ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਨੌਜਵਾਨ ਬਦਲ ਰਹੇ ਹਨ ਦੇਸ਼ ਨੂੰ

11/13/2019 11:22:35 AM

ਜਲੰਧਰ (ਕਮਲੇਸ਼, ਜ.ਬ.)— ਚੁਣੌਤੀਆਂ ਦਾ ਮੁਕਾਬਲਾ ਕਰਨ ਵਾਲੇ ਨੌਜਵਾਨ ਦੇਸ਼ ਨੂੰ ਬਦਲ ਰਹੇ ਹਨ। ਦੇਸ਼ 'ਚ ਮੰਦੀ ਦਾ ਦੌਰ ਨਹੀਂ, ਨਾ ਹੀ ਕਿਸੇ ਮੌਕੇ ਦੀ ਕਮੀ ਆਈ ਹੈ। ਲੋੜ ਹੈ ਆਪਣੇ ਆਪ ਨੂੰ ਸੁਚੇਤ ਰੱਖਣ ਦੀ। ਮੋਦੀ ਸਰਕਾਰ ਦੀ ਨੋਟਬੰਦੀ ਨਾਲ ਵਪਾਰ ਘੱਟ ਨਹੀਂ ਹੋਇਆ ਸਗੋਂ ਸਿਸਟੇਮੈਟਿਕ ਹੋਇਆ ਹੈ। ਦੇਸ਼ 'ਚ ਟੈਕਸ ਦਾਤਿਆਂ ਦੀ ਗਿਣਤੀ ਵੀ ਦੁੱਗਣੀ ਤੋਂ ਵੱਧ ਹੋਈ ਹੈ, ਅਜਿਹੇ ਿਵਚ ਮੰਦੀ ਦਾ ਦੌਰ ਰਿਹਾ ਕਿੱਥੇ। ਉਕਤ ਸ਼ਬਦ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਜਲੰਧਰ 'ਚ ਆਯੋਜਿਤ ਉੱਦਮੀ ਮਿਲਣ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਲਘੂ ਉਦਯੋਗ ਭਾਰਤੀ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਸ ਮੌਕੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ, ਲਘੂ ਉਦਯੋਗ ਭਾਰਤੀ ਪੰਜਾਬ ਦੇ ਪ੍ਰਧਾਨ ਅਰਵਿੰਦਰ ਧੂਮਲ, ਮੀਡੀਆ ਇੰਚਾਰਜ ਵਿਕਰਾਂਤ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਵਿਧਾਇਕ ਕੇ. ਡੀ. ਭੰਡਾਰੀ, ਉੱਦਮੀ ਸ਼ਰਦ ਅੱਗਰਵਾਲ, ਡਾ. ਵਿਜੇ ਮਹਾਜਨ, ਆਸ਼ੂਤੋਸ਼ ਵਧਵਾ, ਕਿਸ਼ਨ ਲਾਲ ਸ਼ਰਮਾ, ਮੁਨੀਸ਼ ਵਿਜ, ਰਾਕੇਸ਼ ਸੱਭਰਵਾਲ, ਦੀਪਕ ਅਗਰਵਾਲ, ਵਿਮਲ ਜੈਨ, ਸੀ. ਏ. ਅਸ਼ਵਨੀ ਗੁਪਤਾ, ਸੁਰਿੰਦਰ, ਹਰਵਿੰਦਰ ਸਿੰਘ, ਪ੍ਰੇਮ ਨਾਥ ਚੱਢਾ, ਕੇ. ਕੁਮਾਰ ਰਾਜ, ਨਿਤਿਨ ਕਪੂਰ, ਅਸ਼ੋਕ ਗਾਂਧੀ, ਕਿਸ਼ਨ ਲਾਲ ਸ਼ਰਮਾ, ਪੁਨੀਤ ਸ਼ੁਕਲਾ, ਅਲੋਕ ਸੋਂਧੀ, ਨਰਿੰਦਰ ਭਾਰਜ, ਰਾਜੀਵ ਮਿੱਤਲ, ਰਾਜੀ ਵ ਗੁਪਤਾ, ਬੱਬੂ ਭਾਟੀਆ ਤੇ ਹੋਰ ਪਤਵੰਤੇ ਮੌਜੂਦ ਸਨ।

PunjabKesari
ਰਾਠੌਰ ਨੇ ਕਿਹਾ ਕਿ ਭਾਜਪਾ ਨੇ ਕਦੇ ਕੋਈ ਚੋਣ ਵਾਅਦਾ ਨਹੀਂ ਕੀਤਾ ਸਗੋਂ ਹਮੇਸ਼ਾ ਇਕ ਸੰਕਲਪ ਪੱਤਰ ਿਦੱਤਾ ਹੈ ਅਤੇ ਉਸ ਨੂੰ ਪੂਰਾ ਵੀ ਕੀਤਾ ਹੈ। ਕੇਂਦਰ ਸ਼ਾਸਿਤ ਮੋਦੀ ਸਰਕਾਰ ਵਲੋਂ ਕੀਤੇ ਗਏ ਕੰਮ ਧਾਰਾ 370, 35ਏ ਨੂੰ ਖਤਮ ਕਰਨਾ, ਤਿੰਨ ਤਲਾਕ, ਸ਼੍ਰੀ ਰਾਮ ਮੰਦਰ ਦੇ ਨਵ-ਨਿਰਮਾਣ ਦੇ ਕੰਮਾਂ ਨੂੰ ਕਦੇ ਨਾ ਹੋਣ ਵਾਲਾ ਦੱਸਣ ਵਾਲੇ ਹੁਣ ਤੱਕ ਤਾਂ ਸਮਝ ਹੀ ਗਏ ਹੋਣਗੇ ਕਿ ਭਾਜਪਾ ਪੂਰੀ ਤਨਦੇਹੀ ਨਾਲ ਲੋਕ ਹਿੱਤ ਕੰਮਾਂ ਵਿਚ ਸਰਗਰਮ ਹੈ ਅਤੇ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ। ਬਦਲਦੇ ਭਾਰਤ ਿਵਚ ਤਬਦੀਲੀ ਦੇ ਦੌਰ 'ਚ ਕੁਝ ਮੁਸ਼ਕਲਾਂ ਵੀ ਆ ਰਹੀਆਂ ਹਨ, ਇਨ੍ਹਾਂ ਦਾ ਹੱਲ ਵੀ ਸਮੇਂ ਅਨੁਸਾਰ ਹੋ ਿਰਹਾ ਹੈ, ਫਿਰ ਵੀ ਜੇਕਰ ਕੋਈ ਸਮੱਸਿਆ ਤੁਹਾਡੇ ਧਿਆਨ 'ਚ ਹੈ ਤਾਂ ਉਸ ਦਾ ਦੁਸ਼ਪ੍ਰਚਾਰ ਕਰਨ ਦੀ ਬਜਾਏ ਆਪਣੀ ਸਮੱਸਿਆ ਉਸ ਦੇ ਸੰਭਾਵਿਤ ਹੱਲ ਦੀ ਜਾਣਕਾਰੀ ਸਰਕਾਰ ਤੱਕ ਪਹੁੰਚਾਓ ਤਾਂ ਜੋ ਉਸ ਦਾ ਹੱਲ ਹੋ ਸਕੇ।


shivani attri

Content Editor

Related News