ਬੱਚੀ ਦਾ ਭਰੂਣ ਮਿਲਣ ਦੇ ਮਾਮਲੇ ''ਚ ਪੁਲਸ ਨੇ ਕਬਜ਼ੇ ''ਚ ਲਈਆਂ ਦੋ CCTV ਫੁਟੇਜ

11/13/2019 11:32:43 AM

ਜਲੰਧਰ (ਵਰੁਣ)— ਸੰਜੇ ਗਾਂਧੀ ਨਗਰ ਸਥਿਤ ਨਹਿਰ ਤੋਂ ਮਿਲੇ ਬੱਚੀ ਦੇ ਭਰੂਣ ਦੇ ਮਾਮਲੇ 'ਚ ਪੁਲਸ ਨੇ ਦੋ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ 'ਚ ਲਿਆ ਹੈ। 5 ਘੰਟਿਆਂ ਦੀ ਫੁਟੇਜ ਨੂੰ ਦੇਰ ਸ਼ਾਮ ਖੰਗਾਲਣਾ ਸ਼ੁਰੂ ਕਰ ਦਿੱਤਾ ਗਿਆ, ਜਦਕਿ ਬੁੱਧਵਾਰ ਨੂੰ ਫੁਟੇਜ ਤੋਂ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਜੇਕਰ ਫੁਟੇਜ 'ਚ ਲੋਕਾਂ ਵੱਲੋਂ ਦੱਸੀ ਗਈ ਐਕਟਿਵਾ ਦਿਖਾਈ ਦਿੱਤੀ ਤਾਂ ਜਾਂਚ 'ਚ ਕਾਫ਼ੀ ਮਦਦ ਮਿਲ ਸਕਦੀ ਹੈ। ਜੇਕਰ ਫੁਟੇਜ 'ਚ ਕੋਈ ਸੁਰਾਗ ਨਾ ਮਿਲਿਆ ਤਾਂ ਪੁਲਸ ਜਿਸ ਜਗ੍ਹਾ ਤੋਂ ਬੱਚੀ ਦਾ ਭਰੂਣ ਮਿਲਿਆ, ਉਥੇ ਦਾ ਡੰਪ ਡਾਟਾ ਕਢਵਾਏਗੀ। ਦੱਸ ਦੇਈਏ ਕਿ ਸੋਮਵਾਰ ਨੂੰ ਦੁਪਹਿਰ ਕਰੀਬ 12.30 ਵਜੇ ਸੰਜੇ ਗਾਂਧੀ ਨਗਰ ਤੋਂ ਨਿਕਲਦੀ ਨਹਿਰ 'ਚ 4 ਤੋਂ 5 ਮਹੀਨੇ ਦੀ ਬੱਚੀ ਦਾ ਭਰੂਣ ਮਿਲਿਆ ਸੀ। ਭਰੂਣ ਨੂੰ ਲਿਫਾਫੇ 'ਚ ਪਾ ਕੇ ਤੌਲੀਏ 'ਚ ਲਪੇਟ ਕੇ ਸੁੱਕੀ ਨਹਿਰ 'ਚ ਰੱਖਿਆ ਗਿਆ ਸੀ। ਚੌਕੀ ਫੋਕਲ ਪੁਆਇੰਟ 'ਚ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਸੀ।


shivani attri

Content Editor

Related News