330 ਪੇਟੀਅਾਂ ਸ਼ਰਾਬ ਬਰਾਮਦ

Thursday, Sep 13, 2018 - 04:09 AM (IST)

330 ਪੇਟੀਅਾਂ ਸ਼ਰਾਬ ਬਰਾਮਦ

ਬਲਾਚੌਰ ,  (ਬੈਂਸ)-  ਮੁਖਬਰ ਖਾਸ ਦਾ ਇਤਲਾਹ ਮਿਲੀ ਕਿ ਇੱਕ ਕੈਂਟਰ ਜੋ ਢਕਿਆ ਹੋਇਆ ਹੈ ਵਿਚ ਭਾਰੀ ਮਾਤਰÎਾਂ ’ਚ ਸ਼ਰਾਬ ਚੰਡੀਗਡ਼੍ਹ ਤੋ ਹੁਸ਼ਿਆਰਪੁਰ  ਵੱਲੋਂ   ਲਿਜਾਈ ਜਾ ਰਹੀ ਹੈ ਤੇ ਇਸ ਕੈਂਟਰ ਦਾ ਮਾਰਗ ਦਰਸ਼ਨ ਇਕ ਆਈ -20 ਕਾਰ ਦਾ ਚਾਲਕ ਕਰ ਰਿਹਾ ਹੈ। ਪੁਲਸ ਪਾਰਟੀ ਨੇ ਤੁਰੰਤ ਭਲੇਖਾਂ  ਚੌਕ  ਵੱਲ ਰਵਾਨਗੀ  ਹੁੰਦਿਆ ਕੈਂਟਰ ਨੂੰ ਰੋਕ ਕੇ ਤਲਾਸ਼ੀ ਲਈ ਤੇ ਸ਼ਰਾਬ  ਦੀਅਾਂ 330  ਪੇਟੀਅਾਂ  ਬਰਾਮਦ  ਕੀਤੀਅਾਂ । ਗੱਲਬਾਤ ਕਰਦਿਆ ਏ.ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਕੈਂਟਰ ਚਾਲਕ  ਮੌਕੇ ’ਤੇ ਕੋਈ ਆਧਿਕਾਰਤ  ਕਾਗਜ਼  ਨਾ ਦਿਖਾ ਸਕਿਆ ਤੇ ਨਾ ਹੀ ਗੱਡੀ ਦੇ ਕਾਗਜ਼ ਉਸ ਕੋਲ   ਸਨ । ਦੋਸ਼ੀ ਨੂੰ ਅੱਜ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ  ’ਚ ਪੇਸ਼ ਕੀਤਾ ।   
ਔੜ, 12 ਸਤੰਬਰ (ਛਿੰਜੀ)–ਔੜ ਪੁਲਸ ਵੱਲੋਂ 924 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ।
 ਜਾਣਕਾਰੀ ਦਿੰਦਿਆਂ ਥਾਣਾ ਔੜ ਦੇ ਐੱਸ. ਐੱਚ. ਓ. ਮਲਕੀਅਤ ਸਿੰਘ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਕਸ਼ਮੀਰਾ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਪਿੰਡ ਪੰਦਰਾਵਾਲ ਵਿਖੇ ਬਿਨਾਂ ਕਿਸੇ ਲਾਇਸੈਂਸ ਤੋਂ ਸ਼ਰਾਬ ਦਾ  ਠੇਕਾ ਚਲਾ ਰਹੇ ਧਰਮਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਭਾਰਟਾ ਕਲਾਂ ਨੂੰ 924 ਬੋਤਲਾਂ ਸ਼ਰਾਬ ਸਮੇਤ ਕਾਬੂ ਕਰ ਕੇ ਮੁਕੱਦਮਾ  ਦਰਜ ਕੀਤਾ ਹੈ। ਇਸ ਮੌਕੇ ਏ. ਐੱਸ. ਆਈ. ਬਲਬੇਗ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚੋਂ ਕਈ ਹੋਰ ਸੁਰਾਗ ਨਿਕਲਣ ਦੀ ਆਸ ਹੈ।
 


Related News