ਨੌਸਰਬਾਜ਼ ਨੇ ਏ. ਟੀ. ਐੱਮ. ''ਚ ਕਾਰਡ ਬਦਲ ਕੇ ਵਪਾਰੀ ਦੇ ਖਾਤੇ ''ਚੋਂ ਉਡਾਏ 26 ਹਜ਼ਾਰ
Wednesday, Jun 06, 2018 - 05:15 PM (IST)
ਜਲੰਧਰ (ਸੁਧੀਰ)— ਸਥਾਨਕ ਨਿਊ ਰੇਲਵੇ ਰੋਡ 'ਤੇ ਸਥਿਤ ਸਟੇਟ ਬੈਂਕ ਤੋਂ ਏ. ਟੀ. ਐੱਮ. 'ਚੋਂ ਪੈਸੇ ਕੱਢਵਾਉਣ ਗਏ ਅਟਾਰੀ ਬਾਜ਼ਾਰ ਦੇ ਵਪਾਰੀ ਤੋਂ ਇਕ ਨੌਸਰਬਾਜ਼ ਨੇ ਧੋਖੇ ਨਾਲ ਉਸ ਦਾ ਏ. ਟੀ. ਐੱਮ. ਬਦਲ ਲਿਆ ਅਤੇ ਕੁਝ ਦੇਰ ਬਾਅਦ ਹੀ ਦੂਜੇ ਏ. ਟੀ. ਐੱਮ. 'ਚ ਜਾ ਕੇ ਕਰੀਬ 26 ਹਜ਼ਾਰ ਦੀ ਨਕਦੀ ਕੱਢਵਾ ਲਈ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਆਟਾਰੀ ਬਾਜ਼ਾਰ 'ਚ ਰੈਡੀਮੇਡ ਗਾਰਮੈਂਟਸ ਦਾ ਕਾਰੋਬਾਰ ਕਰਨ ਵਾਲੇ ਪੰਕਜ ਦੇ ਮੋਬਾਇਲ ਫੋਨ 'ਤੇ ਖਾਤੇ 'ਚੋਂ ਪੈਸੇ ਕੱਢਵਾਉਣ ਦਾ ਮੈਸਿਜ ਆਇਆ ਅਤੇ ਮੈਸਿਜ ਦੇਖ ਦੇ ਉਸ ਦੇ ਹੋਸ਼ ਉਡ ਗਏ। ਪੰਕਜ ਨੇ ਦੱਸਿਆ ਕਿ ਉਹ ਏ. ਟੀ. ਐੱਮ. 'ਚੋਂ ਪੈਸੇ ਕੱਢਵਾਉਣ ਗਿਆ ਲਈ ਗਿਆ ਸੀ ਤਾਂ 2 ਵਾਰ ਉਸ ਨੇ ਏ. ਟੀ. ਐੱਮ. ਕਾਰਡ ਪਾਇਆ ਪਰ ਪੈਸੇ ਨਹੀਂ ਨਕਲੇ।
ਇਸੇ ਦੌਰਾਨ ਇਕ ਨੌਸਰਬਾਜ਼ ਆਇਆ, ਜਿਸ ਨੇ ਧੋਖੇ ਨਾਲ ਉਸ ਦਾ ਕਾਰਡ ਬਦਲ ਲਿਆ। ਉਸ ਨੇ ਦੱਸਿਆ ਕਿ ਸਾਰੀ ਵੀਡੀਓ ਫੁਟੇਜ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਅਤੇ ਨੌਸਰਬਾਜ਼ ਦੀ ਐਕਟਿਵਾ ਦਾ ਨੰਬਰ ਵੀ ਨੋਟ ਹੋ ਗਿਆ। ਅੱਗੇ ਦੱਸਦੇ ਹੋਏ ਉਸ ਨੇ ਕਿਹਾ ਕਿ ਪੁਲਸ ਨੇ ਨੌਸਰਬਾਜ਼ ਨੂੰ ਕਾਬੂ ਨਹੀਂ ਕੀਤਾ ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਕੋਲ ਪਹੁੰਚਿਆ ਅਤੇ ਮਾਮਲੇ ਦੀ ਜਾਂਚ ਕਰਕੇ ਜਲਦੀ ਨੌਸਰਬਾਜ਼ ਨੂੰ ਫੜਨ ਦੀ ਬੇਨਤੀ ਕੀਤੀ।
