ਅਜੀਤ ਸਿੰਘ ਬੁਲੰਦ ''ਤੇ ਹਮਲਾ ਕਰਨ ਦੇ ਦੋਸ਼ ''ਚ ਇਕ ਗ੍ਰਿਫਤਾਰ

Tuesday, Jan 22, 2019 - 11:30 PM (IST)

ਅਜੀਤ ਸਿੰਘ ਬੁਲੰਦ ''ਤੇ ਹਮਲਾ ਕਰਨ ਦੇ ਦੋਸ਼ ''ਚ ਇਕ ਗ੍ਰਿਫਤਾਰ

ਜਲੰਧਰ— ਪ੍ਰਤੀਨਿੱਧੀ ਅਜੀਤ ਸਿੰਘ ਬੁਲੰਦ 'ਤੇ ਹਮਲਾ ਕਰਨ ਦੇ ਦੋਸ਼ 'ਚ ਥਾਣਾ ਨੰਬਰ 3 ਦੀ ਪੁਲਸ ਨੇ ਇਕ ਨੌਜਵਾਨ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਏ. ਡੀ. ਸੀ. ਪੀ. ਸਿਟੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਥਾਣਾ ਨੰਬਰ 3 ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮਨੂੰ ਕਪੂਰ ਵਾਸੀ ਖਿੰਗਰਾ ਗੇਟ ਨੂੰ ਸ਼ਾਸਤਰੀ ਮਾਰਕੀਟ ਦੇ ਕੋਲੋ ਕਾਬੂ ਕਰ ਲਿਆ। ਜਦਕਿ ਇਨ੍ਹਾਂ ਦੇ ਹੋਰ ਫਰਾਰ ਸਾਥੀਆਂ ਦੀ ਪੁਲਸ ਵੱਲੋਂ ਭਾਲ ਜਾਰੀ ਹੈ। 
ਜ਼ਿਕਰਯੋਗ ਹੈ ਕਿ ਅਜੀਤ ਸਿੰਘ ਬੁਲੰਦ ਕੁੱਝ ਦਿਨ ਪਹਿਲਾਂ ਆਪਣੀ ਗੱਡੀ ਵਿਚ ਖਿੰਗਰਾ ਗੇਟ ਵੱਲ ਜਾ ਰਿਹਾ ਸੀ ਕਿ ਰਾਹ ਵਿਚ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਉਸ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਹੱਥ 'ਚੋਂ ਕੈਮਰਾ ਅਤੇ ਗਲੇ ਤੋਂ ਚੇਨ ਖੋਹ ਲਈ। ਜਿਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਅਤੇ ਬਾਅਦ ਵਿਚ ਪੁਲਸ ਨੇ ਅਜੀਤ ਸਿੰਘ ਬੁਲੰਦ ਦੇ ਬਿਆਨਾਂ 'ਤੇ ਮਨੂ, ਨੰਨੂੰ, ਪਾਰਸ, ਤੋਤਾ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਕਰਜ ਕੀਤਾ ਸੀ। ਜਿਸ ਤੋਂ ਬਾਅਦ ਪੁਲਸ ਨੇ ਅੱਜ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਹੋਰ ਮੁਲਜ਼ਮਾਂ ਦੀ ਭਾਲ 'ਚ ਪੁਲਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਤੇ ਪੁਲਸ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਵੇਗੀ।
 


Related News