...ਜਦੋਂ ਭੋਗਪੁਰ ''ਚ ਸਾਂਬਰ ਨੇ ਪਾਇਆ ਭੜਥੂ

02/20/2020 5:10:45 PM

ਭੋਗਪੁਰ (ਸੂਰੀ)— ਭੋਗਪੁਰ ਸ਼ਹਿਰ 'ਚ ਬੀਤੇ ਦਿਨ ਅਚਾਨਕ ਇਕ ਜੰਗਲੀ ਸਾਂਬਰ ਆ ਗਿਆ ਜੋ ਕਿ ਹਾਈਵੇਅ 'ਤੇ ਇਕ ਟਰੱਕ ਅੱਗੇ ਆ ਗਿਆ ਅਤੇ ਮਾਮੂਲੀ ਟੱਕਰ ਤੋਂ ਬਾਅਦ ਸੜਕ ਵਿਚਕਾਰ ਘੁੰਮਣ ਲੱਗਾ। ਇਸ ਨੂੰ ਬਲਜਿੰਦਰ ਸਿੰਘ ਰਾਜੂ ਅਤੇ ਸੁਰਜੀਤ ਸਿੰਘ ਗਾਖਲ ਵੱਲੋਂ ਇਸ ਸਾਂਬਰ ਨੂੰ ਕਿਸੇ ਤਰ੍ਹਾਂ ਹਾਈਵੇਅ ਸਥਿਤ ਆਪਣੇ ਪਲਾਟ 'ਚ ਲਿਆਂਦਾ ਗਿਆ ਅਤੇ ਪਲਾਟ ਦੇ ਗੇਟ ਨੂੰ ਤਾਲਾ ਲਗਾ ਕੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਇਸ ਸਾਂਬਰ ਨੂੰ ਲੈ ਕੇ ਜਾਣ ਦੀ ਬੇਨਤੀ ਕੀਤੀ ਗਈ। ਵਿਭਾਗ ਵੱਲੋਂ ਇਸ ਸਾਂਬਰ ਨੂੰ ਕਾਬੂ ਕਰਨ ਲਈ ਪ੍ਰਦੀਪ ਕੁਮਾਰ ਸ਼ਰਮਾ ਅਤੇ ਇਕ ਹੋਰ ਮੁਲਾਜ਼ਮ ਨੂੰ ਭੋਗਪੁਰ ਭੇਜਿਆ ਗਿਆ।

ਜੰਗਲਾਤ ਵਿਭਾਗ ਦੀ ਟੀਮ ਵੱਲੋਂ ਜਾਲ ਦੀ ਮਦਦ ਨਾਲ ਸਾਂਬਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਟੀਮ ਵੱਲੋਂ ਲਾਏ ਗਏ ਦੋਵੇਂ ਜਾਲ ਨੀਵੇਂ ਹੋਣ ਕਾਰਨ ਸਾਂਬਰ ਇਨ੍ਹਾਂ ਜਾਲਾਂ ਨੂੰ ਛਾਲ ਮਾਰ ਕੇ ਟੱਪ ਗਿਆ। ਟੀਮ ਵੱਲੋਂ ਸਾਂਬਰ ਦਾ ਪਿੱਛਾ ਕਰਦੇ ਹੋਏ ਕਈ ਵਾਰ ਸਾਂਬਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਾਂਬਰ ਟੀਮ ਦੇ ਜਾਲ 'ਚ ਨਾ ਫਸਿਆ। ਇਹ ਸਾਂਬਰ ਸ਼ਹਿਰ ਦੀਆਂ ਵੱਖ-ਵੱਖ ਗਲੀਆਂ 'ਚੋਂ ਦੌੜਦਾ ਹੋਇਆ ਦਾਣਾ ਮੰਡੀ ਭੋਗਪੁਰ 'ਚ ਚਲਾ ਗਿਆ ਅਤੇ ਉਸ ਤੋਂ ਬਾਅਦ ਖੇਤਾਂ 'ਚ ਜਾ ਵੜਿਆ, ਜਿਸ ਕਾਰਣ ਜੰਗਲਾਤ ਵਿਭਾਗ ਦੀ ਟੀਮ ਨੂੰ ਖਾਲੀ ਹੱਥ ਮੁੜਨਾ ਪਿਆ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਜੰਗਲਾਤ ਵਿਭਾਗ ਨੂੰ ਭੋਗਪੁਰ 'ਚ ਸਾਂਬਰ ਆਉਣ ਦੀ ਸੂਚਨਾ ਦੇਣ ਤੋਂ ਬਾਅਦ ਟੀਮ ਡੇਢ ਘੰਟੇ ਬਾਅਦ ਵਿਭਾਗ ਦੀ ਟੀਮ ਭੋਗਪੁਰ ਪੁੱਜੀ ਅਤੇ ਇਸ ਦੌਰਾਨ ਸਾਂਬਰ ਨੂੰ ਕਾਬੂ ਕਰਨ ਵਾਲੇ ਨੌਜਵਾਨ ਸਾਂਬਰ ਦੀ ਰਾਖੀ ਕਰਦੇ ਰਹੇ ਪਰ ਟੀਮ ਵੱਲੋਂ ਸਾਂਬਰ ਨੂੰ ਯੋਜਨਾਬੱਧ ਤਰੀਕੇ ਨਾਲ ਕਾਬੂ ਨਾ ਕੀਤੇ ਜਾਣ ਕਾਰਣ ਸਾਂਬਰ ਫਰਾਰ ਹੋ ਗਿਆ ਹੈ।


shivani attri

Content Editor

Related News