ਗੈਸ ਏਜੰਸੀ ਦਾ ਮੁਲਾਜ਼ਮ ਹੋਇਆ ਆਨਲਾਈਨ ਠੱਗੀ ਦਾ ਸ਼ਿਕਾਰ

11/03/2022 4:55:32 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)-ਆਨਲਾਈਨ ਠੱਗੀ ਮਾਰਨ ਵਾਲੇ ਠੱਗਾਂ ਵੱਲੋਂ ਟਾਂਡਾ ਗੈਸ ਏਜੰਸੀ ਦੇ ਮੁਲਾਜ਼ਮ ਨਾਲ 40 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਠੱਗੀ ਦਾ ਸ਼ਿਕਾਰ ਹੋਏ ਪ੍ਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸ਼ਾਹਬਾਜ਼ਪੁਰ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਤਕਰੀਬਨ 12.30 ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਵਿਦੇਸ਼ੀ ਨੰਬਰ ਤੋਂ ਆਪਣੇ ਆਪ ਨੂੰ ਉਸ ਦੇ ਮਾਮੇ ਦਾ ਲੜਕਾ ਹਨੀ ਕੈਨੇਡਾ ਤੋਂ ਦੱਸ ਕੇ ਫੋਨ ਕੀਤਾ। ਉਸ ਨੇ ਕਿਹਾ ਕਿ ਉਸ ਨੇ ਅਗਲੇ ਮਹੀਨੇ ਭਾਰਤ ਆਉਣਾ ਹੈ ਅਤੇ ਫਿਰ ਮੈਨੂੰ ਆਪਣਾ ਖਾਤਾ ਨੰਬਰ ਭੇਜਣ ਲਈ ਕਿਹਾ । ਉਸ ਨੇ ਆਪਣੇ ਨਾਲ ਜ਼ਿਆਦਾ ਰਕਮ ਨਾ ਲਿਆ ਸਕਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਨੇ ਪੈਸੇ ਉਸ ਦੇ  ਖਾਤੇ ’ਚ ਪਾਉਣੇ ਹਨ। ਸ਼ਾਤਿਰ ਠੱਗ ਦੀ ਗੱਲ ਵਿਚ ਆ ਕੇ ਉਸ ਨੇ ਆਪਣਾ ਪੀ. ਐੱਨ. ਬੀ. ਖਾਤਾ ਨੰਬਰ ਭੇਜ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ, ਸ਼ੁਰੂ ਕੀਤੀ ਇਹ ਸਕੀਮ

ਕੁਝ ਸਮੇਂ ਬਾਅਦ ਉਸ ਦੇ ਵਟਸਐਪ ਨੰਬਰ ’ਤੇ ਇਕ ਸਲਿੱਪ ਆਈ, ਜਿਸ ’ਚ ਉਸ ਦੇ ਖਾਤੇ ’ਚ 15 ਲੱਖ 80 ਹਜ਼ਾਰ ਰੁਪਏ ਜਮ੍ਹਾ ਹੋਣ ਦਾ ਹਵਾਲਾ ਸੀ, ਕੁਝ ਸਮੇਂ ਬਾਅਦ ਉਸ ਨੂੰ ਇੰਡੀਆ ਨੰਬਰ ਤੋਂ ਫੋਨ ’ਤੇ ਕਾਲ ਆਈ। ਦਿੱਲੀ ਪੀ. ਐੱਨ. ਬੀ. ਬੈਂਕ ਤੋਂ ਗੱਲ ਕਰਦਿਆਂ ਦੱਸ ਅਣਪਛਾਤੇ ਵਿਅਕਤੀ ਨੇ ਕਿਹਾ ਕਿ ਕੈਨੇਡਾ ਤੋਂ ਤੁਹਾਡੇ ਖਾਤੇ ’ਚ ਪੈਸੇ ਟਰਾਂਸਫਰ ਹੋ ਗਏ ਹਨ। ਮੈਂ ਇਸ ਦੀ ਪੁਸ਼ਟੀ ਕਰ ਰਿਹਾ ਹਾਂ, ਇਹ ਕੱਲ੍ਹ ਤੱਕ ਤੁਹਾਡੇ ਖਾਤੇ ਵਿਚ ਟਰਾਂਸਫਰ ਹੋ ਜਾਣਗੇ । ਇਸ ਦੌਰਾਨ ਫਿਰ ਵਿਦੇਸ਼ੀ ਨੰਬਰ ਤੋਂ ਮਾਮੇ ਦੇ ਲੜਕੇ ਬਣੇ ਠੱਗ ਨੇ ਉਸ ਨੂੰ ਇਕ ਦੋਸਤ ਦੀ ਮਾਂ ਦੇ ਇਲਾਜ ਲਈ ਪੈਸੇ ਭੇਜਣ ਲਈ ਫ਼ੋਨ ਨੰਬਰ ਭੇਜਿਆ। ਉਸ ਦੀਆਂ ਗੱਲਾਂ ’ਚ ਆ ਕੇ ਉਸ ਨੇ ਮਾਲਕ ਤੋਂ 40 ਹਜ਼ਾਰ ਰੁਪਏ ਉਧਾਰ ਲੈ ਕੇ ਫੋਨ ਪੇਅ ਰਾਹੀਂ ਉਸ ਨੰਬਰ ’ਤੇ ਟਰਾਂਸਫਰ ਕਰ ਦਿੱਤੇ। ਬਾਅਦ 'ਚ ਜਦੋਂ ਉਸ ਨੂੰ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਾ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਗ਼ੈਰ-ਜ਼ਮਾਨਤੀ ਵਾਰੰਟ 'ਤੇ ਅਦਾਲਤ ’ਚ ਪੇਸ਼ ਹੋਣ ਮਗਰੋਂ ਸੁਖਬੀਰ ਬਾਦਲ ਦਾ ਬਿਆਨ ਆਇਆ ਸਾਹਮਣੇ


Manoj

Content Editor

Related News