ਸੰਤ ਸੀਚੇਵਾਲ ਵੱਲੋਂ 25 ਪਿੰਡਾਂ ਨੂੰ ਦੀਵਾਲੀ ਦਾ ਤੋਹਫ਼ਾ, ਕਪੂਰਥਲਾ ਤੇ ਜਲੰਧਰ ਲਈ 25 ਪਾਣੀ ਵਾਲੀਆਂ ਟੈਂਕੀਆਂ ਵੰਡੀਆਂ

Sunday, Oct 19, 2025 - 07:02 PM (IST)

ਸੰਤ ਸੀਚੇਵਾਲ ਵੱਲੋਂ 25 ਪਿੰਡਾਂ ਨੂੰ ਦੀਵਾਲੀ ਦਾ ਤੋਹਫ਼ਾ, ਕਪੂਰਥਲਾ ਤੇ ਜਲੰਧਰ ਲਈ 25 ਪਾਣੀ ਵਾਲੀਆਂ ਟੈਂਕੀਆਂ ਵੰਡੀਆਂ

ਸੁਲਤਾਨਪੁਰ ਲੋਧੀ (ਸੋਢੀ)- ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ ਦੇ 25 ਪਿੰਡਾਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਸਟੀਲ ਦੀਆਂ ਪਾਣੀ ਵਾਲੀਆਂ ਟੈਂਕੀਆਂ ਸੌਂਪੀਆਂ। ਇਹ ਟੈਂਕੀਆਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਅਤੇ ਸੀਚੇਵਾਲ ਤੋਂ ਰਵਾਨਾ ਕੀਤੀਆਂ ਗਈਆਂ।

PunjabKesari

ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਕਾਲੀ ਵੇਈਂ ਦੀ ਸਫ਼ਾਈ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ‘ਤੇ ਸਾਲ ਭਰ ਸਮਾਗਮ ਚੱਲਣਗੇ। ਇਸੇ ਸਿਲਸਿਲੇ ਵਿੱਚ ਇਹ ਟੈਂਕੀਆਂ ਪਿੰਡਾਂ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਹੁਣ ਤੱਕ ਆਪਣੇ ਅਖਤਿਆਰੀ ਫੰਡ ਵਿੱਚੋਂ 7.5 ਕਰੋੜ ਰੁਪਏ ਦੀ ਗ੍ਰਾਂਟ ਨਾਲ 215 ਪਾਣੀ ਵਾਲੀਆਂ ਟੈਂਕੀਆਂ ਪੰਜਾਬ ਭਰ ਦੇ ਪਿੰਡਾਂ ਵਿੱਚ ਵੰਡੀਆਂ ਹਨ।

ਇਹ ਵੀ ਪੜ੍ਹੋ: DIG ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ! ਇਕ ਦਰਜਨ ਬੈਂਕ ਖ਼ਾਤੇ ਫਰੀਜ਼, ਬੈਠ ਕੇ ਕੱਟੀ ਬੁੜੈਲ ਜੇਲ੍ਹ ਅੰਦਰ ਰਾਤ

PunjabKesari

ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਇਹ ਸਟੀਲ ਦੀਆਂ ਟੈਂਕੀਆਂ ਪਿੰਡਾਂ ਲਈ ਸਦੀਵੀ ਤੋਹਫ਼ਾ ਹਨ। ਇਨ੍ਹਾਂ ਨਾਲ ਪਾਣੀ ਦੀ ਕਮੀ ਦੂਰ ਹੋਵੇਗੀ, ਬੂਟਿਆਂ ਨੂੰ ਪਾਣੀ ਲਗਾਉਣ ਤੇ ਅੱਗ ਬੁਝਾਉਣ ਵਿੱਚ ਵੀ ਮਦਦ ਮਿਲੇਗੀ। ਧਾਰਮਿਕ ਸਮਾਗਮਾਂ ਦੌਰਾਨ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਸੀ ਜੋ ਹੁਣ ਹੱਲ ਹੋ ਗਈ ਹੈ।
ਸੰਤ ਸੀਚੇਵਾਲ ਨੇ ਪਿੰਡਾਂ ਦੇ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਜਲਦੀ ਹੀ ਹੋਰ 50 ਟੈਂਕੀਆਂ ਵੀ ਪਿੰਡਾਂ ਨੂੰ ਦਿੱਤੀਆਂ ਜਾਣਗੀਆਂ, ਜਿਸ ਵਿੱਚ ਦਲਿਤ ਭਾਈਚਾਰੇ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਤਰਜੀਹ ਦਿੱਤੀ ਜਾਵੇਗੀ। ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਕਿਹਾ ਕਿ ਹੜ੍ਹਾਂ ਦੌਰਾਨ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਆਉਂਦੀ ਸੀ, ਪਰ 5000 ਲੀਟਰ ਸਮਰੱਥਾ ਵਾਲੀਆਂ ਟੈਂਕੀਆਂ ਨਾਲ ਇਹ ਮੁੱਦਾ ਹੱਲ ਹੋ ਗਿਆ ਹੈ। ਸਿੱਧਵਾ ਦੋਨਾ, ਕੌਲ ਤਲਵੰਡੀ ਤੇ ਖੈੜਾ ਦੋਨਾ ਦੇ ਸਰਪੰਚਾਂ ਨੇ ਕਿਹਾ ਕਿ ਇਹ ਇਨਕਲਾਬੀ ਕਦਮ ਹੈ ਜੋ ਵਾਤਾਵਰਣ ਸੁਰੱਖਿਆ ਲਈ ਮੀਲ ਪੱਥਰ ਸਾਬਤ ਹੋਵੇਗਾ।

