ਜਲੰਧਰ ’ਚ ਦਿਨ-ਦਿਹਾੜੇ Gun Point ’ਤੇ ਵੱਡੀ ਲੁੱਟ

Friday, Jan 15, 2021 - 06:31 PM (IST)

ਜਲੰਧਰ ’ਚ ਦਿਨ-ਦਿਹਾੜੇ Gun Point ’ਤੇ ਵੱਡੀ ਲੁੱਟ

ਜਲੰਧਰ(ਮਰਿਦੁਲ) — ਸ਼ਹਿਰ ਵਿਚ ਸ਼ੁੱਕਰਵਾਰ ਦੁਪਹਿਰ ਨੂੰ ਬਸ ਸਟੈਂਡ ਦੇ ਕੋਲ ਲੁੱਟ ਦੀ ਵੱਡੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਅਰੋੜਾ ਮਨੀ ਐਕਸਚੇਂਜ ਦੇ ਬਾਹਰ ਗਨ ਪੁਆਇੰਟ ’ਤੇ ਨੌਜਵਾਨ ਕੋਲੋਂ ਢਾਈ ਲੱਖ ਰੁਪਏ ਖੋਹ ਲਏ। ਪਤਾ ਲੱਗਾ ਹੈ ਕਿ ਨੌਜਵਾਨ ਢਾਈ ਲੱਖ ਰੁਪਏ ਬੈਂਕ ਵਿਚੋਂ ਕਢਵਾ ਕੇ ਲਿਆਇਆ ਸੀ ਅਤੇ ਮੋਟਰਸਾਈਕਲ ਸਵਾਰ 2 ਲੁਟੇਰੇ ਲਗਾਤਾਰ ਉਸ ਦਾ ਪਿੱਛਾ ਕਰ ਰਹੇ ਸਨ। ਨੌਜਵਾਨ ਜਿਵੇਂ ਹੀ ਅਰੋੜਾ ਮਨੀ ਐਕਸਚੇਂਜ ਦੇ ਬਾਹਰ ਰੁਕਿਆ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਦੇ ਕਨਪਟੀ(ਪੁੜਪੁੜੀ) ’ਤੇ ਰਿਵਾਲਵਰ ਲਗਾ ਦਿੱਤੀ ਅਤੇ ਪੈਸੇ ਦੇਣ ਲਈ ਕਿਹਾ। ਮਾਮਲੇ ਨੂੰ ਲੈ ਕੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੋ ਗਿਆ ਹੈ। ਪੁਲਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਰੇਲ ਯਾਤਰੀਆਂ ਲਈ ਵੱਡੀ ਖ਼ਬਰ, ਹੁਣ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਜਵਾਬ ਮਿਲੇਗਾ ਤੁਰੰਤ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News