ਬੇਗੋਵਾਲ ਨਗਰ ਪੰਚਾਇਤ: 8 ਵਾਰਡਾਂ ਵਿਚ ਜਿੱਤੇ ਆਜ਼ਾਦ ਦੇ ਉਮੀਦਵਾਰ, 5 'ਤੇ 'ਆਪ' ਦਾ ਕਬਜ਼ਾ
Saturday, Dec 21, 2024 - 05:08 PM (IST)
ਬੇਗੋਵਾਲ (ਰਜਿੰਦਰ)- ਨਗਰ ਪੰਚਾਇਤ ਬੇਗੋਵਾਲ ਦੀਆਂ ਚੋਣਾਂ ਦੇ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਨੂੰ ਪੰਜ ਸੀਟਾਂ ਮਿਲੀਆਂ, ਜਦਕਿ ਬੀਬੀ ਜਗੀਰ ਕੌਰ ਦੇ ਸਮਰਥਕ ਆਜ਼ਾਦ ਉਮੀਦਵਾਰਾਂ ਨੂੰ ਪੰਜ ਸੀਟਾਂ, ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਹਮਾਇਤੀ ਆਜ਼ਾਦ ਉਮੀਦਵਾਰਾਂ ਨੂੰ ਤਿੰਨ ਸੀਟਾਂ ਮਿਲੀਆਂ ਹਨ। ਪਤਾ ਲੱਗਾ ਹੈ ਕਿ ਇਥੇ ਆਜਾਦ ਉਮੀਦਵਾਰ ਇਕੱਠੇ ਹੋ ਕੇ ਬਹੁਮਤ ਸਾਬਤ ਕਰ ਸਕਦੇ ਹਨ।
ਇਹ ਵੀ ਪੜ੍ਹੋ- ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਪੰਜਾਬ 'ਚ 3 ਦਿਨ ਸਕੂਲ ਰਹਿਣਗੇ ਬੰਦ
ਦੱਸਣਯੋਗ ਹੈ ਕਿ ਫਗਵਾੜਾ ਦੇ 50 ਵਾਰਡਾਂ ਲਈ 173 ਉਮੀਦਵਾਰ ਚੋਣ ਮੈਦਾਨ ਵਿਚ ਹਨ। ਨਗਰ ਪੰਚਾਇਤ ਢਿੱਲਵਾਂ ਲਈ 20, ਨਡਾਲਾ ਲਈ 29, ਭੁਲੱਥ ਲਈ 20 ਅਤੇ ਬੇਗੋਵਾਲ ਲਈ 34 ਉਮੀਦਵਾਰ ਮੈਦਾਨ ਵਿਚ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਪੋਲਿੰਗ ਪਾਰਟੀਆਂ ਨੂੰ ਕਿਹਾ ਕਿ ਉਹ ਆਪਣੀ ਚੋਣ ਡਿਊਟੀ ਪੂਰੀ ਲਗਨ, ਪੇਸ਼ੇਵਰ ਪ੍ਰਤੀਬੱਧਤਾ ਅਤੇ ਪੂਰੀ ਸਾਵਧਾਨੀ ਨਾਲ ਨਿਭਾਉਣ ਤਾਂ ਜੋ ਵੋਟਿੰਗ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ ਦੇ NH 'ਤੇ ਆਸਟ੍ਰੇਲੀਆ ਤੋਂ ਆ ਰਹੇ ਮਾਂ-ਪੁੱਤ ਨਾਲ ਵਾਪਰੀ ਅਣਹੋਣੀ, ਪੁੱਤ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8