ਨੌਜਵਾਨ ਪੀੜੀ ਨੂੰ ਨਸ਼ਿਆ ਖਿਲਾਫ ਜਾਗਰੂਕ ਕਰਨ ਲਈ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

02/22/2019 7:38:00 PM

ਰੂਪਨਗਰ, (ਸੱਜਣ ਸੈਣੀ) : ਨਸ਼ਿਆ 'ਚ ਡੁੱਬੀ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਪ੍ਰਤੀ ਜਾਗਰੂਕ ਕਰਨ ਲਈ ਰਿਆਤ ਗਰੁੱਪ ਆਫ ਇੰਸਟੀਚਿਊਟ ਰੋਪੜ ਦੇ ਵਿਦਿਆਰਥੀਆਂ ਵਲੋਂ ਜਿਲਾ•ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਰੂਪਨਗਰ ਸ਼ਹਿਰ 'ਚ ਜਾਗਰੂਕਤਾ ਰੈਲੀ ਕੱਢੀ ਗਈ। ਕਾਲਜ ਦੇ ਸੈਂਕੜੇ ਵਿਦਿਆਰਥੀਆਂ ਦੀ ਇਸ ਰੈਲੀ ਨੂੰ ਰੂਪਨਗਰ ਦੇ ਬੱਚਤ ਚੌਂਕ ਤੋਂ ਐਸ. ਡੀ. ਐਮ. ਹਰਜੋਤ ਕੌਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡੀ. ਐਸ. ਪੀ. ਗੁਰਵਿੰਦਰ ਸਿੰਘ ਤੇ ਕਾਲਜ ਦੇ ਡਾਇਰੈਕਟ ਡਾ. ਸੁਰੇਸ਼ ਸੇਠ ਅਤੇ ਡਾ. ਹਰੀਸ਼ ਕੁੰਦਰਾ ਕਾਲਜ ਡਾਇਰੈਕਟਰ ਤੇ ਕਾਲਜ ਦਾ ਸਮੂਹ ਸਟਾਫ ਸ਼ਾਮਲ ਰਿਹਾ । ਇਸ ਮੌਕੇ ਸੁਮਿਤ ਜਰੰਗਲ, ਡਿਪਟੀ ਕਮਿਸ਼ਨਰ, ਰੂਪਨਗਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਰਿਆਤ ਗਰੁੱਪ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ।

PunjabKesariਹਰਜੋਤ ਕੌਰ, ਪੀ. ਸੀ. ਐਸ, ਐਸ. ਡੀ. ਐਮ ਰੋਪੜ ਅਤੇ ਸ. ਗੁਰਵਿੰਦਰ ਸਿੰਘ, ਡੀ. ਐਸ. ਪੀ. ਰੋਪੜ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਬਹੁਤ ਖੁਸ਼ੀ ਹੈ ਕਿ ਵਿਦਿਆਰਥੀਆਂ ਨੇ ਖੁਦ ਨਸ਼ੇ ਵਿਰੁੱਧ ਮੁਹਿੰਮ ਚਲਾਈ। ਇਸ ਲਈ ਪ੍ਰਸ਼ਾਸਨ ਪੂਰੇ ਦਿਲ ਨਾਲ ਰਿਆਤ ਗਰੁੱਪ ਆਫ਼ ਇੰਸਟੀਚਿਊਟ ਦੀ ਇਸ ਮੁਹਿੰਮ 'ਚ ਸ਼ਾਮਲ ਹੋਵੇਗਾ। ਰਿਆਤ ਗਰੁੱਪ ਆਫ ਇੰਸਟੀਚਿਊਟਜ਼ ਦੇ ਕੈਂਪਸ ਡਾਇਰੈਕਟਰ ਡਾ. ਸੁਰੇਸ਼ ਸੇਠ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਤੋਂ ਨਸ਼ਾਖੋਰੀ ਪੂਰੀ ਤਰ੍ਹਾਂ ਖਤਮ ਕਰਨਾ ਸਮੇਂ ਦੀ ਜ਼ਰੂਰਤ ਹੈ। ਡਾਇਰੈਕਟਰ ਇੰਜੀਨੀਅਰਿੰਗ ਕਾਲਜ ਡਾ. ਹਰੀਸ਼ ਕੁੰਦਰਾ ਨੇ ਕਿਹਾ ਕਿ ਇਹ ਇਕ ਸੰਤੁਸ਼ਟੀ ਦਾ ਅੰਦਰੂਨੀ ਅਨੁਭਵ ਹੈ ਕਿਉਂਕਿ ਪੜਿਆ ਲਿਖਿਆ ਹੋਣ ਤੋਂ ਬਾਅਦ ਸਮਾਜ ਸੇਵਾ ਕਰਨ ਦਾ ਇਹ ਇਕੋ-ਇਕ ਤਰੀਕਾ ਹੈ। ਨਸ਼ਿਆਂ ਦੀ ਵਧ ਰਹੀ ਸਮੱਸਿਆ ਨੂੰ ਦੂਰ ਕਰਨ ਲਈ ਜਗਰੂਕਤਾ ਦੀ ਕਾਫੀ ਲੋੜ ਹੈ । ਸਤਬੀਰ ਸਿੰਘ ਬਾਜਵਾ, ਡਾਇਰੈਕਟਰ ਐਡਮਿਨ ਨੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਕਿਹਾ ਕਿ  ਜ਼ਿਲਾ ਪ੍ਰਸ਼ਾਸਨ ਨੇ ਸਾਰੇ ਜ਼ਰੂਰੀ ਪ੍ਰਬੰਧ ਮੁਹੱਈਆ ਕਰਵਾਏ ਹਨ, ਜਿਸ ਕਾਰਨ ਇਹ ਰੈਲੀ ਸਫਲ ਰਹੀ ।


Deepak Kumar

Content Editor

Related News