ਪੰਛੀਆਂ ਨੂੰ ਪਿੰਜਰਿਆਂ ''ਚ ਕੈਦ ਕਰਕੇ ਵੇਚਦੇ ਸੀ ਮੁਲਜ਼ਮ, ਚੜ੍ਹੇ ਪੁਲਸ ਅੜਿੱਕੇ

03/21/2019 6:16:26 PM

ਜਲੰਧਰ (ਰਮਨ)— ਥਾਣਾ ਨੰ. 4 ਦੀ ਪੁਲਸ ਨੇ ਵਣ ਤੇ ਜੀਵ-ਜੰਤੂ ਵਿਭਾਗ ਦੀ ਸ਼ਿਕਾਇਤ ਦੇ ਆਧਾਰ 'ਤੇ ਅਲੀ ਪੁਲੀ ਮੁਹੱਲਾ ਦੇ ਕੋਲ ਛਾਪੇਮਾਰੀ ਕਰ ਕੇ ਬੇਜ਼ੁਬਾਨ ਪੰਛੀਆਂ ਨੂੰ ਪਿੰਜਰਿਆਂ 'ਚ ਕੈਦ ਕਰ ਕੇ ਰੱਖਣ ਅਤੇ ਵੇਚਣ ਦੇ ਦੋਸ਼ 'ਚ 2 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ 25 ਤੋਤੇ ਪਿੰਜਰਿਆਂ ਸਮੇਤ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਹਿੰਦਰ ਪਾਲ ਪੁੱਤਰ ਅਮਰਨਾਥ ਵਾਸੀ ਅਲੀ ਪੁਲੀ ਮੁਹੱਲਾ, ਸ਼ਿਵਕਰਨ ਪੁੱਤਰ ਰੋਸ਼ਨ ਕਲਿਆਣ ਅਲੀ ਪੁਲੀ ਮੁਹੱਲਾ ਵਜੋਂ ਹੋਈ ਹੈ।
ਥਾਣਾ ਨੰ. 4 ਦੀ ਪੁਲਸ ਨੇ ਦੱਸਿਆ ਕਿ ਵਣ ਤੇ ਜੀਵ-ਜੰਤੂ ਵਿਭਾਗ ਦੇ ਰੇਂਜ ਅਫਸਰ ਸਤਪਾਲ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਅਲੀ ਪੁਲੀ ਮੁਹੱਲੇ ਕੋਲ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਬੇਜ਼ੁਬਾਨ ਪੰਛੀਆਂ ਨੂੰ ਪਿੰਜਰੇ 'ਚ ਕੈਦ ਕਰਕੇ ਰੱਖਦੇ ਹਨ ਅਤੇ ਵੇਚਦੇ ਹਨ, ਜਿਸ ਦੀ ਵਣ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਪੂਰੀ ਜਾਂਚ ਕੀਤੀ ਗਈ ਸੀ। ਪੁਲਸ ਨੇ ਵਣ ਵਿਭਾਗ ਦੀ ਸ਼ਿਕਾਇਤ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਅਲੀ ਪੁਲੀ ਮੁਹੱਲੇ ਕੋਲੋਂ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।


shivani attri

Content Editor

Related News