ਜਾਡਲਾ ਦੇ ਵੱਖ-ਵੱਖ ਪਿੰਡਾਂ ’ਚੋਂ ਇਕ ਦਰਜਨ ਦੇ ਕਰੀਬ ਟ੍ਰਾਂਸਫਾਰਮਰ ਚੋਰੀ
Wednesday, Oct 29, 2025 - 12:09 PM (IST)
ਜਾਡਲਾ (ਜਸਵਿੰਦਰ ਔਜਲਾ)-ਇਲਾਕੇ ’ਚ ਦਿਨ ਪ੍ਰਤੀ ਦਿਨ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ ’ਚ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦੌਲਤਪੁਰ ਦੇ ਵਾਸੀ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚੋਂ ਕੁਝ ਦਿਨਾਂ ’ਚ ਹੀ ਪੰਜ ਟ੍ਰਾਂਸਫਾਰਮਰ ਚੋਰੀ ਕਰ ਲਏ ਗਏ ਹਨ। ਇਸੇ ਤਰ੍ਹਾਂ ਪਿੰਡ ਕਿਸ਼ਨਪੁਰਾ ਤੋਂ ਇਕ ਅਤੇ ਕੁੱਲ੍ਹ ਮਿਲਾ ਕੇ ਸਹਾਬਪੁਰ ਫੀਡਰ, ਰਾਮ ਰਾਏਪੁਰ ਫੀਡਰ, ਦੌਲਤਪੁਰ ਫੀਡਰ ਚੋਂ ਦਰਜਨ ਦੇ ਕਰੀਬ ਟ੍ਰਾਂਸਫਾਰਮਰ ਚੋਰੀ ਕਰ ਲਏ ਗਏ ਹਨ।
ਇਹ ਵੀ ਪੜ੍ਹੋ: PM ਯੋਜਨਾ ’ਚ ਕਰੋੜਾਂ ਦਾ ਘਪਲਾ! ਜਲੰਧਰ ਤੇ ਫਿਲੌਰ ਨਾਲ ਜੁੜੇ ਤਾਰ, ਹੋਏ ਹੈਰਾਨ ਕਰਦੇ ਖ਼ੁਲਾਸੇ

ਪਾਵਰ ਕਾਮ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਵੱਲੋਂ ਟ੍ਰਾਂਸਫਾਰਮਰਾਂ ’ਚੋਂ ਪਿੱਤਲ ਦੀਆਂ ਰਾਡਾਂ, ਤੇਲ ਅਤੇ ਵਾਇਰਿੰਗ ਚੋਰੀ ਕਰ ਲਈ ਜਾਂਦੀ ਹੈ। ਚੋਰ ਕੀਮਤੀ ਸਮਾਨ ਸਾਰਾ ਕੱਢ ਕੇ ਲੈ ਜਾਂਦੇ ਹਨ ਅਤੇ ਪਿਛੇ ਇਕ ਖੋਲ ਹੀ ਛੱਡ ਜਾਂਦੇ ਹਨ। ਚੋਰਾਂ ਵੱਲੋਂ ਕਰੀਬ ਦੋ ਮਹੀਨੇਆਂ ’ਚ ਪਾਵਰ ਕਾਮ ਦਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟ ਕਰਾਉਣ ਲਈ ਥਾਣਿਆਂ ’ਚ ਖੱਜਲ ਖੁਆਰ ਹੋਣਾ ਪੈਂਦਾ ਹੈ।
ਕਾਗਜ਼ੀ ਕਾਰਵਾਈ ਕਰਵਾਉਂਦਿਆਂ ਉਨ੍ਹਾਂ ਦੀਆਂ ਫ਼ਸਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਸਬੰਧਤ ਥਾਣੇ ’ਚ ਜਾ ਕੇ ਚੋਰਾਂ ਨੂੰ ਫੜਨ ਸਬੰਧੀ ਕਹਿੰਦੇ ਹਨ ਤਾਂ ਮੁਲਾਜ਼ਮਾਂ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਕਿ ਭਾਈ ਅਸੀਂ ਕੀ ਕਰੀਏ ਥਾਣਿਆਂ ’ਚ ਨਫਰੀ ਬਹੁਤ ਘੱਟ ਹੈ। ਕਿਸਾਨਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਲਾਕੇ ’ਚ ਸਰਗਰਮ ਹੋਏ ਚੋਰ ਗਿਰੋਹ ਨੂੰ ਜਲਦ ਫੜਿਆ ਜਾਵੇ ਤਾਂ ਕਿ ਉਹ ਖੱਜਲ ਖ਼ਰਾਬ ਨਾ ਹੋ ਸਕਣ।
ਇਹ ਵੀ ਪੜ੍ਹੋ: ਪੰਜਾਬ ਦੇ ਖਿਡਾਰੀਆਂ ਲਈ Good News! ਮਾਨ ਸਰਕਾਰ ਨੇ ਨੌਕਰੀਆਂ ਨੂੰ ਲੈ ਕੇ ਕੀਤਾ ਅਹਿਮ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
