ਸੰਘਣੀ ਧੁੰਦ ਕਾਰਨ ਬੰਗਾ-ਫਗਵਾੜਾ ਨੈਸ਼ਨਲ ਹਾਈਵੇਅ ’ਤੇ 4 ਗੱਡੀਆਂ ਦੀ ਹੋਈ ਟੱਕਰ

12/28/2020 12:25:49 PM

ਬੰਗਾ (ਚਮਨ ਲਾਲ/ਰਾਕੇਸ਼)- ਬੀਤੀ ਦੇਰ ਰਾਤ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਬੰਗਾ ਫਗਵਾੜਾ ਨੈਸ਼ਨਲ ਹਾਈਵੇਅ ’ਤੇ 4 ਗੱਡੀਆਂ ਦੇ ਆਪਸ ’ਚ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਮਰਜੀਤ ਪੁੱਤਰ ਅਵਤਾਰ ਸਿੰਘ ਨਿਵਾਸੀ ਬਟਾਲਾ ਆਪਣੇ ਦੋਸਤ ਦਲਜੀਤ ਸਿੰਘ ਨਾਲ ਆਪਣੀ ਕਾਰ ਨੰਬਰ ਪੀ. ਬੀ. 35 ਪੀ 1674 ’ਚ ਸਵਾਰ ਹੋ ਕੇ ਬਟਾਲਾ ਤੋਂ ਚੰਡੀਗੜ੍ਹ ਵਿਖੇ ਐਤਵਾਰ ਸਵੇਰੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੇਪਰ ਦੇਣ ਲਈ ਜਾ ਰਹੇ ਸਨ।

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

ਜਿਵੇਂ ਹੀ ਉਹ 8 ਵਜੇ ਦੇ ਕਰੀਬ ਸਵੇਰੇ ਬੰਗਾ ਦੇ ਬਾਹਰ ਤੋਂ ਸ਼ੁਰੂ ਹੋਣ ਐਲੀਵੇਟਿਡ ਰੋਡ ਨਜ਼ਦੀਕ ਪੁੱਜੇ ਤਾਂ ਹਾਈਵੇ ਅਥਾਰਟੀ ਵੱਲੋਂ ਰਸਤਾ ਬੰਦ ਕੀਤਾ ਹੋਣ ਕਾਰਨ ਅਥਾਰਿਟੀ ਵੱਲੋਂ ਲਾਈ ਗਈ ਪੀਲੇ ਰੰਗ ਦੀ ਲਾਈਟ ਸੰਘਣੀ ਧੁੰਦ ਕਾਰਣ ਨਜ਼ਰ ਨਹੀਂ ਆਈ ।

ਇਹ ਵੀ ਪੜ੍ਹੋ : ਦੁੱਖ ਭਰੀ ਖ਼ਬਰ: ਦਿੱਲੀ ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ

ਜਿਵੇਂ ਹੀ ਉਨ੍ਹਾਂ ਨੇ ਆਪਣੀ ਕਾਰ ਦੀ ਬ੍ਰੇਕ ਮਾਰੀ ਤਾਂ ਪਿੱਛਿਓਂ ਆ ਰਹੀ ਇਕ ਹੋਰ ਗੱਡੀ ਉਨ੍ਹਾਂ ਦੀ ਕਾਰ ਨਾਲ ਆ ਟਕਰਾਈ ਅਤੇ ਉਪਰੰਤ ਦੋ ਹੋਰ ਕਾਰਾਂ ਉਸ ਨਾਲ ਆ ਟਕਰਾਈਆਂ। ਉਨ੍ਹਾਂ ਦੱਸਿਆ ਕਿ ਉਪਰੋਕਤ ਹੋਏ ਹਾਦਸੇ ’ਚ ਕਿਸੇ ਵੀ ਵਿਅਕਤੀ ਦੇ ਸੱਟ ਨਹੀਂ ਲੱਗੀ ਪਰ ਗੱਡੀਆਂ ਦਾ ਬੁਹਤ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਥੋਂ ਲੰਘ ਰਹੇ ਕਿਸੇ ਰਾਹਗੀਰ ਨੇ ਦੱਸਿਆ ਕਿ ਉਕਤ ਸਥਾਨ ’ਤੇ ਬੀਤੀ ਦੇਰ ਰਾਤ ਤੋਂ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਨਾ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਨੈਸ਼ਨਲ ਹਾਈਵੇਅ ਅਥਾਰਿਟੀ।

ਇਹ ਵੀ ਪੜ੍ਹੋ : ਜਲੰਧਰ ਦੇ ਅਮਨ ਨਗਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਲਲਕਾਰੇ ਮਾਰ ਭੰਨੇ ਗੱਡੀਆਂ ਦੇ ਸ਼ੀਸ਼ੇ


shivani attri

Content Editor

Related News