ਇਹ ਵੀ ਪੜ੍ਹੋ: ਸਿਆਸਤ 'ਚ ਹਲਚਲ! ਭਾਜਪਾ ਦੇ ਇਸ ਆਗੂ ਖ਼ਿਲਾਫ਼ ਹੋਈ ਵੱਡੀ ਕਾਰਵਾਈ, ਪਾਰਟੀ ’ਚੋਂ ਕੱਢਿਆ ਬਾਹਰ

ਇਸ ਮੌਕੇ ਆਹਲੀ ਕਲਾਂ, ਬਹਿਬਲ ਬਹਾਦਰ, ਸਿੱਧਵਾ ਦੋਨਾ, ਸੁਖਾਣੀ, ਕੌਲ ਤਲਵੰਡੀ, ਖੈੜਾ ਦੋਨਾ, ਝੱਲ ਬੀਬੜੀ, ਮੁਸਤਫ਼ਾਬਾਦ, ਟਿੱਬਾ, ਈਸ਼ਰਵਾਲ, ਮੇਵਾ ਸਿੰਘ ਵਾਲਾ, ਮਹਬਲੀਪੁਰ, ਦਬੁਲੀਆਂ (ਕਪੂਰਥਲਾ) ਅਤੇ ਕਸੂਪੁਰ, ਉਮਰਵਾਲਾ ਬਿੱਲਾ, ਮਾਣਕਪੁਰ, ਬਾਜਵਾ ਖੁਰਦ, ਮੂਲੇਵਾਲ ਖਹਿਰਾ, ਮੂਲੇਵਾਲ ਅਰਾਈਆ, ਖਾਨਪੁਰ ਰਾਜਪੂਤਾਂ, ਤਲਵੰਡੀ ਸਲੇਮ ਸਮਾਇਲਪੁਰ, ਪੰਡੋਰੀ ਖ਼ਾਸ, ਬਾੜਾ ਜੋਧ ਸਿੰਘ, ਈਸੇਵਾਲ (ਜਲੰਧਰ) ਦੇ ਪਿੰਡਾਂ ਨੂੰ ਟੈਂਕੀਆਂ ਦਿੱਤੀਆਂ ਗਈਆਂ। ਕੁਝ ਦਿਨ ਪਹਿਲਾਂ ਵੀ ਸੰਤ ਸੀਚੇਵਾਲ ਨੇ ਕਪੂਰਥਲਾ ਦੇ ਜੈਨਪੁਰ, ਹੈਬਤਪੁਰ, ਤਲਵੰਡੀ ਚੌਧਰੀਆਂ ਤੇ ਸ਼ਾਹਵਾਲਾ ਅੰਦਰੀਸਾ ਪਿੰਡਾਂ ਨੂੰ ਟੈਂਕੀਆਂ ਦਿੱਤੀਆਂ ਸਨ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਵਾਈਸ ਚੇਅਰਮੈਨ ਹਰਜਿੰਦਰ ਸਿੰਘ, ਪੰਚਾਇਤ ਸੈਕਟਰੀ ਜਸਵਿੰਦਰ ਸਿੰਘ ਤੇ ਇਲਾਕੇ ਦੇ ਕਈ ਪੰਚ-ਸਰਪੰਚ ਅਤੇ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਅੱਗ, ਮਚੀ ਹੜਫ਼ਾ-ਦਫ਼ੜੀ, ਟਲਿਆ ਵੱਡਾ ਹਾਦਸਾ
 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News