ਭਾਰਤ ਬੰਦ ਦੇ ਸੱਦੇ ਦੇ ਚੱਲਦੇ ਗੁਰਾਇਆ ਰਿਹਾ ਪੂਰਨ ਤੌਰ ''ਤੇ ਬੰਦ

12/08/2020 1:27:24 PM

ਗੁਰਾਇਆ (ਮੁਨੀਸ਼ ਬਾਵਾ): ਕਿਸਾਨਾਂ ਵਲੋਂ ਭਾਰਤ ਬੰਦ ਦੇ ਐਲਾਨ ਦਾ ਅਸਰ ਗੁਰਾਇਆ 'ਚ ਵੇਖਣ ਨੂੰ ਮਿਲਿਆ। ਸਮੂਹ ਦੁਕਾਨਦਾਰਾਂ ਇੱਥੇ ਤੱਕ ਮੈਡੀਕਲ ਸਟੋਰ ਵੀ ਦੁਕਾਨਦਾਰਾਂ ਵਲੋਂ ਪੂਰੇ ਦਿਨ ਲਈ ਬੰਦ ਰੱਖੇ ਜਾ ਰਹੇ ਹਨ।ਕਿਸਾਨ ਜਥੇਬੰਦੀਆਂ ਵਲੋਂ ਗੁਰਾਇਆ ਦੇ ਮੇਨ ਚੌਂਕ 'ਚ ਧਰਨਾ ਦਿੱਤਾ ਜਾ ਰਿਹਾ ਹੈ।

PunjabKesari

ਜਿੱਥੇ ਪਹਿਲਾਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਵੀ ਇਸ ਧਰਨੇ 'ਚ ਸ਼ਮੂਲੀਅਤ ਕੀਤੀ ਗਈ ਪਰ ਕਿਸਾਨ ਜਥੇਬੰਦੀਆਂ ਵਲੋਂ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਧਰਨੇ 'ਚ ਬਿਨਾਂ ਸਿਆਸਤ ਅਤੇ ਬਿਨਾਂ ਸਟੇਜ ਤੋਂ ਬੋਲੇ ਜਾਣ ਦੀ ਗੱਲ ਕਹੀ ਗਈ।ਜਿਸ ਤੋਂ ਬਾਅਦ ਕਿਸਾਨਾਂ ਦੇ ਧਰਨੇ 'ਚ ਜਿੱਥੇ ਦੁਕਾਨਦਾਰਾਂ ਨੇ ਸਮਰਥਨ ਦਿੱਤਾ ਹੈ। ਉੱਥੇ ਹੀ ਸਿਆਸੀ ਪਾਰਟੀਆਂ ਨੇ ਵੱਖਰੇ ਤੌਰ 'ਤੇ ਨੈਸ਼ਨਲ ਹਾਈਵੇ ਤੇ ਆਪਣਾ ਧਰਨਾ ਲਗਾਇਆ ਹੋਇਆ ਹੈ।

PunjabKesari


Shyna

Content Editor

Related News