ਏ.ਟੀ.ਐੱਮ. ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਾ ਠੱਗ ਗ੍ਰਿਫਤਾਰ

Friday, Oct 18, 2019 - 12:31 AM (IST)

ਏ.ਟੀ.ਐੱਮ. ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਾ ਠੱਗ ਗ੍ਰਿਫਤਾਰ

ਦਸੂਹਾ, (ਝਾਵਰ)- ਦਸੂਹਾ ਪੁਲਸ ਵੱਲੋਂ ਇਕ ਠੱਗ , ਜੋ ਏ. ਟੀ. ਐੱਮ. ਕਾਰਡ ਬਦਲ ਕੇ ਭੋਲੇ-ਭਾਲੇ ਕਾਰਡਧਾਰਕਾਂ ਤੋਂ ਕਾਰਡ ਦਾ ਗੁਪਤ ਕੋਡ ਪਤਾ ਕਰ ਕੇ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸਾ ਕੱਢਵਾ ਲੈਂਦਾ ਸੀ, ਨੂੰ ਕਾਬੂ ਕਰ ਕੇ ਉਸ ਕੋਲੋਂ ਕਈ ਏ. ਟੀ. ਐੱਮ. ਕਾਰਡ ਬਰਾਮਦ ਕੀਤੇ ਗਏ। ਇਸ ਸਬੰਧੀ ਡੀ. ਐੱਸ. ਪੀ. ਅਨਿਲ ਭਨੋਟ, ਥਾਣਾ ਮੁਖੀ ਯਾਦਵਿੰਦਰ ਸਿੰਘ ਬਰਾਡ਼ ਨੇ ਦੱਸਿਆ ਕਿ ਮੁਖਬਰ ਖਾਸ ਤੋਂ ਮਿਲੀ ਗੁਪਤ ਸੂਚਨਾ ਅਨੁਸਾਰ ਜਾਅਲਸਾਜ਼ ਗੋਪਾਲ ਕੁਮਾਰ ਪੁੱਤਰ ਉਮੇਸ਼ ਸਿੰਘ ਵਾਸੀ ਮੁੱਧਰਪੁਰ ਥਾਣਾ ਤੇਗਡ਼ਾ ਜ਼ਿਲਾ ਬੇਗੂਸਰਾਏ, ਬਿਹਾਰ ਹਾਲ ਵਾਸੀ ਲੰਮਾ ਪਿੰਡ (ਜਲੰਧਰ) ਨੂੰ ਕਾਬੂ ਕਰ ਕੇ ਉਸ ਕੋਲੋਂ 6 ਏ. ਟੀ. ਐੱਮ. ਕਾਰਡ ਬਰਾਮਦ ਕੀਤੇ ਗਏ। ਉਸ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੁੱਛ-ਪਡ਼ਤਾਲ ਕੀਤੀ ਜਾ ਰਹੀ ਹੈ। ਉਸ ਨੂੰ ਅੱਜ ਸਥਾਨਕ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।


author

Bharat Thapa

Content Editor

Related News