ਲੁਧਿਆਣਾ ਤੋਂ ਜਲੰਧਰ ਆ ਰਹੇ ਗਊਆਂ ਨਾਲ ਭਰੇ ਟਰੱਕ ਨੂੰ ਬਜਰੰਗ ਦਲ ਤੇ ਸ਼ਿਵ ਸੈਨਿਕਾਂ ਨੇ ਰੋਕਿਆ, 3 ਕਾਬੂ

Friday, Feb 03, 2023 - 06:29 PM (IST)

ਜਲੰਧਰ (ਸੁਰਿੰਦਰ)- ਬਜਰੰਗ ਦਲ ਤੇ ਸ਼ਿਵ ਸੈਨਿਕਾਂ ਨੇ ਵੀਰਵਾਰ ਦੇਰ ਰਾਤ 11.30 ਵਜੇ ਪਠਾਨਕੋਟ ਹਾਈਵੇਅ ’ਤੇ ਲੁਧਿਆਣਾ ਤੋਂ ਜਲੰਧਰ ਆ ਰਹੇ ਇਕ ਟਰੱਕ ਨੂੰ ਫੜ ਲਿਆ, ਜਿਸ ’ਚ ਗਊ ਧਨ ਸੀ, ਜਦੋਂ ਬਜਰੰਗ ਦਲ ਦੇ ਮੈਂਬਰਾਂ ਤੇ ਸ਼ਿਵ ਸੈਨਿਕਾਂ ਨੇ ਟਰੱਕ ਨੂੰ ਰੋਕਿਆ ਤਾਂ ਡਰਾਈਵਰ ਤੇ ਉਸ ’ਚ ਬੈਠੇ 2 ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ, ਜਿਨ੍ਹਾਂ ਨੂੰ ਬਾਅਦ ’ਚ ਪਠਾਨਕੋਟ ਚੌਕ ਤੋਂ ਫੜਿਆ ਗਿਆ। ਵਿਜੇ ਤੇ ਸੰਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਊਆਂ ਨਾਲ ਭਰਿਆ ਟਰੱਕ ਹਰਿਆਣਾ ਤੋਂ ਆ ਰਿਹਾ ਹੈ ਤੇ ਲੁਧਿਆਣਾ ਤੋਂ ਜਲੰਧਰ ਹਾਈਵੇ ’ਤੇ ਪਹੁੰਚਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕਾਂਗਰਸ ਨੇ ਸੰਸਦ ਮੈਂਬਰ ਪਰਨੀਤ ਕੌਰ ਨੂੰ ਪਾਰਟੀ 'ਚੋਂ ਕੀਤਾ ਮੁਅੱਤਲ
ਪਹਿਲਾਂ ਤਾਂ ਬਜਰੰਗ ਦਲ ਦੇ ਮੈਂਬਰਾਂ ਨੇ ਫਗਵਾੜਾ ਨੇੜੇ ਟਰੱਕ ਨੂੰ ਰੋਕਣਾ ਚਾਹਿਆ ਪਰ ਦੋਵੇਂ ਟਰੱਕ ਨਹੀਂ ਰੁਕੇ, ਜਿਸ ਤੋਂ ਬਾਅਦ ਜਲੰਧਰ ਵਿਖੇ ਗਊ ਸੇਵਕਾਂ ਨੂੰ ਸੂਚਿਤ ਕੀਤਾ ਗਿਆ, ਜੋ ਤੁਰੰਤ ਰਾਮਾ ਮੰਡੀ ਚੌਕ ਵਿਖੇ ਪਹੁੰਚ ਗਏ। ਉਥੇ ਟਰੱਕ ਚਾਲਕ ਨੇ ਟਰੱਕ ਨੂੰ ਗਲਤ ਸਾਈਡ ’ਤੇ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਪਠਾਨਕੋਟ ਚੌਕ ’ਤੇ ਪਹੁੰਚ ਗਿਆ, ਜਿੱਥੇ ਉਸ ਨੇ ਟਰੱਕ ਨੂੰ ਅਚਾਨਕ ਮੋੜ ਦਿੱਤਾ, ਉੱਥੇ ਡਿਵਾਈਡਰ ਦੇ ਵਿਚਕਾਰ ਲੱਗੀ ਰੇਲਿੰਗ ਵੀ ਤੋੜ ਦਿੱਤੀ, ਜਿਸ ਦੌਰਾਨ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਦੇਰ ਰਾਤ 12.45 ਵਜੇ ਟਰੱਕ ਡਰਾਈਵਰ ਤੇ ਉਸ ਦੇ ਨਾਲ 2 ਹੋਰ ਵਿਅਕਤੀਆਂ ਨੂੰ ਪੁਲਸ ਥਾਣੇ ਲੈ ਕੇ ਚਲੇ ਗਈ।

ਇਹ ਵੀ ਪੜ੍ਹੋ : ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਕੈਦੀ ਦੇ ਹੈਰਾਨੀਜਨਕ ਕਾਰੇ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anuradha

Content Editor

Related News