ਏ. ਟੀ. ਐੱਮ. ਕਾਰਡ ਚੋਰੀ ਕਰਕੇ 60 ਹਜ਼ਾਰ ਰੁਪਏ ਖਾਤੇ ’ਚੋਂ ਉਡਾਏ

11/29/2022 6:24:54 PM

ਸੈਲਾ ਖੁਰਦ (ਅਰੋੜਾ) : ਪੰਜਾਬ ਨੈਸ਼ਨਲ ਬੈਂਕ ਪੱਦੀ ਸੂਰਾ ਸਿੰਘ ਦੇ ਏ. ਟੀ. ਐੱਮ. ਵਿੱਚੋਂ ਪੈਸੇ ਕਢਵਾਉਣ ਆਏ ਵਿਅਕਤੀ ਦਾ ਧੋਖੇ ਨਾਲ ਏ. ਟੀ. ਐੱਮ. ਬਦਲ ਕੇ ਨੌਂਸਰਬਾਜ਼ ਨੇ 60 ਹਾਜ਼ਰ ਰੁਪਏ ਖਾਤੇ ਵਿਚੋਂ ਉਡਾ ਲਏ। ਸੁਨੀਲ ਕੁਮਾਰ ਉਰਫ ਸ਼ੀਲਾ ਪੁੱਤਰ ਸਾਧੂ ਰਾਮ ਪਿੰਡ ਪੱਦੀ ਸੂਰਾ ਸਿੰਘ ਨੇ ਦੱਸਿਆ ਕਿ ਉਹ ਸੈਲਾ ਖੁਰਦ ਸਥਿਤ ਪੀ. ਐੱਨ. ਬੀ. ਪੱਦੀ ਸੂਰਾ ਸਿੰਘ ਦੇ ਏ. ਟੀ. ਐੱਮ. ਵਿੱਚੋਂ ਪੈਸੇ ਕਢਵਾ ਰਿਹਾ ਸੀ ਅਤੇ ਉਸ ਨੇ ਆਪਣੇ 20 ਹਜ਼ਾਰ ਰੁਪਏ ਕਢਵਾਏ ਅਤੇ ਆਪਣੇ ਪੈਸੇ ਗਿਣ ਰਿਹਾ ਸੀ ਤਾਂ ਉਸ ਦਾ ਅਜੇ ਮਸ਼ੀਨ ਵਿਚ ਹੀ ਏ. ਟੀ. ਐੱਮ. ਕਾਰਡ ਸੀ ਉਸ ਦੇ ਪਿੱਛੇ ਖੜ੍ਹੇ ਵਿਅਕਤੀ ਨੇ ਬੜੀ ਚਲਾਕੀ ਨਾਲ ਉਸ ਦਾ ਕਾਰਡ ਬਦਲ ਲਿਆ ਅਤੇ ਉਸ ਸਮੇਂ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਾ। ਲਗਭਗ 10-15 ਮਿੰਟ ਬਾਅਦ ਉਸ ਦੇ ਖਾਤੇ ਵਿਚੋ 60 ਹਜ਼ਾਰ ਰੁਪਏ ਹੋਰ ਨਿਕਲਣ ਦਾ ਮੋਬਾਇਲ ’ਤੇ ਮੈਸੇਜ ਆਇਆ।

ਇਸ ਦੌਰਾਨ ਉਸ ਨੇ ਫਿਰ ਧਿਆਨ ਨਾਲ ਦੇਖਿਆ ਤਾਂ ਉਸ ਦਾ ਏ. ਟੀ. ਐਮ. ਕਾਰਡ ਵੀ ਬਦਲਿਆ ਹੋਇਆ ਸੀ, ਉਸ ਨੇ ਬੈਂਕ ਜਾ ਕੇ ਪਾਸ ਬੁੱਕ ਵਿਚ ਐਂਟਰੀ ਕਰਵਾਈ ਤਾਂ ਉਸ ਦਾ ਖਾਤੇ ਵਿਚੋਂ 60 ਹਜ਼ਾਰ ਨਿਕਲਿਆ ਸੀ, ਉਸ ਨੂੰ ਪਤਾ ਲੱਗਾ ਕਿ ਉਸ ਦਾ ਏ. ਟੀ. ਐੱਮ. ਕਾਰਡ ਕਿਸੇ ਨੇ ਸਵਾਈਪ ਮਸ਼ੀਨ ਨਾਲ ਇਸਤੇਮਾਲ ਕਰਕੇ ਇਕੱਠੇ 60 ਹਜ਼ਾਰ ਰੁਪਏ ਉਸ ਦੇ ਖਾਤੇ ਵਿਚੋਂ ਕਢਵਾਏ ਹਨ। ਪੀੜਤ ਸੁਨੀਲ ਕੁਮਾਰ ਨੇ ਸੈਲਾ ਪੁਲਸ ਚੌਂਕੀ ਵਿਚ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ। ਚੌਂਕੀ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕੇ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। 


Gurminder Singh

Content Editor

Related News