾ ਚਾਹੀਦਾ ਤੇ ਜ਼ਿਆਦਾ ਤੋਂ ਜ਼ਿਆਦਾ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਦੇਸ਼ ਦੀ ਅਰਥਵਿਵਸਥਾ ਹੋਰ ਮਜ਼ਬੂਤ ਬਣ ਸਕੇ।
ਇਸ ਦੌਰਾਨ ਜਨਰਲ ਸਕੱਤਰ ਰਾਜੀਵ ਢੀਂਗਰਾ, ਰਾਜੂ ਮੱਗੋ, ਕਿਸ਼ਨ ਲਾਲ ਸ਼ਰਮਾ, ਸੁਸ਼ੀਲ ਸ਼ਰਮਾ, ਦਵਿੰਦਰ ਕਾਲੀਆ, ਭੈਣ ਸੁਮਨ ਸਹਿਗਲ, ਪ੍ਰਵੀਨ ਸ਼ਰਮਾ, ਸ਼ਸ਼ੀ ਸ਼ਰਮਾ, ਮੰਡਲ ਪ੍ਰਧਾਨ ਰੰਜੀਤ ਆਰੀਆ, ਹਿਤੇਸ਼ ਸਿਆਲ, ਪਿਊਸ਼ ਭਗਤ, ਜੌਲੀ ਬੇਦੀ, ਡਾਕਟਰ ਵਨੀਤ ਸ਼ਰਮਾ, ਅਜੇ ਚੋਪੜਾ, ਅਮਰਜੀਤ ਗੋਲਡੀ, ਜੀ. ਕੇ. ਸੋਨੀ, ਅਸ਼ਵਿਨੀ ਭੰਡਾਰੀ, ਯੁਵਾ ਮੋਰਚਾ ਪ੍ਰਧਾਨ ਸੰਜੀਵ ਸ਼ਰਮਾ ਮਨੀ, ਸਪੋਰਟਸ ਸੈੱਲ ਪ੍ਰਧਾਨ ਅਮਿਤ ਭਾਟੀਆ, ਹਰਵਿੰਦਰ ਸਿੰਘ ਗੋਰਾ ਅਤੇ ਹੋਰ ਮੌਜੂਦ ਸਨ।


shivani attri

Content Editor

Related News