ਬਰਗਰ ਦੀ ਰੇਹੜੀ ਵਾਲਿਆਂ ’ਤੇ ਗਰਮ ਤੇਲ ਪਾਉਣ ਦੇ ਮਾਮਲੇ ''ਚ ਤੀਜੇ ਫਰਾਰ ਹਮਲਾਵਰ ਵੱਲੋਂ ਆਤਮ-ਸਮਰਪਣ

Monday, Jul 03, 2023 - 04:21 PM (IST)

ਬਰਗਰ ਦੀ ਰੇਹੜੀ ਵਾਲਿਆਂ ’ਤੇ ਗਰਮ ਤੇਲ ਪਾਉਣ ਦੇ ਮਾਮਲੇ ''ਚ ਤੀਜੇ ਫਰਾਰ ਹਮਲਾਵਰ ਵੱਲੋਂ ਆਤਮ-ਸਮਰਪਣ

ਜਲੰਧਰ (ਰਮਨ)-ਰਾਮਾ ਮੰਡੀ ਥਾਣੇ ਦੀ ਪੁਲਸ ਨੇ ਚੁਗਿੱਟੀ ਨੇੜੇ ਬਰਗਰ ਦੀ ਰੇਹੜੀ ਵਾਲਿਆਂ ’ਤੇ ਜਬਰੀ ਪੈਸੇ ਮੰਗਣ ਅਤੇ ਗਰਮ ਤੇਲ ਪਾਉਣ ਦੇ ਮਾਮਲੇ ਵਿਚ ਤਿੰਨ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਸ ਨੇ ਦੋ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਤੀਜਾ ਮੁੱਖ ਹਮਲਾਵਰ ਹਰਪ੍ਰੀਤ ਸਿੰਘ ਟੀਟੂ ਫਰਾਰ ਸੀ, ਜਿਸ ਨੂੰ ਐਤਵਾਰ ਪੁਲਸ ਪਾਰਟੀ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ।ਟੀਟੂ ਨੇ ਐਤਵਾਰ ਸਵੇਰੇ ਰਾਮਾ ਮੰਡੀ ਥਾਣੇ ਆ ਕੇ ਆਤਮ-ਸਮਰਪਣ ਕਰ ਦਿੱਤਾ। ਮੁਲਜ਼ਮ ਵੀਰਵਾਰ ਰਾਤ ਤੋਂ ਫਰਾਰ ਚੱਲ ਰਿਹਾ ਸੀ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਪਾਰਟੀ ਉਸ ਦੇ ਘਰ ਅਤੇ ਥਾਵਾਂ ’'ਤੇ ਛਾਪੇਮਾਰੀ ਕਰ ਰਹੀ ਸੀ, ਜਿਸ ਤੋਂ ਡਰਦਿਆਂ ਉਸ ਨੇ ਆਤਮ-ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾਂ ਪੁਲਸ ਨੇ ਹਮਲਾਵਰ ਹੀਰਾ ਲਾਲ ਪੁੱਤਰ ਜੀਤ ਰਾਮ ਵਾਸੀ ਏਕਤਾ ਨਗਰ ਚੌਗਿੱਟੀ ਜਲੰਧਰ ਅਤੇ ਸਰਬਜੀਤ ਸਿੰਘ ਉਰਫ਼ ਬੱਲੂ ਉਰਫ਼ ਬੱਬੂ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਵਾਲਮੀਕੀ ਚੌਗਿੱਟੀ ਜਲੰਧਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ-'ਅੰਸਾਰੀ' ਮਾਮਲੇ 'ਤੇ ਪੰਜਾਬ 'ਚ ਸਿਆਸੀ ਘਮਸਾਨ, CM ਮਾਨ ਨੇ ਰੰਧਾਵਾ ਤੇ ਕੈਪਟਨ ਨੂੰ ਭੇਜਿਆ ਨੋਟਿਸ

ਐੱਸ. ਆਈ. ਅਰੁਣ ਕੁਮਾਰ ਨੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਰੇਡ ਪਾਰਟੀ ਬਣਾਈ ਸੀ, ਜਿਨ੍ਹਾਂ ਦੇ ਘਰਾਂ ’ਤੇ ਸਵੇਰੇ ਛਾਪੇਮਾਰੀ ਕਰਕੇ ਟੀਟੂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ। ਹਮਲਾਵਰ ਹੀਰਾ ਲਾਲ ਅਤੇ ਸਰਵਜੀਤ ਸਿੰਘ ਨੂੰ 12 ਘੰਟਿਆਂ ਅੰਦਰ ਚੁਗਿੱਟੀ ਸ਼ਮਸ਼ਾਨਘਾਟ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਤੀਜੇ ਸਾਥੀ ਹਰਦੀਪ ਸਿੰਘ ਉਰਫ਼ ਟੀਟੂ ਪੁੱਤਰ ਗੁਰਦਾਸ ਰਾਮ ਵਾਸੀ ਚੁਗਿੱਟੀ ਜਲੰਧਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਸੀ, ਜਿਸ ਕਾਰਨ ਉਸ ਨੇ ਆਤਮ-ਸਮਰਪਣ ਕਰ ਦਿੱਤਾ ਅਤੇ ਗ੍ਰਿਫ਼ਤਾਰ ਕਰ ਲਿਆ।

ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਪੁੱਤਰ ਰਾਮ ਸਰੂਪ ਵਾਸੀ ਆਗਰਾ ਹਾਲ ਨਿਵਾਸੀ ਕਿਰਾਏਦਾਰ ਗੁਰਜਿੰਦਰ ਸਿੰਘ ਵਿਹੜਾ ਚੌਗਿੱਟੀ ਜਲੰਧਰ, ਉਸ ਦਾ ਲੜਕਾ ਕਰਣ ਅਤੇ ਜੀਜਾ ਧਰਮਵੀਰ, ਜਿਨ੍ਹਾਂ ’ਤੇ ਹਮਲਾ ਕਰ ਕੇ ਗਰਮ ਤੇਲ ਪਾਇਆ ਗਿਆ ਸੀ, ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿਨ੍ਹਾਂ ਦੀ ਸ਼ਿਕਾਇਤ ’ਤੇ ਪੁਲਸ ਪਾਰਟੀ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਸੀ। ਮਾਮਲੇ ਵਿਚ ਨਾਮਜ਼ਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਗਰਮੀ ਨੇ ਕਢਾਏ ਵੱਟ, ਬਣੇ ਕਰਫ਼ਿਊ ਵਰਗੇ ਹਾਲਾਤ, ਮੌਸਮ ਨੂੰ ਲੈ ਕੇ ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News